UPDATED HOSHIARPUR :ਵੱਡੀ ਖ਼ਬਰ : 22 ਸਾਲ ਦੇ ਨੌਜਵਾਨ ਆਰਿਆਨ ਦੀ ਹੁਸ਼ਿਆਰਪੁਰ ਦੇ ਭੰਗੀ ਚੋ ਵਿਚੋਂ ਲਾਸ਼ ਮਿਲੀ, ਕਤਲ ਦਾ ਖ਼ਦਸ਼ਾ

ਹੁਸ਼ਿਆਰਪੁਰ (ਸੰਜੇ ):  22 ਸਾਲ ਦੇ ਨੌਜਵਾਨ ਦੀ ਹੁਸ਼ਿਆਰਪੁਰ ਦੇ ਭੰਗੀ ਚੋ ਵਿਚੋਂ ਲਾਸ਼ ਮਿਲੀ ਹੈ।  ਨੌਜਵਾਨ ਦਾ ਨਾਂਅ ਆਰਿਆਨ ਪੁੱਤਰ ਹੰਸ ਰਾਜ ਮੁਹੱਲਾ ਹਰਿ ਨਗਰ ਦੱਸਿਆ ਜਾ ਰਿਹਾ ਹੈ।  ਮਿਰਤਕ ਨੌਜਵਾਨ ਦੇ ਸ਼ਰੀਰ ਤੇ ਸੱਟਾਂ ਦੇ ਨਿਸ਼ਾਨ ਹਨ। 

 

ਸ਼ੱਕ ਹੈ ਕਿ ਆਰੀਅਨ ਦਾ ਕਤਲ ਕੀਤਾ ਗਿਆ ਹੈ।  

ਜਾਣਕਾਰੀ ਅਨੁਸਾਰ ਅਰਿਆਨ ਹੰਸ ਆਪਣੇ ਪਿਤਾ ਨਾਲ ਫਾਇਨਾਂਸ ਦਾ ਕੰਮ ਕਰਦਾ ਸੀ। ਬੀਤੀ 10 ਨਵੰਬਰ ਬਾਅਦ ਦੁਪਹਿਰ ਸਾਢੇ ਤਿੰਨ ਵਜੇ ਘਰੋਂ ਆਪਣੀ ਐਕਟਿਵਾ ਲੈ ਕੇ ਗਿਆ ਸੀ ਤੇ ਰਾਤ 9 ਵਜੇ ਤੋਂ ਬਾਅਦ ਉਸ ਦਾ ਮੋਬਾਈਲ ਫੋਨ ਬੰਦ ਆ ਰਿਹਾ ਸੀ। ਅੱਜ ਸਵੇਰੇ ਕਿਸੇ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਭੰਗੀ ਚੋਅ ਵਿਚ ਇਕ ਐਕਟਿਵਾ ਖੜ੍ਹੀ ਹੈ ਤੇ ਉਸ ਤੋਂ ਥੋੜੀ ਦੂਰੀ ਉਤੇ ਇਕ ਨੌਜਵਾਨ ਦੀ ਲਾਸ਼ ਵੀ ਹੈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਮੌਕੇ ’ਤੇ ਮਿਲੀ ਜਾਣਕਾਰੀ ਅਨੁੁਸਾਰ ਲਾਸ਼ ਨੇੜਿਓ ਦੋ ਪਾਣੀ ਵਾਲੀਆਂ ਖਾਲੀ ਬੋਤਲਾਂ ਜਿਨ੍ਹਾਂ ਨੂੰ ਖੂਨ ਲੱਗਾ ਹੋਇਆ ਸੀ, ਚਪਲਾਂ ਤੇ ਇਕ ਟੋਪੀ ਪਈ ਹੋਈ ਸੀ। ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਮੂੰਹ ਉਤੇ ਵਾਰ ਕੀਤੇ ਗਏ ਹਨ।

ਕਤਲ ਦੀ ਸੂਚਨਾ ਮਿਲਦੇ ਹੀ ਐੱਸਐੱਸਪੀ ਕੁਲਵੰਤ ਸਿੰਘ ਹੀਰ, ਡੀਐੱਸਪੀ ਐੱਸ ਕੇ ਚੱਡਾ, ਥਾਣਾ ਸਿਟੀ ਐੱਸਐੱਚਓ ਤਲਵਿੰਦਰ ਸਿੰਘ, ਥਾਣਾ ਸਦਰ ਐੱਸਐੱਚਓ ਭਾਰੀ ਪੁਲਿਸ ਫੋਰਨ ਨਾਲ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Related posts

Leave a Reply