ਵੱਡੀ ਖ਼ਬਰ : ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਸਕੂਲ ਟਾਈਮਿੰਗ ਵਿਚ ਬਦਲਾਅ

ਚੰਡੀਗੜ੍ਹ : ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ। ਅਜਿਹੇ ਵਿਚ ਸ਼ਹਿਰ ਦੇ ਸਕੂਲਾਂ ਦੀ ਟਾਈਮਿੰਗ ਵਿਚ ਬਦਲਾਅ ਕੀਤਾ ਗਿਆ ਹੈ। ਸ਼ਹਿਰ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੀ ਸਕੂਲ ਟਾਈਮਿੰਗ ਵਿਚ ਬਦਲਾਅ ਕੀਤਾ ਗਿਆ ਹੈ। ਇਕ ਨਵੰਬਰ ਤੋਂ ਟਾਈਮ ਬਦਲ ਜਾਵੇਗਾ।

ਹਾਲਾਂਕਿ ਅਜੇ ਸ਼ਹਿਰ ਦੇ ਸਕੂਲਾਂ ਵਿਚ ਅਧਿਆਪਕ ਸਵੇਰੇ ਅੱਠ ਤੋਂ ਦੋ ਵਜੇ ਤਕ ਜਦਕਿ ਵਿਦਿਆਰਥੀ 8:30 ਤੋਂ ਇਕ ਵਜੇ ਤਕ ਆ ਰਹੇ ਹਨ, ਉਸ ਵਿਚ ਵਿਭਾਗ ਨੇ ਵੱਡਾ ਬਦਲਾਅ ਕੀਤਾ ਹੈ। ਸਮੇਂ ਵਿਚ ਬਦਲਾਅ ਸਿੰਗਲ ਤੇ ਡਬਲ ਸ਼ਿਫਟ ਤੇ ਕਲਾਸ ਪੱਧਰ ‘ਤੇ ਕੀਤਾ ਗਿਆ ਹੈ। 6ਵੀਂ ਤੋਂ 12ਵੀਂ ਜਮਾਤ ਦੇ ਅਧਿਆਪਕ ਤੇ ਵਿਦਿਆਰਥੀਆਂ ਦਾ ਸਮਾਂ ਬਰਾਬਰ ਕਰ ਦਿੱਤਾ ਗਿਆ ਹੈ ਜਦਕਿ ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਕ ਘੰਟਾ ਘੱਟ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਡਬਲ ਸ਼ਿਫਟ ਸਕੂਲ ਵਿਦਿਆਰਥੀਆਂ ਨੂੰ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ 45 ਮਿੰਟ ਤੋਂ ਜ਼ਿਆਦਾ ਦੀ ਰਾਹਤ ਦਿੱਤੀ ਗਈ ਹੈ। ਨਵਾਂ ਸਮਾਂ 31 ਮਾਰਚ 2022 ਤਕ ਸ਼ਹਿਰ ਦੇ ਸਾਰੇ ਸਕੂਲਾਂ ਵਿਚ ਲਾਗੂ ਰਹੇਗਾ

Related posts

Leave a Reply