ਵੱਡੀ ਖ਼ਬਰ : ਹੁਸ਼ਿਆਰਪੁਰ / ਜਲੰਧਰ ਵਿਚ ਕੋਰੋਨਾ ਦੀ  ਤਬਾਹੀ ਜਾਰੀ, ਕੁਲ 11 ਮੌਤਾਂ ਤੇ 500 ਤੋਂ ਵੱਧ ਨਵੇਂ ਮਰੀਜ਼

ਹੁਸ਼ਿਆਰਪੁਰ / ਜਲੰਧਰ:

ਜ਼ਿਲ੍ਹਾ ਜਲੰਧਰ ਵਿਚ ਕੋਰੋਨਾ ਦੀ  ਤਬਾਹੀ ਜਾਰੀ ਹੈ। ਬੁੱਧਵਾਰ ਨੂੰ ਜ਼ਿਲੇ ਵਿਚ ਕੋਰੋਨਾ ਕਾਰਨ 7 ਮੌਤਾਂ ਹੋਈਆਂ, ਜਦੋਂਕਿ 276 ਮਰੀਜ਼ਾਂ ਦੇ ਸਕਾਰਾਤਮਕ ਹਨ । ਜਾਣਕਾਰੀ ਅਨੁਸਾਰ ਸਿਹਤ ਵਿਭਾਗ ਨੂੰ ਮੰਗਲਵਾਰ ਨੂੰ 326 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਸਕਾਰਾਤਮਕ ਮਿਲੀ ਸੀ, ਜਿਨ੍ਹਾਂ ਵਿਚੋਂ 50 ਵਿਅਕਤੀ ਕਿਸੇ ਹੋਰ ਜ਼ਿਲ੍ਹੇ ਜਾਂ ਰਾਜ ਦੇ ਹੋਣ ਦੀ ਖ਼ਬਰ ਹੈ।

ਇਸ ਤੋਂ ਅਲਾਵਾ

ਜਿਲਾ ਹੁਸ਼ਿਆਰਪੁਰ ਦੇ 178 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 18 ਅਤੇ  160  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਜਿਲੇ ਵਿੱਚ ਕੋਰੋਨਾ ਨਾਲ 4 ਮੌਤਾ ਹੋਈਆ ਹਨ (1) 67 ਸਾਲਾ ਔਰਤ   ਵਾਸੀ  ਰਮੇਸ਼ ਨਗਰ ਹੁਸਿਆਰਪੁਰ   ਦੀ ਮੌਤ ਮਾਡਰਨ ਹਸਪਤਾਲ ਹੁਸਿਆਰਪੁਰ   ਵਿਖੇ ਹੋਈ ਹੈ (2) 83 ਸਾਲਾ  ਵਿਆਕਤੀ   ਵਾਸੀ ਫਗਵਾੜਾ ਰੋਡ ਹੁਸਿਆਰਪੁਰ  ਦੀ ਮੌਤ ਨਿਜੀ ਹਸਪਤਾਲ ਹੁਸ਼ਿਆਰਪੁਰ   ਵਿੱਚ ਹੋਈ (3) 71 ਸਾਲਾ ਪੁਰਸ਼ ਵਾਸੀ ਨਿਕੂ ਚੱਕ ਦੀ ਮੌਤ ਨਿਜੀ ਹਸਪਤਾਲ ਜਲੰਧਰ  (4) 47 ਸਾਲਾ ਔਰਤ ਵਾਸੀ ਪੰਨਵਾਂ   ਦੀ ਮੌਤ ਸਿਵਲ ਹਸਪਤਾਲ ਦਸੂਹਾ ਤੋ ਜਲੰਧਰ ਲੈ ਕੇ ਜਾਦੇ ਹੋਏ  । ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।

v  ਬਾਹਰੋ ਆਏ ਪਜੇਟਿਵ ਮਰੀਜ ਆਏ —17

v  ਹੁਸ਼ਿਆਰਪੁਰ ਜਿਲੇ ਦੇ ਮਰੀਜ ——178

v  ਟੋਟਲ ਮਰੀਜ —-      195

Related posts

Leave a Reply