ਵੱਡੀ ਖ਼ਬਰ : ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਤਰਾਜ਼ਯੋਗ ਟਿੱਪਣੀ ਮਾਮਲੇ ਚ : ਅਰੋੜਾ ਨੂੰ ਗਿ੍ਫ਼ਤਾਰੀ ਤੋਂ ਬਚਾਉਣ ਅਤੇ ਪਨਾਹ ਦੇਣ ਦੇ ਦੋਸ਼ ‘ਚ ਸਚਦੇਵਾ ਨਾਮਜ਼ਦ, ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ

ਲੁਧਿਆਣਾ : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਤੇ ਉਨਾਂ ਦੇ ਪਿਤਾ ਬਾਰੇ ਇਤਰਾਜ਼ਯੋਗ ਟਿੱਪਣੀ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਦੇ ਮਾਮਲੇ ‘ਚ ਨਾਮਜ਼ਦ ਅਨਿਲ ਅਰੋੜਾ ਨੂੰ ਗਿ੍ਫ਼ਤਾਰੀ ਤੋਂ ਬਚਾਉਣ ਅਤੇ ਪਨਾਹ ਦੇਣ ਦੇ ਦੋਸ਼ ‘ਚ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ।

ਮਾਮਲੇ ‘ਚ ਪੁਲਿਸ ਨੇ ਮਹੇਸ਼ ਚੰਦਰ ਸਚਦੇਵਾ ਵਾਸੀ ਜਨਕਪੁਰੀ, ਸੁਸ਼ਮਾ ਰਾਣੀ, ਉਮੇਸ਼ ਕੁਮਾਰ ਅਤੇ ਅਮਿਤ ਕੁਮਾਰ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਅਤੇ ਉਨਾਂ੍ਹ ਦੇ ਪਿਤਾ ਮਹਿਤਾ ਕਾਲੂ ਜੀ ਬਾਰੇ ਇਤਰਾਜ਼ਯੋਗ ਪੋਸਟ ਪਾਉਣ ਦੇ ਮਾਮਲੇ ‘ਚ ਕਥਿਤ ਮੁੱਖ ਮੁਲਜ਼ਮ ਅਨਿਲ ਅਰੋੜਾ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਤਫ਼ਤੀਸ਼ ਦੌਰਾਨ ਪੁਲਿਸ ਨੂੰ ਕੁਝ ਅਜਿਹੇ ਲੋਕਾਂ ਦੀ ਜਾਣਕਾਰੀ ਮਿਲੀ ਜੋ ਕਥਿਤ ਮੁੱਖ ਮੁਲਜ਼ਮ ਅਨਿਲ ਅਰੋੜਾ ਨੂੰ ਰਿਹਾਇਸ਼ ਮੁਹੱਈਆ ਕਰਵਾਉਣ ਅਤੇ ਗਿ੍ਫ਼ਤਾਰੀ ਤੋਂ ਬਚਣ ਲਈ ਗ਼ੈਰਕਾਨੂੰਨੀ ਢੰਗ ਨਾਲ ਮਦਦ ਕਰਦੇ ਰਹੇ ਹਨ ।

Related posts

Leave a Reply