ਸਕੂਲ ਖੋਲ੍ਹਣਾ ਬੱਚਿਆਂ ਦੇ ਸੁਰੱਖਿਅਤ ਭਵਿੱਖ ਲਈ ਜ਼ਰੂਰੀ : ਐਮ.ਡੀ.ਨਰੇਸ਼ ਅਗਰਵਾਲ

(ਸਕੂਲ ਖੋਲਣ ਦੀ ਮੰਗ ਕਰਦੇ ਹੋਏ ਅਧਿਆਪਕ)

ਗੜ੍ਹਦੀਵਾਲਾ 13 ਅਪ੍ਰੈਲ(ਚੌਧਰੀ) : ਸਕੂਲ ਖੋਲ੍ਹਣ ਨੂੰ ਲੈ ਕੇ ਸਕੂਲ ਸਟਾਫ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਬਾਲ ਵਾਟਿਕਾ ਸਕੂਲ ਕੰਢੀ ਖੇਤਰ ਦੇ ਪਿੰਡ ਫਤਹਿਪੁਰ ਵਿੱਚ ਸਥਿਤ ਹੈ ਜੋ ਕੇ ਘੱਟ ਅਬਾਦੀ ਅਤੇ ਪ੍ਰਦੂਸ਼ਣ ਰਹਿਤ ਖੇਤਰ ਵਿਚ ਪੈਂਦਾ ਹੈ। ਇਸ ਖੇਤਰ ਵਿੱਚ ਕਰੋਨਾ ਮਹਾਮਾਰੀ ਦੇ ਫੈਲਣ ਦੇ ਘੱਟ ਅਸਾਰ ਹਨ। ਜਦੋਂ ਬੱਚੇ ਸਕੂਲ ਪੜਾਈ ਲਈ ਆਉਂਦੇ ਹਨ ਉਦੋਂ ਤੋਂ ਲੈ ਕੇ ਹੀ ਸਰਕਾਰ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਪੂਰੀ ਤਰ੍ਹਾਂ ਕੀਤੀ ਜਾਂਦੀ ਹੈ। ਜਦੋਂ ਬੱਚੇ ਸਕੂਲ ਵਾਲੀ ਗੱਡੀ ਵਿੱਚ ਬਹਿੰਦੇ ਹਨ ਤਾਂ ਉਹਨਾਂ ਦੇ ਹੱਥ ਸੈਨੇਟਾਈਜ਼ਰ ਕਰਵਾਏ ਜਾਂਦੇ ਹਨ ਅਤੇ ਮੂੰਹ ਚੋਂ ਮਾਸਕ ਲੱਗਿਆ ਹੁੰਦਾ ਹੈ। ਗੱਡੀ ਵਿਚ ਬੈਠਣ ਸਮੇਂ ਸੋਸ਼ਲ ਡਿਸਟੈਂਸ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਗੱਡੀ ਦੇ ਡਰਾਈਵਰ ਨੂੰ ਵੀ ਮਾਸਕ ਅਤੇ ਸੈਨੇਟਾਇਜ਼ਰ ਜ਼ਰੂਰੀ ਕਰ ਦਿੱਤਾ ਗਿਆ ਹੈ। ਸਕੂਲ ਬੰਦ ਹੋਣ ਦੇ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਪੜਾਈ ਨੂੰ ਲੈ ਕੇ ਬੱਚਿਆਂ ਦੇ ਮਾਤਾ-ਪਿਤਾ ਵੀ ਕਾਫ਼ੀ ਚਿੰਤਿਤ ਹਨ। ਇਸ ਲਈ ਸਕੂਲ ਅਧਿਆਪਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਕੂਲ ਭੇਜਣਾ ਚਾਹੀਦੇ ਹਨ। ਉਹਨਾਂ ਬੱਚਿਆਂ ਨੂੰ ਸਕੂਲ ਭੇਜਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਸ ਮੌਕੇ ਸਕੂਲ ਦੇ ਐਮ.ਡੀ. ਨਰੇਸ਼ ਅਗਰਵਾਲ ਨੇ ਕੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਵੱਲੋਂ ਸਮਾਜਿਕ ਦੂਰੀ ਬਣਾਈ ਜਾ ਸਕਦੀ ਹੈ। ਇਸ ਮੌਕੇ ਤੇ ਸਕੂਲ ਦੇ ਐਮ ਡੀ ਨਰੇਸ਼ ਡਡਵਾਲ, ਨਿਰਦੇਸ਼ਕ ਰਿੰਪੀ ਡਢਵਾਲ, ਪ੍ਰਿੰਸੀਪਲ ਮੋਨਿਸ਼ਾ ਸ਼ਰਮਾ, ਰਮਾਂ ਠਾਕੁਰ ,ਆਰਤੀ ਭਾਰਦਵਾਜ, ਨਵਨੀਤ ਕੌਰ, ਗੁਰਪ੍ਰੀਤ ਕੌਰ, ਹਰਦੀਪ ਕੌਰ, ਕੁਲਵਿੰਦਰ ਕੌਰ ,ਸੀਮਾ ਦੇਵੀ, ਸੁਜਾਤਾ, ਪਰਮਿੰਦਰ ਸਿੰਘ, ਊਸ਼ਾ ਦੇਵੀ, ਰੇਖਾ ਰਾਣੀ, ਕੋਮਲ ,ਨਿਸ਼ਾਨ ਸਿੰਘ, ਸੋਮੀ ਕੁਮਾਰ, ਬਲਦੀਪ ਸਿੰਘ, ਦਿਲਬਾਗ ਸਿੰਘ ,ਗੁਰਪਾਲ ਸਿੰਘ, ਭੁਪਿੰਦਰ ਸਿੰਘ, ਆਦਿ ਹਾਜ਼ਰ ਸਨ।

Related posts

Leave a Reply