ਵੱਡੀ ਖ਼ਬਰ: ਹੁਸ਼ਿਆਰਪੁਰ ਸਮੇਤ ਏਨਾ ਜ਼ਿਲ੍ਹਿਆਂ ਦੇ ਵਿਦਿਆਰਥੀ ਆਜ਼ਾਦੀ ਦਿਹਾੜੇ  ਮੌਕੇ ਹੋਣ ਵਾਲੇ ਸਮਾਗਮਾਂ ਵਿਚ ਹਿੱਸਾ ਨਹੀਂ ਲੈਣਗੇ

ਹੁਸ਼ਿਆਰਪੁਰ : ਸੂਬੇ ਚ ਵਿਦਿਆਰਥੀ ਕੋਰੋਨਾ ਦੀ ਲਪੇਟ ਚ ਆ ਹਨ। ਲੁਧਿਆਣਾ ਚ ਵੀ ਕਈ ਵਿਧਿਆਰਥੀ ਚਪੇਟ ਚ ਆ ਚੁਕੇ ਹਨ ਤੇ ਬੀਤੇ ਕੱਲ ਬਠਿੰਡੇ ਚ 8 ਹੋਰ ਬੱਚੇ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ।  ਇਸ ਤੋਂ ਅਲਾਵਾ ਬੀਤੇ ਦਿਨੀ ਹੁਸ਼ਿਆਰਪੁਰ ਦੇ ਜਾਜਾ ਟਾਂਡਾ ਚ 6 ਬਚੇ ਕੋਰੋਨਾ ਪਾਜ਼ਿਟਿਵ ਪਾਏ ਗਏ। 

ਏਨਾ ਸਭ ਨੂੰ ਧਿਆਨ ਚ ਰੱਖਦੇ ਹੋਏ  ਤਿੰਨ ਦਿਨ ‘ਚ ਵਿਦਿਆਰਥੀਆਂ ਦੇ ਕੋਰੋਨਾ ਇਨਫੈਕਟਿਡ ਮਿਲਣ ਦੇ ਬਾਅਦ ਹੁਸ਼ਿਆਰਪੁਰ ਸਮੇਤ  ਸੂਬੇ ਦੇ 15 ਜ਼ਿਲ੍ਹਿਆਂ ਜਲੰਧਰ, ਅੰਮ੍ਰਿਤਸਰ, ਨਵਾਂਸ਼ਹਿਰ, ਤਰਨਤਾਰਨ, ਗੁਰਦਾਸਪੁਰ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ, ਮੁਕਤਸਰ, ਬਰਨਾਲਾ, ਬਠਿੰਡਾ, ਸੰਗਰੂਰ ਤੇ ਪਟਿਆਲਾ ਵਿਚ ਆਜ਼ਾਦੀ ਦਿਹਾਡ਼ੇ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮਾਂ ਵਿਚ ਵਿਦਿਆਰਥੀਆਂ ਦੇ ਸ਼ਾਮਿਲ ਹੋਣ ’ਤੇ ਰੋਕ ਲਾ ਦਿੱਤੀ ਗਈ ਹੈ।

ਲੁਧਿਆਣਾ ਵਿਚ ਇਹ ਫੈਸਲਾ ਤਕਰੀਬਨ 15 ਦਿਨ ਪਹਿਲਾਂ ਹੀ ਲੈ ਲਿਆ ਗਿਆ ਸੀ ਕਿ ਆਜ਼ਾਦੀ ਦਿਹਾੜੇ  ਮੌਕੇ ਹੋਣ ਵਾਲੇ ਸਮਾਗਮਾਂ ਵਿਚ ਬੱਚੇ ਹਿੱਸਾ ਨਹੀਂ ਲੈਣਗੇ। 

Related posts

Leave a Reply