ਵੱਡੀ ਖ਼ਬਰ : #SSP AMNEET : ਹੁਸ਼ਿਆਰਪੁਰ ਪੁਲਿਸ ਨੇ ਦਵਿੰਦਰ ਬੰਬੀਹਾ ਗੈਂਗ ਦੇ ਮੈਂਬਰ ਫੜੇ, ਅਨੂਪ ਜੈਨ ਤੋਂ ਮੰਗੀ ਸੀ 8 ਲੱਖ ਦੀ ਫਿਰੌਤੀ October 10, 2021October 10, 2021 Adesh Parminder Singh SSP AMNEET : ਹੁਸ਼ਿਆਰਪੁਰ ਪੁਲਿਸ ਨੇ ਦਵਿੰਦਰ ਬੰਬੀਹਾ ਗੈਂਗ ਦੇ ਮੈਂਬਰ ਫੜੇ, ਅਨੂਪ ਜੈਨ ਤੋਂ ਮੰਗੀ ਸੀ 8 ਲੱਖ ਦੀ ਫਿਰੌਤੀਹੁਸ਼ਿਆਰਪੁਰ : (ਆਦੇਸ਼ )ਜਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਵਲੋਂ ਇੰਟਰਨੈਸ਼ਨਲ ਕਾਲ ਕਰਕੇ 8 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ ਦਵਿੰਦਰ ਬੰਬੀਹਾ ਗਿਰੋਹ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 5 ਅਕਤੂਬਰ ਨੂੰ ਅਨੂਪ ਜੈਨ ਮਾਲਕ ਜੈਨ ਜਿਊਲਰਜ ਪ੍ਰਤਾਪ ਨਗਰ ਹੁਸਿਆਰਪੁਰ ਦੇ ਮੋਬਾਇਲ ਨੰਬਰ ਉੱਪਰ ਇੰਟਰਨੈਸ਼ਨਲ ਨੰਬਰ ਤੇ ਮੈਸਿਜ ਆਏ ਕਿ 8 ਲੱਖ ਦੀ ਫਿਰੌਤੀ ਭੇਜ ਨਹੀਂ ਤਾਂ ਤੇਰਾ ਭਾਰੀ ਨੁਕਸਾਨ ਹੋਵੇਗਾ। ਇਹਨਾਂ ਨੰਬਰਾਂ ਤੋਂ ਬਾਰ-ਬਾਰ ਮੈਜਸ ਆ ਰਹੇ ਸੀ, ਜਿਸ ਕਰਕੇ ਇਸ ਪਰਿਵਾਰ ਵਿੱਚ ਕਾਫੀ ਦਹਿਸ਼ਤ ਦਾ ਮਾਹੋਲ ਬਣ ਗਿਆ ਸੀ। ਇਸ ਦੌਰਾਨ ਥਾਣਾ ਸਿਟੀ ਹੁਸ਼ਿਆਰਪੁਰ ਚ ਨਾਮਲੂਮ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਅਤੇ ਅੱਜ ਅਮਨੀਤ ਕੌਂਡਲ ਅਤੇ ਐਸਪੀਡੀ ਰਵਿੰਦਰ ਪਾਲ ਸਿੰਘ ਸੰਧੂ, ਵਲੋਂ ਪ੍ਰੈਸ ਕਾਨਫ਼ਰੰਸ ਕੀਤੀ ਗਈ। ਉਕਤ ਮੁਕੱਦਮੇ ਦੀ ਤਫਤੀਸ਼ ਦੋਰਾਨ ਕੌਸਤਵ ਸ਼ਰਮਾ ਇੰਸਪੈਕਟਰ ਜਨਰਲ ਪੁਲਿਸ ਜਲੰਧਰ ਰੇਂਜ, ਅਤੇ ਸ੍ਰੀਮਤੀ ਅਮਨੀਤ ਕੌਂਡਲ, ਆਈ.ਪੀ.ਐਸ., ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵਲੋਂ ਨਾਮਾਲੂਮ ਵਿਅਕਤੀਆਂ ਵਲੋਂ ਅਨੂਪ ਕੁਮਾਰ ਜੈਨ ਨੂੰ ਫਿਰੋਤੀ ਮੰਗਣ ਦੀ ਮਿਲੀ ਧਮਕੀ ਨੂੰ ਤੁਰੰਤ ਗੰਭੀਰਤਾਨਾਲ ਲੈਂਦੇ ਹੋਏ ਮੁਕੱਦਮੇ ਦੀ ਤਫਤੀਸ਼ ਸਬੰਧੀ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ., ਪੁਲਿਸ ਕਪਤਾਨ, ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੋਠ ਰਾਕੇਸ਼ ਕੁਮਾਰ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਡਿਟੈਕਟਿਵ ਹੁਸਿਆਰਪੁਰ ਅਤੇ ਇੰਸਪੈਕਟਰ ਸ਼ਿਵ ਕੁਮਾਰ ਇੰਨਚਾਰਜ ਸੀ.ਆਈ.ਏ. ਸਟਾਵ ਹੁਸ਼ਿਆਰਪੁਰ ਅਤੇ ਪ੍ਰਵੇਸ਼ ਚੋਪੜਾ ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜਨ ਸਿਟੀ ਹੁਸ਼ਿਆਰਪੁਰ ਅਤੇ ਇੰਸਪੈਕਟਰ ਤਲਵਿੰਦਰ ਕੁਮਾਰ ਮੁੱਖ ਅਫਸਰ ਥਾਣਾ ਸਿਟੀ ਹੁਸ਼ਿਆਰਪੁਰ ਦੀ ਵੱਖ-ਵੱਖ ਟੀਮਾਂ ਬਣਾ ਕੇ ਤਫਤੀਸ਼ ਵੱਖ-ਵੱਖ ਐਂਗਲਾਂ ਤੋਂ, ਸੂਝਬੂਝ, ਪ੍ਰੋਫੈਸ਼ਨਲ,ਵਿਗਿਆਨਿਕ ਅਤੇ ਟੈਕਨੀਕਲ ਤਰੀਕੇ ਨਾਲ ਅਮਲ ਵਿੱਚ ਲਿਆਦੀ ਗਈ ਅਤੇ ਪੁਲਿਸ ਨੂੰ ਉਸ ਵੇਲੇ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਇੰਟਰਨੈਸ਼ਨਲ ਨੰਬਰ ਕਾਲ ਮੈਸੇਜ ਕਰਕੇ ਫ਼ਿਰੋਤੀ ਮੰਗਣ ਵਾਲੇ ਵਿਅਕਤੀ ਅਕਾਸ਼ਦੀਪ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਭਗਤਾ ਭਾਈ ਕਾ, ਜਿਲ੍ਹਾ ਬਠਿੰਡਾ ਨੂੰ ਇੰਸਪੈਕਟਰ ਸ਼ਿਵ ਕੁਮਾਰ ਇੰਨਚਾਰਜ ਸੀ.ਆਈ.ਏ. ਸਟਾਫ ਹੁਸ਼ਿਆਰਪੁਰ ਵਲੋਂ ਮਿਤੀ 09/10/2021 ਨੂੰ ਭਗਤਾ ਭਾਈ ਕਾ ਜਿਲ੍ਹਾ ਬਠਿੰਡਾ ਤੋਂ ਕਾਬੂ ਕਰਕੇ ਗ੍ਰਿਫ਼ਤਾਰ ਕੀਤਾ ਗਿਆ, ਇਸ ਪਾਸੋਂ ਦੋ ਮੋਬਾਈਲ ਫੋਨ, ਵੋਆਇਸ ਚੋਜਰ ਡਿਵਾਇਜ, ਇੱਕ ਔਕਸਲੀਡ ਬ੍ਰਾਮਦ ਕੀਤਾਗਿਆ ਅਤੇ ਇਸਦੇ ਸਾਥ ਦੇਣ ਵਾਲੇ ਦੋਸ਼ੀ ਸੁਖਵਿੰਦਰਪਾਲ ਸਿੰਘ ਉਰਫ ਗੱਗੀ ਪੁੱਤਰ ਕੇਵਲ ਸਿੰਘ ਵਾਸੀ ਸਾਲੇਵਾੜਾ ਪੱਤੀ ਨਜਦੀਕ ਭਾਈ ਬਹਿਲੋ ਸਕੂਲ ਭਗਤਾ ਭਾਈ ਕਾ ਬਾਣਾ ਦਿਆਲਪੁਰਾ ਜਿਲ੍ਹਾ ਬਠਿੰਡਾ ਨੂੰ ਵੀ ਮਿਤੀ 09/10/2021 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਮੋਬਾਈਲ ਫੋਨ ਅਤੇ ਗਗਨਦੀਪ ਸਿੰਘ ਉਰਫ ਗਗਨ ਪੁੱਤਰ ਰਜਿੰਦਰ ਸਿੰਘ ਵਾਸੀ ਮੇਨ ਬਜਾਰ ਚੱਕ ਭਗਤਾ ਭਾਈ ਕਾ ਜਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕਮੋਬਾਈਲ ਫੋਨ ਬ੍ਰਾਮਦ ਅਤੇ ਇੱਕ ਮੋਟਰ ਸਾਈਕਲ ਸੀ.ਟੀ.-100 ਨੰਬਰ ਪੀ.ਬੀ.03.ਏ.ਐਮ-2255 ਬ੍ਰਾਮਦ ਕੀਤਾ ਗਿਆ ਹੈ। ਜਿਨ੍ਹਾਂ ਵਲੋਂ ਹਮਸਲਾਹ ਹੋ ਕੇ ਅਨੂਪ ਕੁਮਾਰ ਜੈਨ ਪਾਸੋਂ ਫਿਰੋਤੀ ਲੈਣ ਲਈ ਵਿਉਂਤ ਬਣਾਈ ਸੀ। ਇਹਨਾਂ ਦੋਸੀਆਨ ਦਾ ਸਾਥ ਦੇਣ ਵਾਲੇ ਹੋਰ ਦੋਸੀਆਨ ਬਾਰੇ ਪਤਾ ਲਗਾਉਣ ਲਈ ਇਹਨਾਂ ਪਾਸੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ।ਇਸ ਸਬੰਧੀ ਮਾਨਯੋਗ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵਲੋਂ ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿਉਕਤ ਗ੍ਰਿਫ਼ਤਾਰ ਦੋਸ਼ੀ ਸੁਖਵਿੰਦਰਪਾਲ ਸਿੰਘ ਉਰਫ ਗੋਗੀ ਪੁੱਤਰ ਕੇਵਲ ਸਿੰਘ ਵਾਸੀ ਸਾਲੇਵਾੜਾ ਪੱਤੀ ਨਜਦੀਕ ਭਾਈ ਬਹਿਲੋ ਸਕੂਲ ਭਗਤਾ ਭਾਈ ਕਾ ਥਾਣਾ ਦਿਆਲਪੁਰਾ ਜਿਲ੍ਹਾ ਬਠਿੰਡਾ ਦੇ ਖਿਲਾਫ ਪਹਿਲਾ ਵੀ ਵਿਰੋਤੀ ਮੰਗਣ ਸਬੰਧੀ ਮੁਕੱਦਮਾ ਨੰਬਰ 17 ਮਿਤੀ 24/12/2020 ਥਾਣਾ ਦਿਆਲਪੁਰਾ ਜਿਲ੍ਹਾ ਬਠਿੰਡਾ ਵਿਖੇ ਦਰਜ ਰਜਿਸਟਰ ਹੈ, ਜਿਸ ਵਿਚੋਂ ਇਹ ਦੋਸ਼ੀ ਹੁਣ ਜਮਾਨਤ ਪਰ ਆਇਆ ਹੋਇਆ ਹੈ। ਪੁੱਛ ਗਿੱਛ ਦੌਰਾਨ ਦੋਸ਼ੀਆਨ ਨੇ ਦੱਸਿਆ ਕਿ ਉਹ ਵਿਰੋਤੀ ਮੰਗਣ ਵਾਲੇ ਵਿਅਕਤੀ ਨੂੰ ਡਰ ਅਤੇ ਦਹਿਸ਼ਤ ਦੇਣ ਲਈ ਆਪਣੇ ਆਪ ਨੂੰ ਦਵਿੰਦਰ ਬੰਬੀਹਾ ਗੈਂਗ ਦੇ ਮੈਂਬਰ ਦੱਸਦੇ ਸਨ ਅਤੇ ਇਹ ਇੰਟਰਨੈਸ਼ਨਲ ਨੰਬਰ ਤੋਂ ਕਾਲ ਕਰਕੇ ਵਿਰੋਤੀ ਮੰਗਣ ਸਮੇਂ ਵੋਆਇਸ ਚੈਨਜਰ ਡਿਵਾਇਸ ਰਾਂਹੀ ਆਪਣੀ ਅਵਾਜ ਚੇਂਜ ਕਰਕੇ ਭਾਰੀ ਅਤੇ ਭਿਆਨਕ ਅਵਾਜ ਰਾਂਹੀ ਡਰ ਪੈਦਾ ਕਰਦੇ ਸਨ ਤਾਂ ਕਿ ਫਿਰੋਤੀ ਦੇਣ ਵਾਲੇ ਵਿਅਕਤੀ ਤੇ ਡਰ ਤੇ ਦਹਿਸ਼ਤ ਪੈ ਸਕੇ ਅਤੇ ਉਹਨਾਂ ਦੀ ਅਵਾਜ ਪਹਿਚਾਣੀ ਨਾ ਜਾ ਸਕੇ। ਜਿਹਨਾਂ ਵਲੋਂ ਕੋਟਕਪੂਰੇ ਏਰੀਆ ਵਿੱਚ ਇਸੇ ਹੀ ਤਰੀਕੇ ਨਾਲ ਦੋ ਸੁਨਿਆਰਾਂ ਨੂੰ ਧਮਕੀ ਭਰੀ ਕਾਲ ਕਰਕੇ ਉਹਨਾਂ ਪਾਸੋਂ 1,50,000/- ਰੁਪਏ ਦੀ ਫਿਰੋਤੀ ਲਈ ਸੀ, ਜਿਹਨਾਂ ਵਿਚੋਂ 1,05,000/- ਰੁਪਏ ਬ੍ਰਾਮਦ ਕੀਤੇ ਗਏ ਹਨ। ਇਹਨਾਂ ਵਲੋਂਗਗਨਦੀਪ ਸਿੰਘ ਉਰਫ ਗਗਨ ਨੂੰ ਫਿਰੋਤੀ ਦੀ ਰਕਮ ਲਿਆਉਣ ਲਈ ਰੱਖਿਆ ਹੋਇਆ ਸੀ। ਸੁਖਵਿੰਦਰਪਾਲ ਸਿੰਘ ਉਰਫ ਗੋਗੀ ਵਲੋਂ ਵੋਆਇਸ ਚੇਜਰ ਡਿਵਾਇਜ ਆਨ ਲਾਇਨ ਆਰਡਰ ਬੁੱਕ ਕਰਵਾ ਕੇ ਮੰਗਵਾਇਆ ਗਿਆ ਸੀ। ਉਕਤ ਮੁਕੱਦਮਾ ਵਿੱਚ ਇੰਟਰਨੈਸ਼ਨਲ ਨੰਬਰਾਂ ਤੋਂ ਕਾਲ/ਮੈਜਿਸ ਆਏ ਹੋਣ ਕਰਕੇ ਇਹਨਾਂ ਨੂੰ ਟਰੇਸ ਕਰਨਾ ਕਾਫੀ ਮੁਸ਼ਕਲ ਸੀ ਪਰ ਜਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਵਲੋਂ ਇਸਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਕਤ ਫਿਰੋਤੀ ਮੰਗਣ ਵਾਲੇ ਇਸ ਗਿਰੋਹ ਨੂੰ ਗ੍ਰਿਫਤਾਰ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...