UPDATED : ਸੰਗਤ ਸਿੰਘ ਗਿਲਜ਼ੀਆਂ ਦੇ ਨਾਂ ਤੇ ਕੈਬਨਿਟ ਮੰਤਰੀ ਬਣਨ ਦੀ ਮੋਹਰ, ਸੁੰਦਰ ਸ਼ਾਮ ਅਰੋੜਾ ਮੁੜ ਬਣਨਗੇ ਮੰਤਰੀ, ਅੱਜ ਹੀ ਆ ਸਕਦਾ ਫੈਸਲਾ

ਚੰਡੀਗੜ੍ਹ : ਸੂਤਰਾਂ ਅਨੁਸਾਰ ਸੰਗਤ ਸਿੰਘ ਗਿਲਜ਼ੀਆਂ ਦੇ ਨਾਂ ਤੇ ਕੈਬਨਿਟ ਮੰਤਰੀ ਬਣਨ ਦੀ ਮੋਹਰ ਲੱਗ ਗਏ ਹੈ ਤੇ ਸੁੰਦਰ ਸ਼ਾਮ ਅਰੋੜਾ ਤੇ ਲੱਗੇ ਕਥਿਤ ਦੋਸ਼, ਅਧਾਰਹੀਣ ਹੋਣ ਕਾਰਣ ਓਹਨਾ ਦਾ ਵੀ  ਕੈਬਨਿਟ ਮੰਤਰੀ ਬਣਨਾ ਲਗਭਗ ਤਹਿ ਹੋ ਗਿਆ ਹੈ । 

ਥੋੜੀ ਦੇਰ ਬਾਅਦ ਕਾਂਗਰਸ ਹਾਈਕਮਾਨ ਕਰ ਸਕਦੀ ਹੈ ਐਲਾਨ ।  ਸੂਤਰਾਂ ਅਨੁਸਾਰ ਰਾਜਾ ਵੜਿੰਗ, ਭਾਰਤ ਭੂਸ਼ਣ ਆਸ਼ੂ , ਪ੍ਰਗਟ ਸਿੰਘ , ਵਿਧਾਇਕ  ਰਾਜ ਕੁਮਾਰ, ਕੁਲਦੀਪ ਜ਼ੀਰਾ ਨਾਗਰਾ ਦੇ ਨਾਂਅ ਵੀ ਸੂਚੀ ਚ ਦਸੇ ਜਾ ਰਹੇ ਹਨ । 3-4 ਮੰਤਰੀ ਬਦਲੇ ਜਾਂਣ ਦੀ ਵੀ ਹੈ ਚਰਚਾ ਹੈ,

 ਪਾਟੀ ਜਰਨੈਲ ਸਕੱਤਰ ਵੇਨੂੰਗੋਪਾਲ, ਅਜੈ ਮਾਕਨ , ਸੀਨੀਅਰ ਨੇਤਾ ਅੰਬਿਕਾ ਸੋਨੀ , ਹਰਿੱਸ਼ ਰਾਵਤ ਤੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਿੱਲ੍ਹੀ ਚ ਮੌਜੂਦ ਹਨ ਤੇ ਕਾਂਗਰਸ ਹਾਈਕਮਾਨ ਨਾਲ ਚਰਚਾ ਕਰ ਰਹੇ ਹਨ । ਇਸ ਤੋਂ ਅਲਾਵਾ ਤ੍ਰਿਪਤ ਰਾਜਿੰਦਰ ਬਾਜਵਾ ਨੂੰ ਵੱਡੀ ਜ਼ਿਮੇਦਾਰੀ ਸੋਂਪੀ ਜਾ ਸਕਦੀ ਹੈ ਜਦੋਂਕਿ ਬ੍ਰਹਮ ਮਹਿੰਦਰਾ ਕੈਬਨਿਟ ਤੋਂ ਬਾਹਰ ਦੱਸੇ ਜਾ ਰਹੇ ਹਨ। 

  

Related posts

Leave a Reply