ਵੱਡੀ ਖ਼ਬਰ : ਹੁਸ਼ਿਆਰਪੁਰ ਵਾਸੀ ਸੌਰਭ ਦੀ ਝਗੜੇ ਦੌਰਾਨ ਗੋਲੀ ਲੱਗਣ ਕਾਰਣ ਮੌਕੇ ਤੇ ਹੀ ਮੌਤ

ਅੰਮ੍ਰਿਤਸਰ / ਹੁਸ਼ਿਆਰਪੁਰ  : ਥਾਣਾ ਗੇਟ ਹਕੀਮਾਂ ਅਧੀਨ ਪੈਂਦੀ ਆਨੰਦ ਵਿਹਾਰ ਕਾਲੋਨੀ ਵਿਚ ਜਨਮਦਿਨ ਦੀ ਪਾਰਟੀ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਕਈ ਗੋਲੀਆਂ ਚੱਲੀਆਂ ਜਿਸ ਵਿਚ ਹੁਸ਼ਿਆਰਪੁਰ ਦੀ ਗਲੀ ਗਊਸ਼ਾਲਾ ਵਾਸੀ ਸੌਰਭ ਦੀ ਗੋਲੀ ਲੱਗਣ ਮੌਕੇ ਉਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਦੋਵਾਂ ਧਿਰਾਂ ਦੇ ਲੋਕ ਵਾਰਦਾਤ ਵਾਲੀ ਥਾਂ ਤੋਂ ਫ਼ਰਾਰ ਹੋ ਗਏ।

 ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੌਰਭ ਦਾ ਹੁਸ਼ਿਆਰਪੁਰ ਵਿਚ ਫ਼ਲਾਂ ਤੇ ਸਬਜ਼ੀਆਂ ਦਾ ਹੋਲਸੇਲ ਕਾਰੋਬਾਰ ਸੀ। ਸੌਰਭ ਰਾਤ 11 ਵਜੇ ਆਪਣੇ ਡਰਾਈਵਰ ਨਾਲ ਆਨੰਦ ਵਿਹਾਰ ਪਹੁੰਚ ਗਿਆ ਜਿੱਥੇ ਮੈਂਡੀ ਨਾਂ ਦੇ ਨੌਜਵਾਨ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ। ਉੱਥੇ ਕਿਸੇ ਗੱਲ ਨੂੰ ਲੈ ਕੇ ਨੌਜਵਾਨਾਂ ਵਿਚ ਬਹਿਸ ਹੋ ਗਈ।

ਜਾਣਕਾਰੀ ਅਨੁਸਾਰ ਪਾਰਟੀ ਵਿਚ ਇਕ ਧਿਰ ਦੇ ਲੋਕਾਂ ਨੇ ਪਿਸਤੌਲਾਂ ਤੇ ਬੰਦੂਕਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀ ਜਿਸ ਦੌਰਾਨ ਇਕ ਗੋਲੀ ਸੌਰਭ ਦੇ ਲੱਗੀ। ਸੌਰਭ ਦੀ ਮੌਕੇ ਉਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਵਿਵੇਕ, ਪ੍ਰਿੰਸ, ਮਨਦੀਪ ਸਣੇ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। 

Related posts

Leave a Reply