ਸ਼ਾਮ ਸੁੰਦਰ ਦੇ ਭਤੀਜੇ ਦੀ ਵਿਦੇਸ਼ ਤੋਂ ਆਉਂਦੇ ਸਮੇਂ ਜਹਾਜ਼ ਵਿਚ ਮੌਤ

ਕਾਲਾ ਸੰਘਿਆਂ (ਕਪੂਰਥਲਾ) : ਕਸਬਾ ਕਾਲਾ ਸੰਘਿਆਂ ਦੇ ਨੌਜਵਾਨ ਦੀ ਵਿਦੇਸ਼ ਤੋਂ ਆਉਂਦੇ ਸਮੇਂ ਜਹਾਜ਼ ਵਿਚ ਮੌਤ ਗਈ  ਹੈ। ਮਿ੍ਤਕ ਦੇ ਚਾਚਾ ਸ਼ਾਮ ਸੁੰਦਰ  ਨੇ ਦੱਸਿਆ ਕਿ 27 ਸਾਲਾ ਅਭਿਸ਼ੇਕ ਸਰਨਾ ਅਭੀ ਡੈਨਮਾਰਕ ਵਿਖੇ ਰਹਿ ਰਿਹਾ ਸੀ ਅਤੇ ਆਪਣੀ ਭੈਣ ਦਾ ਵਿਆਹ ਕਰਨ ਅਤੇ ਆਪਣਾ ਵਿਆਹ ਕਰਵਾਉਣ ਲਈ ਵਤਨ ਪਰਤ ਰਿਹਾ ਸੀ।

ਡੈਨਮਾਰਕ ਤੋਂ ਆਉਂਦਿਆਂ ਜਹਾਜ਼ ਦੋਹਾ ਕਤਰ ਰੁਕਣਾ ਸੀ। ਕਤਰ ਪਹੁੰਚਣ ਤੋਂ ਕਰੀਬ 10 ਮਿੰਟ ਪਹਿਲਾਂ ਉਸ ਦੀ ਜਹਾਜ਼ ਵਿਚ ਹੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਅਭਿਸ਼ੇਕ ਨੇ ਜਹਾਜ਼ ਉੱਡਣ ਤੋਂ ਪਹਿਲਾਂ ਆਪਣੇ ਦੋਸਤ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੂੰ ਜਹਾਜ਼ ਚੱਲਣ ਤੋਂ ਪਹਿਲਾਂ ਉਲਟੀ ਆਈ ਹੈ ਪਰ ਹੁਣ ਉਹ ਠੀਕ ਮਹਿਸੂਸ ਕਰ ਰਿਹਾ ਹੈ। ਮਿ੍ਤਕ ਦੀ ਮਾਤਾ ਮਧੂ ਸਰਨਾ ਅਧਿਆਪਕਾ ਹੈ ਅਤੇ ਪਿਤਾ ਯਸ਼ਪਾਲ ਸਰਨਾ ਇੰਗਲੈਂਡ ਵਿਚ ਰਹਿੰਦੇ ਹਨ।

Related posts

Leave a Reply