ਸਮਾਂ ::> ਸਲੇਟ ਨੂੰ ਜੀਭ ਨਾਲ ਚੱਟ ਕੇ ਅੱਖਰ ਮਿਟਾਉਣੇ ਸਾਡੀ ਸਥਾਈ ਆਦਤ ਸੀ April 17, 2020April 17, 2020 Adesh Parminder Singh CANADIAN DOABA TIMESਸਮਾਂਪੰਜਵੀਂ ਤਁਕ ਘਰ ਤੋਂ ਫਁਟੀ ਲੈ ਕੇ ਸਕੂਲ ਗਏ ਸੀ।ਸਲੇਟ ਨੂੰ ਜੀਭ ਨਾਲ ਚੱਟ ਕੇ ਅੱਖਰ ਮਿਟਾਉਣੇ ਸਾਡੀ ਸਥਾਈ ਆਦਤ ਸੀ,ਲੇਕਿਨ ਇਸ ਵਿੱਚ ਪਾਪ-ਬੋਧ ਵੀ ਸੀ ਕਿ ਕਿੱਧਰੇ ਵਿੱਦਿਆ ਮਾਤਾ ਨਰਾਜ ਨਾਂ ਹੋ ਜਾਏ।ਪਡ਼ਾਈ ਦਾ ਤਨਾਉ ਅਸੀਂ ਪੈਨਸਿਲ ਦਾ ਮਗਰਲਾ ਹਿੱਸਾ ਚੱਬ ਕੇ ਮਿਟਾਇਆ ਸੀ।ਸਕੂਲ ਵਿਁਚ ਤਁਪਡ਼ ਦੀ ਘਾਟ ਕਾਰਨ ਘਰੋਂ ਬੋਰੀ ਦਾ ਟੁਕਡ਼ਾ ਲੈਕੇ ਜਾਣਾ ਸਾਡਾ ਨਿੱਤਕਰਮ ਸੀ।ਕਿਤਾਬ ਦੇ ਵਿੱਚ ਵਿੱਦਿਆ-ਪੜ੍ਹਾਈ ਦੇ ਪੌਦੇ ਦੇ ਪੱਤੇ ਅਤੇ ਮੋਰਪੰਖ ਰੱਖਣ ਨਾਲ ਅਸੀਂ ਹੁਸ਼ਿਆਰ ਹੋ ਜਾਵਾਂਗੇ ਇਹ ਸਾਡਾ ਦਿ੍ਡ਼ ਵਿਸ਼ਵਾਸ਼ ਸੀ।ਜਮਾਤ 6ਵੀਂ ਵਿਁਚ ਪਹਿਲੀ ਵਾਰ ਅਸੀ ਅੰਗਰੇਜੀ ਦਾ ਐਲਫਾਬੈਟ ਪਡ਼ਿਆ ਅਤੇ ਪਹਿਲੀ ਵਾਰ ਏ ਬੀ ਸੀ ਡੀ ਦੇਖੀ।ਇਹ ਗੱਲ ਵਁਖਰੀ ਹੈ ਕਿ ਵਧੀਆ ਸਮਾਲ ਲੈਟਰ ਬਣਾਉਣਾ ਸਾਨੂੰ ਬਾਹਰਵੀਂ ਤੱਕ ਵੀ ਨਹੀਂ ਆਇਆ ਸੀ।ਕੱਪਡ਼ੇ ਦੇ ਝੋਲੇ ਵਿਁਚ ਕਿਤਾਬਾਂ ਕਾਪੀਆਂ ਨੂੰ ਸਲੀਕੇ ਨਾਲ ਪਾਉਣਾ ਸਾਡਾ ਰਚਨਾਤਮਿਕ ਹੁਨਰ ਸੀ।ਹਰ ਸਾਲ ਨਵੀਂ ਕਲਾਸ ਦੇ ਨਵੇਂ ਬਸਤੇ ਬਣਦੇ ਉਦੋਂ ਕਿਤਾਬਾਂ ਕਾਪੀਆਂ ਉੱਤੇ ਜਿਲਦ ਚਡ਼ਾਉਣਾ ਸਾਡੇ ਜੀਵਨ ਦਾ ਸਾਲਾਨਾ ਉਤਸਵ ਸੀ।ਮਾਤਾ ਪਿਤਾ ਨੂੰ ਸਾਡੀ ਪਡ਼ਾਈ ਦੀ ਕੋਈ ਫਿਕਰ ਨਹੀ ਸੀ,ਨਾ ਸਾਡੀ ਪਡ਼ਾਈ ਉਹਨਾਂ ਦੀ ਜੇਬ ਤੇ ਬੋਝ ਸੀ।ਸਾਲੋਂ-ਸਾਲ ਬੀਤ ਜਾਦੇਂ ਪਰ ਮਾਂ ਪਿਉ ਦੇ ਕਦਮ ਸਾਡੇ ਸਕੂਲ ਵਿਁਚ ਨਹੀਂ ਪੈਂਦੇ ਸਨ।ਇੱਕ ਦੋਸਤ ਨੂੰ ਸਾਈਕਲ ਦੇ ਡੰਡੇ ਉੱਤੇ ਦੂਸਰੇ ਨੂੰ ਮਗਰ ਕੈਰੀਅਰ ਉੱਤੇ ਬਿਠਾ ਅਸੀਂ ਕਿੰਨੇ ਰਾਸਤੇ ਮਿਣੇ । ਇਹ ਹੁਣ ਯਾਦ ਨਹੀਂ ਬਸ ਕੁੱਝ ਧੁੰਦਲੀਆਂ ਯਾਦਾਂ ਹਨ।ਸਕੂਲ ਵਿੱਚ ਕੁੱਟ ਖਾਂਦੇ ਅਤੇ ਮੁਰਗਾ ਬਣਦੇ ਸਾਡੀ “ਈਗੋ” ਸਾਨੂੰ ਕਦੇ ਪੇ੍ਸ਼ਾਨ ਨਹੀਂ ਕਰਦੀ ਸੀ, ਦਰਅਸਲ ਅਸੀਂ ਜਾਣਦੇ ਹੀ ਨਹੀਂ ਸੀ ਕਿ “ਈਗੋ” ਹੁੰਦੀ ਕੀ ਹੈ?ਕੁੱਟ ਸਾਡੇ ਰੋਜਾਨਾ ਜੀਵਨ ਦੀ ਸਹਿਜ ਆਮ ਪ੍ਕਿਰਿਆ ਸੀ। ਕੁੱਟਣ ਵਾਲਾ ਅਤੇ ਕੁੱਟਿਆ ਜਾਣ ਵਾਲਾ ਦੋਨੋ ਖੁਸ਼ ਸੀ। ਕੁੱਟਿਆ ਜਾਣ ਵਾਲਾ ਇਸ ਲਈ ਕਿ ਘੱਟ ਪਈਆਂ, ਕੁੱਟਣ ਵਾਲਾ ਇਸ ਲਈ ਖੁਸ਼ ਕਿ ਹੱਥ ਸਾਫ ਹੋਇਆ।ਅਸੀਂ ਆਪਣੇ ਮਾਂ ਪਿਉ ਨੂੰ ਕਦੇ ਨਹੀਂ ਦਁਸ ਸਕੇ ਕਿ ਅਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ ਹਾਂ, ਕਿਉਂ ਕਿ ਸਾਨੂੰ ਆਈ ਲਵ ਯੂ ਕਹਿਣਾ ਨਹੀਂ ਆਉਂਦਾ ਸੀ।ਅੱਜ ਅਸੀਂ ਡਿਁਗਦੇ-ਸੰਭਲਦੇ,ਸੰਘਰਸ਼ ਕਰਦੇ ਦੁਨੀਆਂ ਦਾ ਹਿੱਸਾ ਬਣ ਚੁੱਕੇ ਹਾਂ। ਕੁਁਝ ਮੰਜਿਲ ਪਾ ਗਏ ਤੇ ਕੁਁਝ ਨਾ ਜਾਣੇ ਕਿਁਥੇ ਗੁੰਮ ਹੋ ਗਏ ।ਅਸੀਂ ਦੁਨੀਆਂ ਵਿਁਚ ਕਿਧਰੇ ਵੀ ਹੋਈਏ ਲੇਕਿਨ ਇਹ ਸੱਚ ਹੈ,ਸਾਨੂੰ ਹਕੀਕਤਾਂ ਨੇ ਪਾਲਿਆ ਹੈ , ਅਸੀ ਸੱਚ ਦੀ ਦੁਨੀਆਂ ਦੇ ਯੋਧੇ ਰਹੇ ਹਾਂ।ਕੱਪਡ਼ਿਆਂ ਨੂੰ ਵਲਾਂ ਤੋ ਬਚਾਈ ਰਁਖਣਾ ਅਤੇ ਰਿਸ਼ਤਿਆ ਨੂੰ ਉਪਚਾਰਿਕਤਾ ਨਾਲ ਬਣਾਈ ਰੱਖਣਾ ਸਾਨੂੰ ਕਦੇ ਨਹੀਂ ਆਇਆ, ਇਸ ਮਾਮਲੇ ਵਿੱਚ ਅਸੀਂ ਸਦਾ ਮੂਰਖ ਹੀ ਰਹੇ ।ਆਪਣਾ ਆਪਣਾ ਹਰ ਦੁੱਖ ਸਹਿੰਦੇ ਹੋਏ ਅਸੀਂ ਅੱਜ ਵੀ ਸੁਪਨੇ ਬੁਣ ਰਹੇ ਹਾਂ। ਸ਼ਾਇਦ ਸੁਪਨੇ ਬੁਨਣਾ ਹੀ ਸਾਨੂੰ ਜਿੰਦਾ ਰੱਖ ਰਿਹਾ ਹੈ, ਵਰਨਾ ਜੋ ਜੀਵਨ ਅਸੀਂ ਜੀ ਕੇ ਆਏ ਹਾਂ, ਉਸਦੇ ਸਾਹਮਣੇ ਵਰਤਮਾਨ ਕੁੱਝ ਵੀ ਨਹੀਂ। ਅਸੀਂ ਚੰਗੇ ਸੀ, ਜਾਂ ਮੰਦੇ ਸੀ, ਪਰ ਅਸੀਂ ਆਪਣੇ ਆਪ ਵਿੱਚ ਪੂਰਣ ਤੌਰ ‘ਤੇ ਇੱਕ ਸਮਾਂ ਹੁੰਦੇ ਸੀ।ਕਾਸ਼ ਉਹ ਸਮਾਂ ਫਿਰ ਮੁਡ਼ ਆਵੇ !“ਬਸ ਊਂ ਈ” Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...