ਵੱਡੀ ਖ਼ਬਰ : ਫ਼ੌਜ ਭਰਤੀ ਘੁਟਾਲੇ ਦੇ ਸਿਲਸਿਲੇ ਵਿਚ CBI ਵਲੋਂ ਪੰਜਾਬ ਦੇ ਏਨਾ ਜ਼ਿਲਿਆਂ ਸਮੇਤ 30 ਥਾਵਾਂ ਤੇ ਛਾਪੇਮਾਰੀ

ਚੰਡੀਗੜ੍ਹ – ਫ਼ੌਜ  ਭਰਤੀ ਘੁਟਾਲੇ ਦੇ ਸਿਲਸਿਲੇ ਵਿਚ, ਕੇਂਦਰੀ ਜਾਂਚ CBI ਨੇ ਸੋਮਵਾਰ ਨੂੰ ਦੇਸ਼ ਦੇ 30 ਥਾਵਾਂ ‘ਤੇ ਛਾਪੇ ਮਾਰੇ, ਜਿਨ੍ਹਾਂ ਵਿਚ ਪੰਜਾਬ ਦੇ ਕਪੂਰਥਲਾ, ਬਠਿੰਡਾ ਤੋਂ ਇਲਾਵਾ ਬੇਸ ਹਸਪਤਾਲ, ਛਾਉਣੀ ਅਤੇ ਹੋਰ ਫੌਜੀ ਅਦਾਰਿਆਂ ਸ਼ਾਮਲ ਹਨ। ਛਾਪੇਮਾਰੀ ਵਿਚ ਕਈ ਨਕਲੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।

ਲੈਫਟੀਨੈਂਟ ਕਰਨਲ, ਮੇਜਰ, ਨਾਇਬ ਸੂਬੇਦਾਰ, ਸਿਪਾਹੀ ਆਦਿ ਸਮੇਤ 17 ਫੌਜੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਫੌਜ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਫੌਜ ਵਿੱਚ ਮੌਜੂਦ ਸਾਰਜੈਂਟ ਅਤੇ ਉੱਚੇ ਪੱਧਰ ਦੇ ਅਧਿਕਾਰੀ ਵੀ ਭਰਤੀ ਲਈ ਰਿਸ਼ਵਤ ਲੈਂਦੇ ਸਨ।

ਸੀ.ਬੀ.ਆਈ. ਬੁਲਾਰੇ ਆਰ.ਸੀ. ਜੋਸ਼ੀ ਦੇ ਅਨੁਸਾਰ, ਸੈਨਾ ਦੇ ਮੁੱਖ ਦਫਤਰ ਦੇ ਵਿਜੀਲੈਂਸ ਵਿਭਾਗ ਦੁਆਰਾ ਮਿਲੀ ਸ਼ਿਕਾਇਤ ਤੋਂ ਬਾਅਦ ਸੀ.ਬੀ.ਆਈ. ਨੇ ਇਹ ਕਾਰਵਾਈ ਕੀਤੀ। ਸ਼ਿਕਾਇਤ ਵਿਚ  ਲੈਫਟੀਨੈਂਟ ਕਰਨਲ ਅਤੇ ਮੇਜਰ ਪੱਧਰ ਦੇ ਅਧਿਕਾਰੀਆਂ ਦੇ ਨਾਮ ਦੇ ਨਾਲ ਨਾਲ ਅਜਿਹੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਮ ਵੀ ਸ਼ਾਮਲ ਹਨ ਜਿਨ੍ਹਾਂ ਨੇ ਇਸ ਭਰਤੀ ਘੁਟਾਲੇ ਵਿਚ ਪੈਸੇ ਲਏ ਸਨ।

Related posts

Leave a Reply