ਸਰਕਾਰੀ ਪ੍ਰਾਇਮਰੀ ਸਕੂਲ ਧੂਤਕਲਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ,ਐਲ ਈ ਡੀ ਅਤੇ ਡੀ ਵੀ ਆਰ ਲੈ ਉੱਡੇ

ਦੋਸੜਕਾ / ਗੜ੍ਹਦੀਵਾਲਾ, 4 ਜੂਨ (ਚੌਧਰੀ) : ਬੀਤੀ ਰਾਤ ਯਾਨਿ 3 ਜੂਨ ਅਤੇ 4 ਜੂਨ ਦੀ ਵਿਚਕਾਰਲੀ ਰਾਤ ਸਰਕਾਰੀ ਪ੍ਰਾਇਮਰੀ ਸਕੂਲ ਧੂਤਕਲਾਂ ਨੂੰ ਚੋਰਾਂ ਨੇ ਅਪਣਾ ਨਿਸ਼ਾਨਾ ਬਣਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੁਲ ਮੁੱਖੀ ਮੁਖਤਿਆਰ ਸਿੰਘ ਨੇ ਦੱਸਿਆ ਚੋਰਾਂ ਵਲੋਂ ਗਲੀ ਨਾਲ ਲਗਦੇ ਕਮਰੇ ਦੀ ਛੱਤ ਤੇ ਚੜ੍ਹ ਕੇ ਸਕੂਲ ਅੰਦਰ ਦਾਖਲ ਹੋਏ ਹਨ ਅਤੇ ਸਕੂਲ ਦੇ ਪ੍ਰੀ ਪ੍ਰਾਇਮਰੀ ਕਮਰੇ ਦੇ ਦਰਵਾਜ਼ੇ ਦਾ ਜਿੰਦਰਾ ਤੋੜ ਕੇ ਅੰਦਰ ਲੱਗੀ ਮਾਈਕ੍ਰਰੋ ਮੈਕਸ ਕੰਪਨੀ ਦੀ 32” ਦੀ ਇੱਕ ਐਲ ਈ ਡੀ ਅਤੇ ਡੀ ਵੀ ਆਰ ਚੋਰੀ ਕਰਕੇ ਲੈ ਗਏ ਹਨ।

(ਸਰਕਲ ਵਾਲੀ ਥਾਂ ਜਿੱਥੇ ਐਲ ਈ ਡੀ ਲੱਗੀ ਹੋਈ ਸੀ)

ਉਨਾਂ ਦੱਸਿਆ ਕਿ ਇਸ ਚੋਰੀ ਦਾ ਉਸ ਸਮੇਂ ਪਤਾ ਲੱਗਾ ਜਦੋਂ ਮੈਂ ਅੱਜ ਸਵੇਰੇ ਮਿਡ ਡੇ ਮੀਲ ਦਾ ਰਾਸ਼ਣ ਵੰਡਣ ਸਬੰਧੀ 10 ਵਜੇ ਦੇ ਕਰੀਬ ਸਕੂਲ ਪਹੁੰਚਿਆ। ਇਸ ਸਬੰਧੀ ਪਿੰਡ ਦੀ ਪੰਚਾਇਤ, ਬੀ ਪੀ ਈ ਓ ਦਫਤਰ ਭੂੰਗਾ -1 ਅਤੇ ਪੁਲਸ ਚੌਂਕੀ ਭੂੰਗਾ ਨੂੰ ਸੂਚਿਤ ਕੀਤਾ ਗਿਆ ਹੈ। ਸੂਚਨਾ ਮਿਲਦੇ ਹੀ ਭੂੰਗਾ ਚੌਂਕੀ ਇੰਚਾਰਜ ਰਾਜਵਿੰਦਰ ਸਿੰਘ ਨੇ ਸਕੂਲ ਵਿਚ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਇਸ ਮੌਕੇ ਪਿੰਡ ਦੇ ਸਰਪੰਚ ਮੈਡਮ ਨਿਰਮਲਾ ਦੇਵੀ, ਉਨ੍ਹਾਂ ਦੇ ਪਤੀ ਜਗਤਾਰ ਸਿੰਘ, ਮੈਡਮ ਸਤਵਿੰਦਰ ਕੌਰ, ਜਸਪ੍ਰੀਤ ਸਿੰਘ ਆਦਿ ਹਾਜਰ ਸਨ। 
 

Related posts

Leave a Reply