ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਪ੍ਰਿੰਸੀਪਲ ਡਾ. ਸ਼ਸ਼ੀ ਬਾਲਾ ਨੇ ਕਾਲਜ ਦਾ ਕਾਰਜਭਾਰ ਸੰਭਾਲਿਆ 

ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਪ੍ਰਿੰਸੀਪਲ ਡਾ. ਸ਼ਸ਼ੀ ਬਾਲਾ ਨੇ ਕਾਲਜ ਦਾ ਕਾਰਜਭਾਰ ਸੰਭਾਲਿਆ 

 

ਹੁਸ਼ਿਆਰਪੁਰ :  ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਪ੍ਰਿੰਸੀਪਲ ਡਾ. ਸ਼ਸ਼ੀ ਬਾਲਾ ਨੇ ਕਾਲਜ ਦਾ ਕਾਰਜਭਾਰ ਸੰਭਾਲਿਆ। ਉਹ ਜੀ.ਕੇ.ਐਸ.ਐਮ. ਸਰਕਾਰੀ ਕਾਲਜ ਟਾਂਡਾ ਵਿਖੇ ਕਾਲਜ ਪ੍ਰਿੰਸੀਪਲ ਦੇ ਤੌਰ ਤੇ ਪਹਿਲਾ ਹੀ ਆਪਣੀ ਭੂਮਿਕਾ ਨਿਭਾ ਰਹੇ ਹਨ। ਸਭ ਤੋਂ ਪਹਿਲਾ ਪ੍ਰੋ. ਵਿਜੇ ਕੁਮਾਰ ਅਤੇ ਕਾਲਜ ਕੋਂਸਲ ਦੇ ਮੈਬਰਾਂ ਵਲੋਂ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਸ਼੍ਰੀਮਤੀ ਨਵਦੀਪ ਕੌਰ ਨੇ ਸਮੂਹ ਕਾਲਜ ਕੋਂਸਲ ਵੱਲੋਂ ਪ੍ਰਿੰਸੀਪਲ ਡਾ. ਸ਼ਸ਼ੀ ਬਾਲਾ ਜੀ ਦਾ ਰਸਮੀ ਸਵਾਗਤ ਕੀਤਾ।

ਇਸ ਮੋਕੇ ਸਰਕਾਰੀ ਕਾਲਜ ਟਾਂਡਾ ਦੇ ਐਸੋਸੀਏਟ ਪ੍ਰੋਫੇਸਰ ਸ਼੍ਰੀਮਤੀ ਰਮਿੰਦਰ ਜੀਤ ਕੌਰ ਤੋਂ ਇਲਾਵਾ ਕਾਲਜ ਕੋਂਸਲ ਦੇ ਮੈਂਬਰ ਪ੍ਰੋ. ਵਿਜੇ ਕੁਮਾਰ, ਪ੍ਰੋ. ਨਵਦੀਪ ਕੌਰ, ਡਾ. ਹਰਜਿੰਦਰ ਸਿੰਘ, ਸ਼੍ਰੀਮਤੀ ਸੁਨੀਤਾ ਭੱਟੀ, ਸ਼੍ਰੀ ਰਹਜਿੰਦਰ ਪਾਲ, ਡਾ. ਚਰਨਪੁਸ਼ਪਿੰਦਰ ਸਿੰਘ, ਸ਼੍ਰੀ ਰਣਜੀਤ ਕੁਮਾਰ ਅਤੇ ਨਿਰੰਜਨ ਸਿੰਘ ਹਾਜ਼ਰ ਸਨ।  

Related posts

Leave a Reply