ਵੱਡੀ ਖ਼ਬਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, ਜਿਹੜਾ ਵੀ ਦੋਸ਼ੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਵੇਗਾ ਉਸ ਨੂੰ ਸਿੱਖ ਖ਼ੁਦ ਹੀ ਸੋਧਾ ਲਾਉਣਗੇ

ਅਮ੍ਰਿੰਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਦੋਸ਼ੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਵੇਗਾ ਉਸ ਨੂੰ ਸਿੱਖ ਖ਼ੁਦ ਹੀ ਸੋਧਾ ਲਾਉਣਗੇ।

ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਦਿਲ ਹੈ ਅਤੇ ਕੋਈ ਵੀ ਸਿੱਖਾਂ ਦੇ ਦਿਲ ‘ਤੇ ਪੈਰ ਰੱਖ ਕੇ ਜ਼ਿੰਦਗੀ ਜਿਊਣ ਦੀ ਆਸ ਨਾ ਰੱਖੇ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੇਂ-ਸਮੇਂ ਤੇ ਹਮਲਾਵਰ ਆਏ ਹਨ। ਅਬਦਾਲੀ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਤੇ ਹਮਲਾ ਕਰਵਾ ਕੇ ਆਪਣੇ ਆਪ ਨੂੰ ਜੇਤੂ ਤੇ ਬਹਾਦਰ ਸਾਬਤ ਕਰਨ ਦਾ ਯਤਨ ਕੀਤਾ, ਜਿਸ ਨੂੰ ਵੀ ਸਿੱਖਾਂ ਵੱਲੋਂ ਸੋਧਾ ਲਾਇਆ ਗਿਆ। ਉਨ੍ਹਾਂ ਕਿਹਾ ਕਿ ਜਿਹੜਾ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਿਮਰਤਾ ਦੇ ਨਾਲ ਆਉਂਦਾ ਹੈ, ਉਸ ਦੀਆਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ।

ਜਥੇਦਾਰ ਨੇ ਕਿਹਾ ਕਿ ਚੋਣਾਂ ਦਾ ਦੌਰ ਆਇਆ ਹੈ ਅਤੇ ਸਰਕਾਰਾਂ ਦੀਆਂ ਘਟੀਆ ਹਰਕਤਾਂ ਚੱਲ ਰਹੀਆਂ ਹਨ। ਜਿਹੜੀਆਂ ਵੀ ਏਜੰਸੀਆਂ ਇਸ ਘਟਨਾ ਨੂੰ ਅੰਜਾਮ ਦੇ ਰਹੀਆਂ ਹਨ ਉਹ ਬਾਜ਼ ਆਉਣ ਅਤੇ ਇਨ੍ਹਾਂ ਏਜੰਸੀਆਂ ਦਾ ਸਰਕਾਰ ਪਰਦਾਫਾਸ਼ ਕਰੇ।

Related posts

Leave a Reply