ਵੱਡੀ ਖ਼ਬਰ : ਹਰਿਆਣਾ ਚ ਮਹਿਲਾ IAS Officer ਨਾਲ ਇੱਕ ਵਿਅਕਤੀ ਵੱਲੋਂ ਛੇੜਛਾੜ, ਬਿਲਕੁਲ ਨਜ਼ਦੀਕ ਤੋਂ  ਗਲਤ ਤਰੀਕੇ ਨਾਲ ਟੱਚ ਹੁੰਦਾ ਹੋਇਆ ਨਿਕਲਿਆ, ਪੁਲਸ ਮੁਲਾਜ਼ਮਾਂ ਨੇ ਮੌਕੇ ‘ਤੇ ਫੜਿਆ

ਹਰਿਆਣਾ 22 ਮਾਰਚ  :- ਹਰਿਆਣਾ ਦੀ ਇੱਕ ਮਹਿਲਾ  IAS Officer ਨਾਲ ਇੱਕ ਵਿਅਕਤੀ ਵੱਲੋਂ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ‘ਚ ਪੁਲਿਸ  ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ।

 ਹਰਿਆਣਾ ਦੇ ਫ਼ਰੀਦਾਬਾਦ ਜ਼ਿਲ੍ਹੇ ‘ਚ ਮਹਿਲਾ ਅਫ਼ਸਰ ਐਤਵਾਰ ਨੂੰ ਸੂਬੇ ਦੇ ਡਿਪਟੀ CM ਦੁਸ਼ਯੰਤ ਚੌਟਾਲਾ ਦੇ ਨਾਲ ਡਿਊਟੀ ‘ਤੇ ਤਾਇਨਾਤ ਸੀ, ਇਸ ਦੌਰਾਨ ਇਕ ਪਿੰਡ ‘ਚ ਪ੍ਰੋਗਰਾਮ ‘ਚ ਸ਼ਿਰਕਤ ਕਰਨ ਤੋਂ ਬਾਅਦ ਡਿਪਟੀ CM ਦੁਸ਼ਯੰਤ ਚੌਟਾਲਾ ਜਦੋਂ ਆਪਣੇ ਇਕ ਜਜਪਾ ਆਗੂ ਦੇ ਘਰ ਚਾਹ ਲਈ ਪਹੁੰਚੇ ਤਾਂ ਇਸ ਦੌਰਾਨ ਇਕ ਵਿਅਕਤੀ ਮਹਿਲਾ IAS ਅਫਸਰ ਦੇ ਬਿਲਕੁਲ ਨਜ਼ਦੀਕ ਤੋਂ  ਗਲਤ ਤਰੀਕੇ ਨਾਲ ਟੱਚ ਹੁੰਦਾ ਹੋਇਆ ਨਿਕਲਿਆ।

ਇਸ ਹਰਕਤ ਨੂੰ ਦੇਖਦੇ ਹੋਏ ਮਹਿਲਾ IAS ਅਫ਼ਸਰ ਨੇ ਮੁਲਜ਼ਮ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਦੌੜਨ ਲੱਗਾ ਪਰ ਮਹਿਲਾ ਅਫ਼ਸਰ ਦੇ ਨਜ਼ਦੀਕ ਖਡ਼੍ਹੇ ਹੋਰਨਾਂ ਪੁਲੀਸ ਮੁਲਾਜ਼ਮਾਂ ਨੇ ਮੁਲਜ਼ਮ ਨੂੰ ਮੌਕੇ ‘ਤੇ ਹੀ ਫੜ ਲਿਆ। ਇਸ ਮਾਮਲੇ ‘ਚ ਮਹਿਲਾ  IAS ਅਫ਼ਸਰ ਨੇ ਲਿਖਤੀ ਤੌਰ ਤੇ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਤੋਂ ਬਾਅਦ ਵਿਅਕਤੀ ਖ਼ਿਲਾਫ਼ ਛੇੜਛਾੜ ਦਾ ਮਾਮਲਾ ਦਰਜ ਕਰ ਲਿਆ ਹੈ।

Related posts

Leave a Reply