ਵੱਡੀ ਖ਼ਬਰ : ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਡਰੋਨ ਅਤੇ ਛੋਟੀਆਂ ਉਡਨ ਵਾਲੀਆਂ ਵਸਤਾਂ ’ਤੇ ਲਗਾਈ ਸਖ਼ਤ ਪਾਬੰਦੀ

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲ੍ਹੇ ’ਚ ਡਰੋਨ ਅਤੇ ਛੋਟੀਆਂ ਉਡਨ ਵਾਲੀਆਂ ਵਸਤਾਂ ’ਤੇ ਲਗਾਈ ਪਾਬੰਦੀ
ਵਿਸ਼ੇਸ਼ ਸਥਿਤੀਆਂ ’ਚ ਪ੍ਰਸ਼ਾਸਨ ਦੀ ਮਨਜੂਰੀ ’ਤੇ ਸ਼ਰਤਾਂ ਦੇ ਨਾਲ ਕੀਤਾ ਜਾ ਸਕਦਾ ਹੈ ਡਰੋਨ ਦਾ ਪ੍ਰਯੋਗ

ਹੁਸ਼ਿਆਰਪੁਰ (ਭਾਟੀਆ, ਗਰੋਵਰ, ਸਤਵਿੰਦਰ ) : ਜ਼ਿਲ੍ਹਾ ਮੈਜਿਸਟ੍ਰੇਟ ਅਪਨੀਤ ਰਿਆਤ ਨੇ ਧਾਰਾ 144 ਸੀ.ਆਰ.ਪੀ.ਸੀ. ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿੱਚ ਕਿਸੇ ਵੀ ਡਰੋਨ ਜਾਂ ਛੋਟੀਆਂ ਉਡਨ ਵਾਲੀਆਂ ਵਸਤਾਂ/ਖਿਡੌਣਿਆਂ ਦੀ ਵਰਤੋਂ ’ਤੇ ਰੋਕ ਲਾਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਅਪਨੀਤ ਰਿਆਤ ਵਲੋਂ ਇਸ ਸਬੰਧੀ ਜਾਰੀ ਵਿਸਥਾਰਤ ਹੁਕਮ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਚੱਲ ਰਹੇ ਸਾਰੇ ਡਰੋਨਜ਼ ਸਬੰਧਤ ਐਸ.ਡੀ.ਐਮਜ਼ ਪਾਸ ਡੀ.ਜੀ.ਐਸ.ਏ. ਦੇ ਨਿਯਮਾਂ ਅਨੁਸਾਰ ਰਜਿਸਟਰਡ ਹੋਣਗੇ। ਹੁਕਮ ਅਨੁਸਾਰ ਕਿਸੇ ਵਿਸ਼ੇਸ਼ ਹਾਲਾਤ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰਧਾਰਤ ਸ਼ਰਤਾਂ ਦੇ ਨਾਲ ਡਰੋਨ, ਛੋਟੀ ਉਡਨ ਵਾਲੀਆਂ ਵਸਤਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਛੋਟੇ ਡਰੋਨ, ਯੂ.ਏ.ਵੀ ਕੈਮਰੇ ਦਾ ਪ੍ਰਯੋਗ ਸਮਾਜ ਵਿੱਚ ਸਮਾਜਿਕ ਅਤੇ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਤਸਵੀਰਾਂ ਅਤੇ ਵੀਡੀਓ ਕੈਪਚਰ ਕਰਨ ਦੇ ਲਈ ਕਾਫੀ ਵੱਧ ਗਿਆ ਹੈ। ਉਥੇ ਕਾਨੂੰਨ ਵਿਵਸਥਾ ਦੀਆਂ ਸਮੱਸਿਆਵਾਂ, ਸੁਰੱਖਿਆ ਅਤੇ ਖਤਰੇ ਨੂੰ ਦੇਖਦੇ ਹੋਏ ਡਰੋਨ ਅਤੇ ਯੂਏਵੀ ਦਾ ਦੁਰਪ੍ਰਯੋਗ ਅਸਮਾਜਿਕ ਤੱਤਾਂ ਦੁਆਰਾ ਦਹਿਸ਼ਤ ਅਤੇ ਹੰਗਾਮਾ ਪੈਦਾ ਕਰਨ ਦੇ ਲਈ ਵੀ ਕੀਤਾ ਜਾ ਸਕਦਾ ਹੈ, ਜਿਸ ਨਾਲ ਸ਼ਾਂਤੀ ਭੰਗ ਹੋਣ ਦੀ ਖਤਰਾ ਹੈ। ਉਨ੍ਹਾਂ ਕਿਹਾ ਕਿ ਡਰੋਨ ਅਤੇ ਹੋਰ ਘੱਟ ਉਡਨ ਵਾਲੀਆਂ ਵਸਤਾਂ ਦਾ ਪ੍ਰਯੋਗ ਮਨੁੱਖੀ ਜੀਵਨ ਅਤੇ ਸੁਰੱਖਿਆ ਦੇ ਲਈ ਖਤਰੇ ਤੋਂ ਇਲਾਵਾ ਜਨਤਕ ਸ਼ਾਂਤੀ ਵਿੱਚ ਗੜਬੜੀ ਪੈਦਾ ਕਰਨ ਦੀ ਵੀ ਸੰਭਾਵਨਾ ਹੈ ਅਤੇ ਰਾਸ਼ਟਰ ਵਿਰੋਧੀ ਤੱਤਾਂ ਮਨੁੱਖੀ ਜੀਵਨ ਨੂੰ ਨੁਕਸਾਨ, ਸੱਟ ਅਤੇ ਜੋਖਮ ਪੈਦਾ ਕਰਨ ਦੇ ਲਈ ਡਰੋਨ ਅਤੇ ਉਡਨ ਵਾਲੀਆਂ ਵਸਤਾਂ ਦਾ ਪ੍ਰਯੋਗ ਕਰ ਸਕਦੇ ਹਨ। ਮੌਜੂਦਾ ਸਥਿਤੀ ਵਿੱਚ ਮਹੱਤਵਪੂਰਨ ਸੰਸਥਾਵਾਂ ਅਤੇ ਅਤਿਆਧੁਨਿਕ ਆਬਾਦੀ ਵਾਲੇ ਖੇਤਰਾਂ ਦੇ ਨਜ਼ਦੀਕ ਹਵਾਈ ਖੇਤਰਾਂ ਨੂੰ ਸੁਰੱਖਿਅਤ ਕਰਨ ਦੇ ਲਈ, ਆਮ ਜਨਤਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਕਿਸੇ ਵੀ ਡਰੋਨ ਜਾਂ ਇਸ ਤਰ੍ਹਾਂ ਦੀਆਂ ਵਸਤਾਂ ਦੇ ਉਪਯੋਗ ਨੂੰ ਨਿਯਮਿਤ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਐਸ.ਐਸ.ਪੀ ਹੁਸ਼ਿਆਰਪੁਰ ਨੂੰ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਜਾਰੀ ਹੁਕਮਾਂ ਵਿੱਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਚੱਲ ਰਹੇ ਸਾਰੇ ਡਰੋਨ ਡੀ.ਜੀ.ਸੀ.ਏ ਦੇ ਨਿਯਮਾਂ ਅਨੁਸਾਰ ਸਬੰਧਤ ਐਸ.ਡੀ.ਐਮ ਦੇ ਕੋਲ ਰਜਿਸਟਰਡ ਕਰਵਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਐਸ.ਡੀ.ਐਮ ਇਕ ਖਾਸ ਪਹਿਚਾਣ ਨੰਬਰ (ਯੂ.ਆਈ.ਐਨ) ਜਾਰੀ ਕਰਨਗੇ ਅਤੇ ਇਕ ਉਚਿਤ ਰਜਿਸਟ ਬਣਾਉਣਗੇ ਜਿਸ ਵਿੱਚ ਡਰੋਨ, ਯੂ.ਏ.ਵੀ ਦੇ ਮੇਕ, ਟਾਈਪ, ਯੂਨਿਕ ਬਾਡੀ, ਚੈਸੀ ਨੰਬਰ ਦਾ ਉਲੇਖ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਡਰੋਨ ਪਾਇਲਟਾਂ ਨੂੰ ਉਡਾਨ ਦੇ ਦੌਰਾਨ ਹਰ ਸਮੇਂ ਇਕ ਸਿੱਧੀ ਨਜ਼ਰ ਨਾਲ ਰੇਖਾ ਬਣਾਈ ਰੱਖਣੀ ਹੋਵੇਗੀ ਅਤੇ ਕੋਈ ਵੀ ਡਰੋਨ 400 ਮੀਟਰ ਤੋਂ ਵੱਧ ਉਚਾਈ ’ਤੇ ਨਹੀਂ  ਉਡਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਹਵਾਈ ਅੱਡਿਆਂ, ਅੰਤਰਰਾਸ਼ਟਰੀ ਬਾਰਡਰ, ਰਣਨੀਤਿਕ ਥਾਵਾਂ, ਮਹੱਤਵਪੂਰਨ ਸੰਸਥਾਵਾਂ, ਵਰਜਿਤ ਖੇਤਰ, ਸਰਕਾਰੀ ਭਵਨਾਂ, ਸੀ.ਏ.ਪੀ.ਏਕ ਅਤੇ ਫੌਜੀ ਸੰਸਥਾਵਾਂ ਦੇ ਕੋਲ ਡਰੋਨ ਨਹੀਂ ਉਡਾਏ ਜਾ ਸਕਦੇ। ਉਨ੍ਹਾਂ ਕਿਹਾ ਕਿ ਕੋਈ ਵੀ ਮਾਈਕ੍ਰੋ ਡਰੋਨ (250 ਗਰਾਮ ਤੋਂ 2 ਕਿਲੋ) 60 ਮੀਟਰ ਦੀ ਉਚਾਈ ਤੋਂ ਵੱਧ ਨਹੀਂ ਉਡੇਗਾ ਅਤੇ ਜ਼ਮੀਨੀ ਪੱਧਰ ਤੋਂ (ਏ.ਜੀ.ਐਲ) ਤੋਂ ਵੱਧ ਗਤੀ 25 ਮੀਟਰ ਪ੍ਰਤੀ ਸੈਕਿੰਡ ਤੋਂ ਵੱਧ  ਉਡਾਨ ਨਹੀਂ ਭਰੇਗਾ। ਇਸੇ ਤਰ੍ਹਾਂ ਕੋਈ ਵੀ ਛੋਟਾ ਡਰੋਨ (2 ਕਿਲੋ ਤੋਂ 25 ਕਿਲੋ) 120 ਮੀਟਰ ਦੀ ਉਚਾਈ ਤੋਂ ਵੱਧ ਨਹੀਂ ਉਡੇਗਾ ਅਤੇ ਜ਼ਮੀਨੀ ਪੱਧਰ ਤੋਂ (ਏ.ਜੀ.ਐਲ) ਤੋਂ ਵੱਧ ਗਤੀ 25 ਮੀਟਰ ਪ੍ਰਤੀ ਸੈਕਿੰਡ ਤੋਂ ਵੱਧ ਉਡਾਨ ਨਹੀਂ ਭਰੇਗਾ। ਦਰਮਿਆਨੀ ਡਰੋਨ (25 ਕਿਲੋ ਤੋਂ 150 ਕਿਲੋ) ਜਾਂ ਵੱਡੇ ਡਰੋਨ (150 ਕਿਲੋ ਤੱਕ) ਐਸ.ਡੀ.ਐਮ ਦੁਆਰਾ ਜਾਰੀ ਅਪ੍ਰੇਟਰ ਪਰਮਿਟ ਵਿੱਚ ਸ਼ਾਮਲ ਸ਼ਰਤਾਂ ਦੇ ਅਨੁਸਾਰ ਉਡਣਗੇ। ਸੂਰਜ ਛੁਪਣ ਤੋਂ ਬਾਅਦ ਅਤੇ ਸੂਰਜ ਨਿਕਲਣ ਤੋਂ ਪਹਿਲਾਂ ਕੋਈ ਡਰੋਨ ਨਹੀਂ ਉਡਾਇਆ ਜਾਵੇਗਾ ਅਤੇ ਕਿਸੇ ਵੀ ਜ਼ਰੂਰੀ ਮਾਮਲੇ ਨਾਲ ਸਬੰਧਤ ਐਸ.ਡੀ.ਐਮ  ਦੀ ਪਹਿਲਾਂ ਮਨਜ਼ੂਰੀ ਲੈਣਾ ਜ਼ਰੂਰੀ ਹੋਵੇਗਾ। ਉਨ੍ਹਾਂ ਕਿਹ ਕਿ ਡਰੋਨ ਦੇ ਮਾਲਕ ਅਤੇ ਉਸਦੇ ਮਾਲਕ ਡਰੋਨ ਦੇ ਗਲਤ ਪ੍ਰਬੰਧਨ ਜਾਂ ਖਰਾਬ ਹੋਣ, ਕਿਸੇ ਵਿਅਕਤੀ ਜਾਂ ਸੰਪਤੀ ਦੇ ਨੁਕਸਾਨ ਹੋਣ ’ਤੇ ਜ਼ਿੰਮੇਵਾਰ ਹੋਣਗੇ। ਡਰੋਨ ਦੇ ਸੰਚਾਲਣ ਦੇ ਸਬੰਧ ਵਿੱਚ ਤਹਿ ਮਾਪਦੰਡਾਂ, ਦਿਸ਼ਾ ਨਿਰਦੇਸ਼ਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀ ’ਤੇ ਧਾਰਾ 188 ਆਈ.ਪੀ.ਸੀ ਤਹਿਤ ਕਾਰਵਾਈ ਕੀਤੀ ਜਾਵੇਗੀ।
ਅਪਨੀਤ ਰਿਆਤ ਨੇ ਦੱਸਿਆ ਕਿ ਡਰੋਨ ਦੇ ਉਪਯੋਗ ਪੁਲਿਸ ਕਰਮੀ ਅਤੇ ਹੋਰ ਸਰਕਾਰੀ ਅਧਿਕਾਰੀਆਂ, ਏਜੰਸੀਆਂ ’ਤੇ ਲਾਗੂ ਨਹੀਂ ਹੋਵੇਗਾ ਜੋ ਕਿ ਸਿੱਧੇ ਤੌਰ ’ਤੇ ਅਧਿਕਾਰਤ ਡਿਊਟੀ ਨਾਲ ਸਬੰਧ ਰੱਖਦੇ ਹੋਣ। ਇਸ ਤੋਂ ਇਲਾਵਾ ਜੇਕਰ ਪੁਲਿਸ ਕਰਮੀ ਅਤੇ ਹੋਰ ਸਰਕਾਰੀ ਅਧਿਕਾਰੀ ਆਪਣੀ ਸੇਵਾ ਵਰਦੀ ਵਿੱਚ ਹੋਣ, ਤਾਂ ਉਹ ਆਪਣੇ ਪਹਿਚਾਣ ਪੱਤਰ ਅਤੇ ਅਧਿਕਾਰ ਕਾਰਡ ਲੈ ਕੇ ਆਉਣ, ਤਾਂ ਜੋ ਉਨ੍ਹਾਂ ਨੂੰ ਅਧਿਕਾਰਤ ਅਥਾਰਟੀ ਦੁਆਰਾ ਜਾਰੀ ਕੀਤੀ ਗਈ ਆਪਣੀ ਸਰਕਾਰੀ ਡਿਊਟੀ ਦੇ ਸਬੰਧ ਵਿੱਚ ਡਰੋਨ ਦਾ ਪ੍ਰਯੋਗ ਕਰਨ ਦਾ ਅਧਿਕਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਛੋਟ ਉਪਰੋਕਤ ਕਰਮਚਾਰੀਆਂ ਦੇ ਸਬੰਧ ਵਿੱਚ ਉਦੋਂ ਲਾਗੂ ਹੁੰਦੀ ਹੈ ਜਦੋਂ ਉਹ ਅਧਿਕਾਰਤ ਹੋਣ। ਉਨ੍ਹਾਂ ਕਿਹਾ ਕਿ ਕੁਝ ਸਮਾਜਿਕ ਆਯੋਜਨਾਂ ਦੇ ਦੌਰਾਨ ਫੋਟੋਗ੍ਰਾਫੀ ਦੇ ਲਈ ਡਰੋਨ ਦਾ ਪ੍ਰਯੋਗ ਕਰਨਾ ਜਿਸ ਦੇ ਲਈ ਪਹਿਲਾਂ ਜ਼ਿਲ੍ਹਾ ਮੈਜਿਸਟ੍ਰੇਟ ਹੁਸ਼ਿਆਰਪੁਰ ਦੀ ਲਿਖਤ ਪ੍ਰਵਾਨਗੀ ਲੈਣੀ ਜ਼ਰੂਰੀ ਹੋਵੇਗੀ। ਇਨ੍ਹਾਂ ਸਮਾਜਿਕ ਆਯੋਜਨਾਾਂ ਵਿੱਚ ਰਿੰਗ ਸੈਰਾਮਨੀ, ਪ੍ਰੀ-ਵੈਡਿੰਗ ਫੋਟੋ ਸ਼ੂਟ, ਵੈਡਿੰਗ ਸੈਰਾਮਨੀ, ਸਮਾਜਿਕ ਅਤੇ ਰਾਜਨੀਤਿਕ ਸਭਾਵਾਂ ਆਦਿ ਸ਼ਾਮਲ ਹਨ, ਪਰ ਇਹ ਵੀ ਹੁਕਮ ਲਾਗੂ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
++++++++++++++

Related posts

Leave a Reply