ਵੱਡੀ ਖ਼ਬਰ : CBSE ਦੀ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਅੱਜ

ਨਵੀਂ ਦਿੱਲੀ : ਸੀਬੀਐੱਸਈ ਤੇ ਸੀਆਈਸੀਐੱਸਈ ਦੀ ਕਲਾਸ 12ਵੀਂ ਦੀ ਬੋਰਡ ਪ੍ਰੀਖਿਆਵਾਂ ਨੂੰ ਰੱਦ ਕੀਤੇ ਜਾਣ ਦੀ ਮੰਗ ਕਰ ਰਹੇ ਵਿਦਿਆਰਥੀਆਂ ਲਈ ਅੱਜ ਦਾ ਦਿਨ ਮਹੱਤਵਪੂਰਨ ਹੋ ਸਕਦਾ ਹੈ।

ਸੁਪਰੀਮ ਕੋਰਟ ’ਚ ਸੀਬੀਐੱਸਈ ਦੀ ਸੀਨੀਅਰ ਸੈਕੰਡਰੀ ਤੇ ਸੀਆਈਐੱਸਸੀਈ ਦੀ ਆਈਐੱਸਸੀ ਪ੍ਰੀਖਿਆਵਾਂ ਨੂੰ ਕੋਵਿਡ-19 ਮਹਾਮਾਰੀ ਦੇ ਵਿਚ ਕਰਵਾਉਣ ਤੇ ਇਨ੍ਹਾਂ ਪ੍ਰੀਖਿਆਵਾਂ ਨੂੰ ਰੱਦ ਕਰਦੇ ਹੋਏ ਰਿਜ਼ਲਟ ‘ਆਬਜ਼ੈਕਟਿਵ ਮੈਥਾਡੋਲਾਜੀ’ ਦੇ ਆਧਾਰ ਸਹੀ ਸਮਾਂ-ਸੀਮਾ ਦੇ ਅੰਦਰ ਐਲਾਨ ਕੀਤੇ ਜਾਣ ਦੀ ਮੰਗ ਵਾਲੀ ਜਨਹਿੱਤ ਪਟੀਸ਼ਨ ’ਤੇ ਅੱਜ, 31 ਮਈ 2021 ਨੂੰ ਸੁਣਵਾਈ ਹੋਣੀ ਹੈ।

ਸੀਬੀਐੱਸਈ ਬੋਰਡ ਦੀਆਂ ਪ੍ਰੀਖਿਆਵਾਂ ਦੇਣ ਜਾ ਰਹੇ ਦੇਸ਼ ਭਰ ਦੇ 521 ਵਿਦਿਆਰਥੀਆਂ ਨੇ ਇਸ ਪੀਆਈਐੱਲ ਦੇ ਨਾਲ ਪਟੀਸ਼ਨ ਦਾਇਰ ਕੀਤੀ ਹੈ।

Related posts

Leave a Reply