ਸਮੇਂ ਸਿਰ ਅਤੇ ਪੂਰਾ ਟੀਕਾਕਰਨ ਬੱਚਿਆਂ ਲਈ ਹੁੰਦਾ ਹੈ ਲਾਹੇਵੰਦ : ਡਾ ਕਿਰਨ

ਸਮੇਂ ਸਿਰ ਅਤੇ ਪੂਰਾ ਟੀਕਾਕਰਨ ਬੱਚਿਆਂ ਲਈ ਹੁੰਦਾ ਹੈ ਲਾਹੇਵੰਦ : ਡਾ ਕਿਰਨ


ਪਠਾਨਕੋਟ,3 ਮਈ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ, ਅਵਿਨਾਸ਼ ਚੀਫ ਰਿਪੋਰਟਰ ) :ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਕਿਰਨ ਨੇ ਦੱਸਿਆ ਕਿ ਸਮੇਂ ਸਿਰ ਅਤੇ ਪੂਰਾ ਟੀਕਾਕਰਨ ਬੱਚਿਆਂ ਲਈ ਲਾਹੇਵੰਦ ਹੁੰਦਾ ਹੈ।ਪਠਾਨਕੋਟ ਦੇ ਅੰਤਰਗਤ ਆਉਂਦੇ ਵੱਖ ਵੱਖ ਸੀਐੱਚਸੀ,ਡਿਸਪੈਂਸਰੀਆਂ ਅਤੇ ਸਬ ਸੈਂਟਰਾਂ ,ਵਿਖੇ ਕਵਿੱਡ 19 ਨੂੰ ਸਨਮੁੱਖ ਰੱਖਦੇ ਹੋਏ, ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ,ਮਮਤਾ ਦਿਵਸ ਮਨਾਇਆ ਗਿਆ।ਇਸ ਸਮੇਂ ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਦਾ ਸਮੇਂ ਸਿਰ ਟੀਕਾਕਰਨ ਕਰਵਾਉਣ ਅਤੇ ਟੀਕਾਕਰਨ ਕਰਵਾਉਣ ਆਉਂਦੇ ਸਮੇਂ ਸੋਸ਼ਲ ਡਿਸਟੈਂਸ,ਮਾਸਕ ਜ਼ਰੂਰ ਲਗਾਏ ਹੋਣ।ਉਨ੍ਹਾਂ ਦੱਸਿਆ ਕਿ ਜਨਮ ਸਮੇਂ ਬੱਚੇ ਨੂੰ ਬੀ ਸੀ ਜੀ ਅਤੇ ਹੈਪਾਟਾਈਟਸ ਬੀ ਅਤੇ ਪੋਲੀਓ ਵੈਕਸੀਨ ਜਨਮ ਸਮੇਂ ਦਿੱਤੀ ਜਾਂਦੀ ਹੈ।

ਜਿਨ੍ਹਾਂ ਬੱਚਿਆਂ ਦਾ ਜਨਮ ਕਿਸੇ ਸਰਕਾਰੀ ਸੰਸਥਾ ਜਾਂ ਕਿਸੇ ਸਰਕਾਰੀ ਹਸਪਤਾਲ ਵਿਖੇ ਹੋਇਆ ਹੁੰਦਾ ਉਨ੍ਹਾਂ ਨੂੰ ਤਾਂ ਉਸੇ ਟਾਈਮ ਲਗਾ ਦਿੱਤੀ ਜਾਂਦੀ ਹੈ ਅਤੇ ਅਤੇ ਬਾਅਦ ਵਿੱਚ ਡੇਢ ,ਢਾਈ ,ਅਤੇ ਸਾਢੇ ਤਿੰਨ ਮਹੀਨੇ, ਤੇ ਰੋਟਾਵਾਇਰਸ ਦੀਆਂ ਬੂੰਦਾਂ ਅਤੇ ਪੈਂਟਾਂ ਵਾਲੇ ਲਗਾਏ ਜਾਂਦੇ ਹਨ ਜੋ ਕਿ ਬਹੁਤ ਜ਼ਰੂਰੀ ਹਨ ਇਸ ਲਈ ਸਾਰੇ ਬੱਚਿਆਂ ਨੂੰ ਲਗਵਾਏ ਜਾਣ, ਅਤੇ ਨੌਵੇਂ ਮਹੀਨੇ ਤੇ ਖਸਰੇ ਦਾ ਟੀਕਾ ਅਤੇ ਵਿਟਾਮਿਨ ਏ .ਵੀ ਜ਼ਰੂਰ ਪਿਲਾਈਆਂ ਜਾਣ ,ਇਸ ਤੋਂ ਇਲਾਵਾ ਰੋਸਟਰ ਦੇ ਵਿੱਚ ਮੌਜੂਦ ਸਾਰੇ ਟੀਕੇ ਹਰ ਇੱਕ ਸਰਕਾਰੀ ਸੰਸਥਾ ਅਤੇ ਸਰਕਾਰੀ ਹਾਸਪਿਟਲ ਤੋਂ ਮੁਫ਼ਤ ਲਗਵਾਏ ਜਾਂਦੇ ਹਨ ,ਉਨ੍ਹਾਂ ਇਸ ਸਮੇਂ ਸਾਰਿਆਂ ਨੂੰ ਪ੍ਰੇਰਿਤ ਕੀਤਾ ਕਿ ਸਰਕਾਰ ਦੀਆਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਵੱਧ ਤੋਂ ਵੱਧ ਫਾਇਦਾ ਚੁੱਕ ਕੇ ਅਸੀਂ ਆਪਣਾ ਅਤੇ ਆਪਣੇ ਬੱਚਿਆਂ ਦਾ ਭਲਾ  ਕਰ ਸਕਦੇ ਹਾਂ । ਇਹ ਜਾਣਕਾਰੀ  ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਨੇ  ਦਿਤੀ ।

Related posts

Leave a Reply