ਵੱਡੀ ਖ਼ਬਰ :  ਹੁਸ਼ਿਆਰਪੁਰ ਚ ਇੱਕ ਮਕਾਨ ਦੀ ਕੰਧ ’ਚੋਂ HE-36 ਜ਼ਿੰਦਾ ਬੰਬ ਮਿਲਿਆ, ਪੁਲਿਸ ਵਲੋਂ ਮਕਾਨ ਸੀਲ

 ਹੁਸ਼ਿਆਰਪੁਰ  : ਮਾਹਿਲਪੁਰ  ਦੇ  ਵਾਰਡ ਨੰਬਰ 10 ’ਚ ਇਕ ਵਿਅਕਤੀ ਵੱਲੋਂ ਕਰਵਾਈ ਜਾ ਰਹੀ ਮਕਾਨ ਦੀ ਰਿਪੇਅਰ  ਦੌਰਾਨ  ਬੰਬ ਮਿਲਿਆ, ਜਿਸ ਕਾਰਨ ਸ਼ਹਿਰ ’ਦੇ ਲੋਕ ਸਹਿਮ ਚ ਹਨ ।

ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ  ਮਕਾਨ ਕਬਜ਼ੇ ’ਚ ਲੈ ਲਿਆ ਤੇ ਮਕਾਨ ਮਾਲਿਕਾਂ ਨੂੰ ਘਰੋਂ ਬਾਹਰ ਜਾਂ ਲਈ ਕਿਹਾ ਤਾਂ ਕਿ  ਬੰਬ ਨਿਰੋਧਕ ਦਸਤੇ ਦੇ ਆਉਣ ਤਕ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ।

ਜਾਣਕਾਰੀ ਅਨੁਸਾਰ,ਘਰ ਦੇ ਮਾਲਿਕ ਸਚਿਨ ਅਬਰੌਲ ਪੁੱਤਰ ਸੁਭਾਸ਼ ਚੰਦਰ ਪੁਲਿਸ ਨੂੰ ਦੱਸਿਆ ਕਿ ਉਸ ਨੇ ਸੱਤ ਅੱਠ ਮਹੀਨੇ ਪਹਿਲਾਂ ਇਹ ਪੁਰਾਣਾ ਬਣਿਆ ਹੋਇਆ ਮਕਾਨ ਖ਼ਰੀਦਿਆ ਸੀ ਤੇ ਬਰਸਾਤ ਦੇ ਨੁਕਸਾਨ ਤੋਂ ਬਚਣ ਲਈ ਇਸ ਦੀ ਮੁਰੰਮਤ ਲਈ ਉਸ ਨੇ ਮਿਸਤਰੀ ਅਤੇ ਮਜ਼ਦੂਰ ਲਾਏ ਹੋਏ ਸਨ। ਉਸ ਨੇ ਦੱਸਿਆ ਕਿ ਮਕਾਨ ਦੇ ਚੁਬਾਰੇ ਉੱਪਰ ਗੁਆਂਢੀਆਂ ਨਾਲ ਸਾਂਝੀ ਇਕ ਕੰਧ ਨੂੰ ਜਦੋਂ ਮਜ਼ਦੂਰ ਢਾਹ ਰਹੇ ਸਨ ਤਾਂ ਅਚਾਨਕ ਹੀ ਕੰਧ ਦੇ ਇਕ ਖ਼ੂੰਜੇ ’ਚੋਂ ਇਕ ਜ਼ਿੰਦਾ ਬੰਬ ਮਿਲਿਆ। ਉਨ੍ਹਾਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Related posts

Leave a Reply