ਵੱਡੀ ਖ਼ਬਰ : DGSE ਨੂੰ ਮੁੜ ਬਦਲਿਆ, ਨਵੇਂ ਡੀਜੀਐੱਸਈ ਪ੍ਰਦੀਪ ਕੁਮਾਰ ਅਗਰਵਾਲ

ਚੰਡੀਗੜ੍ਹ : ਪੰਜਾਬ ਸਰਕਾਰ ਨੇ 11 ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਨਾਲ ਤਬਾਦਲੇ ਕਰ ਦਿੱਤੇ। ਪ੍ਰਮੁੱਖ ਸਕੱਤਰ ਪੰਜਾਬ ਵੱਲੋਂ ਜਾਰੀ ਤਾਜ਼ਾ ਟਰਾਂਸਫਰ ਆਰਡਰ ਅਨੁਸਾਰ 6 ਆਈਏਐੱਸ ਤੇ 5 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਕੁਝ ਦਿਨ ਪਹਿਲਾਂ ਹੀ ਲਗਾਏ ਗਏ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਨੂੰ ਮੁੜ ਬਦਲ ਦਿੱਤਾ ਗਿਆ ਹੈ।

ਨਵੇਂ ਡੀਜੀਐੱਸਈ ਪ੍ਰਦੀਪ ਕੁਮਾਰ ਅਗਰਵਾਲ ਹੋਣਗੇ। ਸ਼੍ਰੀਨਿਵਾਸਨ ਨੂੰ ਡਾਇਰੈਕਟਰ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬੱਚੇ ਤੇ ਵਧੀਕ ਵਿਸ਼ੇ ਸਕੱਤਰ, ਸਮਾਜਿਕ ਸੁਰੱਖਿਆ, ਮਹਿਲਾ ਅਤੇ ਬੱਚੇ ਲਗਾਇਆ ਗਿਆ ਹੈ।

Related posts

Leave a Reply