ਵੱਡੀ ਖ਼ਬਰ : ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਸ਼ਨੀਵਾਰ ਨੂੰ ਕਿਸੇ ਨਾਲ ਵੀ ਮਿਲਣ ਤੋਂ ਕੀਤਾ ਇਨਕਾਰ, ਏਹ ਸੀ ਕਾਰਣ !

ਚੰਡੀਗੜ੍ਹ  :  ਡਰੱਗ ਰੈਕੇਟ ਮਾਮਲੇ ਵਿੱਚ ਫਸੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸ਼ਨੀਵਾਰ ਨੂੰ ਕਿਸੇ ਨਾਲ ਵੀ ਮਿਲਣ ਤੋਂ ਇਨਕਾਰ ਕਰ ਦਿੱਤਾ। ਮਜੀਠੀਆ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਮਜੀਠੀਆ ਨੇ ਜੇਲ੍ਹ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਕਿਸੇ ਨੂੰ ਮਿਲਣਾ ਨਹੀਂ ਚਾਹੁੰਦੇ ਅਤੇ ਜਦੋਂ ਉਹ ਮਿਲਣਾ ਚਾਹੁਣਗੇ ਤਾਂ ਸਟਾਫ ਨੂੰ ਸੂਚਿਤ ਕਰਨਗੇ।

ਸਾਬਕਾ ਮੰਤਰੀ ਨੇ ਸ਼ਨੀਵਾਰ ਸਵੇਰੇ ਪੱਗ ਨਹੀਂ ਬੰਨ੍ਹੀ, ਪਰ ਕੁੜਤੇ-ਪਜਾਮੇ ਨਾਲ ਪਰਨਾ ਬੰਨ੍ਹ ਕੇ ਲੰਗਰ ਛਕਿਆ। ਇਸ ਦੌਰਾਨ ਉਹ ਪਾਠ ਕਰਦੇ ਵੀ ਨਜ਼ਰ ਆਏ।

ਜੇਲ੍ਹ ਸੁਪਰਡੈਂਟ ਨੇ ਦੱਸਿਆ ਕਿ ਬਿਕਰਮ ਮਜੀਠੀਆ ਨੂੰ ਅਖ਼ਬਾਰ ਆਦਿ ਮੁਹੱਈਆ ਕਰਵਾਏ ਗਏ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਲਈ ਵੱਖਰੀ ਬੈਰਕ ਵਿੱਚ ਰੱਖਿਆ ਗਿਆ ਹੈ, ਜਿੱਥੇ ਹੋਰ ਕੋਈ ਕੈਦੀ ਨਹੀਂ ਹਨ। ਫਿਲਹਾਲ ਮਜੀਠੀਆ ਦੀ ਬੈਰਕ ‘ਚ ਟੈਲੀਵਿਜ਼ਨ ਨਹੀਂ ਹੈ। ਜੇਲ੍ਹ ਸੁਪਰਡੈਂਟ ਨੇ ਕਿਹਾ ਕਿ ਜੇਕਰ ਮਜੀਠੀਆ ਇਸ ਸਬੰਧੀ ਕੋਈ ਮੰਗ ਕਰਦੇ ਹਨ ਤਾਂ ਉਨ੍ਹਾਂ ਨੂੰ ਟੈਲੀਵਿਜ਼ਨ ਵੀ ਮੁਹੱਈਆ ਕਰਵਾਇਆ ਜਾਵੇਗਾ।

Related posts

Leave a Reply