ਵੱਡੀ ਖ਼ਬਰ : ਸ਼ੋ੍ਮਣੀ ਅਕਾਲੀ ਦਲ (ਬ) ਦੇ ਯੂਥ ਪ੍ਰਧਾਨ ਤੇ ਤਾਬੜਤੋੜ ਗੋਲੀਆਂ ਚਲਾਈਆਂ, ਅੰਮਿ੍ਤਸਰ ਰੈਫਰ

ਬਟਾਲਾ : ਅੱਜ ਸ਼ਾਮ ਕੁੱਝ ਨੌਜਵਾਨਾਂ ਵੱਲੋਂ ਥਾਣਾ ਸ੍ਰੀ ਹਰਗੋਬਿੰਦਪੁਰ ਅਧੀਨ ਪੈਂਦੇ ਕਸਬਾ ਹਰਚੋਵਾਲ ‘ਚ ਇਕ  ਦੁਕਾਨ ਤੇ ਦਿਨ ਦਿਹਾੜੇ ਗੋਲੀਆਂ ਚੱਲਣ ਨਾਲ  ਸ਼ੋ੍ਮਣੀ ਅਕਾਲੀ ਦਲ (ਬ) ਦੇ ਯੂਥ ਪ੍ਰਧਾਨ ਸ੍ਰੀ ਹਰਗੋਬਿੰਦਪੁਰ ਦੇ ਫੱਟੜ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। 

ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਚੌਂਕ ਦੇ ਨੇੜੇ ਨਿਊ ਟਰੇਡ ਸਲੂਨ ‘ਤੇ ਕਰੀਬ 5 ਵਜੇ  ਯੂਥ ਪ੍ਰਧਾਨ ਸੋਨੂੰ ਕਟਿੰਗ ਕਰਵਾਉਣ ਵਾਸਤੇ ਪਹੁੰਚਿਆ ਹੋਇਆ ਸੀ, ਜਦੋਂ ਉਹ ਦੁਕਾਨ ‘ਚ ਆਪਣੀ ਕਟਿੰਗ ਕਰਵਾ ਰਿਹਾ ਸੀ ਤਾਂ ਅਚਾਨਕ ਕੁਝ ਹਥਿਆਰਬੰਦ ਨੌਜਵਾਨ ਪਹੁੰਚੇ ਜਿਨਾਂ  ਨੇ ਅੰਨ੍ਹੇਵਾਹ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਦਰਜਨ ਦੇ ਤਕਰੀਬਨ ਗੋਲੀਆਂ ਚਲੀਆਂ ਜਿਸ ਨੂੰ ਦੇਖਦੇ ਹੋਏ ਦੁਕਾਨ ਤੇ ਕੰਮ ਕਰਨ ਵਾਲੇ ਨੌਜਵਾਨ ਉਥੋਂ ਭੱਜ ਗਏ। ਇਸ ਦੌਰਾਨ ਸੋਨੂੰ ਪੁੱਤਰ ਮੁਖਤਾਰ ਸਿੰਘ ਵਾਸੀ ਅੌਲਖ ਕਲਾਂ ਦੇ ਲੱਤ ‘ਤੇ ਗੋਲੀਆਂ ਲੱਗੀਆਂ।

ਜ਼ਖ਼ਮੀ ਨੂੰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਹਸਪਤਾਲ ਹਰਚੋਵਾਲ ਪਹੁੰਚਾਇਆ, ਜਿਥੇ ਸੋਨੂੰ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਅੰਮਿ੍ਤਸਰ ਰੈਫਰ ਕਰ ਦਿੱਤਾ ਗਿਆ।  ਪੁਲਿਸ ਨੇ ਪੂਰੇ ਮਾਮਲੇ ‘ਤੇ ਨਜ਼ਰ ਬਣਾਈ ਹੋਈ ਹੈ , ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਜਲਦ ਹੀ ਸਿੱਟੇ ‘ਤੇ ਪਹੁੰਚ ਕੇ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਲਿਆ ਜਾਵੇਗਾ।

Related posts

Leave a Reply