ਵੱਡੀ ਖ਼ਬਰ : ਹਾਈ ਸਕੂਲ ਵਿੱਚ ਅੰਨ੍ਹੇਵਾਹ ਫਾਇਰਿੰਗ  ‘ਚ 3 ਵਿਦਿਆਰਥੀਆਂ ਦੀ ਮੌਤ

ਅਮਰੀਕਾ ਦੇ ਮਿਸ਼ੀਗਨ ਹਾਈ ਸਕੂਲ ਵਿੱਚ ਅੰਨ੍ਹੇਵਾਹ ਫਾਇਰਿੰਗ  ਚ ਵਿਦਿਆਰਥੀਆਂ ਦੀ ਮੌਤ ਹੋ ਗਈ ਜਦਕਿ ਇੱਕ ਅਧਿਆਪਕ ਸਮੇਤ ਲੋਕ ਜ਼ਖਮੀ ਹੋ ਗਏ। ਹਮਲੇ ਦਾ ਇਲਜ਼ਾਮ 15 ਸਾਲਾ ਵਿਦਿਆਰਥੀ ਤੇ ਹੈਜੋ ਉਸੇ ਸਕੂਲ ਚ ਪੜ੍ਹਦਾ ਹੈ। ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

 ਹਮਲਾਵਰ ਕੋਲੋਂ ਇੱਕ ਪਿਸਤੌਲ ਬਰਾਮਦ ਹੋਇਆ ਹੈ। ਅਧਿਕਾਰੀਆਂ ਨੇ ਸਕੂਲ ਚੋਂ ਕਈ ਖਾਲੀ ਕਾਰਤੂਸ ਵੀ ਬਰਾਮਦ ਕੀਤੇ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਕਰੀਬ 15-20 ਰਾਊਂਡ ਗੋਲੀਆਂ ਚਲਾਈਆਂ ਗਈਆਂ। ਮਿਸ਼ੀਗਨ ਪੁਲਿਸ ਦੇ ਮੁਤਾਬਕ ਇਸ ਘਟਨਾ ਵਿਚ ਹਮਲਾਵਰ ਇਕੱਲਾ ਹੀ ਸੀ। ਗੋਲੀ ਕਿਉਂ ਚਲਾਈ ਗਈ ਇਸ ਦੀ ਜਾਂਚ ਅਜੇ ਜਾਰੀ ਹੈ।

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮਿਸ਼ੀਗਨ ਹਾਈ ਸਕੂਲ ਚ ਗੋਲੀਬਾਰੀ ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਹਮਦਰਦੀ ਉਨ੍ਹਾਂ ਪਰਿਵਾਰਾਂ ਨਾਲ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਆ ਦਿੱਤਾ ਹੈ ਤੇ ਅਸਹਿ ਦਰਦ ਝੱਲਿਆ ਹੈ।

Related posts

Leave a Reply