ਵੱਡੀ ਖਬਰ…ਅਮਰੀਕਾ ਵਿੱਚ ਹੋਏ ਨਸਲੀ ਹਮਲੇ ‘ਚ ਹੁਸ਼ਿਆਰਪੁਰ ਦੇ ਕੋਟਲਾ ਨੌਂਧ ਸਿੰਘ ਨਿਵਾਸੀ ਜਸਵਿੰਦਰ ਸਿੰਘ ਦੀ ਹੋਈ ਮੌਤ

ਹੁਸ਼ਿਆਰਪੁਰ 17 ਅਪ੍ਰੈਲ (ਚੌਧਰੀ) : ਅਮਰੀਕਾ ਵਿੱਚ ਹੋਏ ਨਸਲੀ ਹਮਲੇ ਵਿਚ ਭਾਰਤੀ ਮੂਲ ਦੇ ਚਾਰ ਲੋਕਾਂ ਦੀ ਮੌਤ ਨੇ ਇੱਕ ਵਾਰ ਫਿਰ ਉੱਥੇ ਰਹਿਣ ਵਾਲੇ ਪ੍ਰਵਾਸੀ ਭਾਰਤੀ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਹਾਲ ਹੀ ਹੋਏ ਨਸਲੀ ਹਮਲੇ ਵਿੱਚ ਚਾਰ ਭਾਰਤੀ ਲੋਕਾਂ ਦੀਆਂ ਮੌਤਾਂ ਵਿੱਚ ਇੱਕ ਪੰਜਾਬ ਦੇ ਜਿਲਾ ਹੁਸ਼ਿਆਰਪੁਰ ਦੇ ਪਿੰਡ ਕੋਟਲਾ ਨੌਂਧ ਸਿੰਘ ਨਿਵਾਸੀ ਜਸਵਿੰਦਰ ਦੀ ਮੌਤ ਹੋਈ ਹੈ। ਜਸਵਿੰਦਰ ਸਿੰਘ ਆਪਣੇ ਮੰਝਲੇ ਬੇਟੇ ਦੇ ਨਾਲ ਅਮਰੀਕਾ ਵਿੱਚ ਰਹਿੰਦੇ ਸਨ ਜਿਸਦੀ ਮੌਤ ਦੀ ਖਬਰ ਮਿਲਦਿਆਂ ਹੀ ਪਿੰਡ ਕੋਟਲਾ ਨੌਂਧ ਸਿੰਘ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ ਹੈ। ਪਰਿਵਾਰ ਨੇ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਉਨਾਂ ਦੇ ਮਾਤਾ ਤੇ ਪਿਤਾ ਨੂੰ ਅਮਰੀਕਾ ਵਿੱਚ ਮੰਝਲੇ ਬੇਟੇ ਗੁਰਵਿੰਦਰ ਸਿੰਘ ਦੇ ਕੋਲ ਗਏ ਲਗਭਗ 8 ਸਾਲ ਦਾ ਸਮਾਂ ਹੋ ਚੁੱਕਿਆ ਸੀ। ਘਰ ਵਿੱਚ ਸਮਾਂ ਬਤੀਤ ਨਾ ਹੋਣ ਕਰਕੇ ਕੁੱਝ ਦਿਨ ਪਹਿਲਾਂ ਹੀ ਪਿਤਾ ਜਸਵਿੰਦਰ ਸਿੰਘ (71)ਕੰਮ ਤੇ ਜਾਣ ਲੱਗੇ ਸਨ ਕਿ ਬੀਤੀ ਸ਼ਾਮ ਜਦੋਂ ਉਹ ਕੰਮ ਤੋਂ ਘਰ ਵਾਪਸ ਪਰਤ ਰਹੇ ਸਨ ਤਾਂ ਅਚਾਨਕ ਇੱਕ ਵਿਦੇਸ਼ੀ ਮੂਲ ਨੌਜਵਾਨ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਨਾਲ ਅੱਠ ਲੋਕਾਂ ਦੀ ਮੌਤ ਹੋਈ’ ਚਾਰ ਭਾਰਤੀ ਮੂਲ ਦੇ ਲੋਕ ਸ਼ਾਮਲ ਸਨ। ਚਾਰਾਂ ਮ੍ਰਿਤਕਾਂ ਵਿੱਚ ਜਸਵਿੰਦਰ ਸਿੰਘ ਨਿਵਾਸੀ ਕੋਟਲਾ ਨੌਂਧ ਸਿੰਘ ਸਮੇਤ 2 ਮਹਿਲਾਵਾਂ ਅਤੇ ਇੱਕ ਹੋਰ ਵਿਅਕਤੀ ਸ਼ਾਮਲ ਸੀ। ਪਰਿਵਾਰ ਨੇ ਦੱਸਿਆ ਕਿ ਅੱਜ ਸਵੇਰੇ ਫੋਨ ਤੇ ਇਸ ਦੁੱਖਦਾਈ ਘਟਨਾ ਦੀ ਜਾਣਕਾਰੀ ਮਿਲੀ ਸੀ। ਜਿਸ ਨਾਲ ਪਰਿਵਾਰ ਵਿੱਚ ਗਮ ਦਾ ਮਾਹੌਲ ਹੈ। 

Related posts

Leave a Reply