ਸਰਕਾਰੀ ਮਿਡਲ ਸਮਾਰਟ ਸਕੂਲ ਸਮਸਪੂਰ ਵਲੋਂ ਸਾਲ 2021-22 ਦਾ ਸ਼ਾਨਦਾਰ ਈ ਪ੍ਰੋਸਪੈਕਟ ਕੀਤਾ ਜਾਰੀ


ਦਸੂਹਾ 6 ਅਪ੍ਰੈਲ (ਚੌਧਰੀ) : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ,ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਗੁਰਸ਼ਰਨ ਸਿੰਘ ,ਬੀ ਐਨ ਓ ਜਪਿੰਦਰ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਮਿਡਲ ਸਮਾਰਟ ਸਕੂਲ ਸਮਸਪੁਰ ਵਲੋਂ ਸ਼ਾਨਦਾਰ ਈ ਪਰੋਸਪੈਕਟ ਜਾਰੀ ਕੀਤਾ ਗਿਆ।ਸਕੂਲ ਇੰਚਾਰਜ ਸੰਜੀਵ ਕੁਮਾਰ ਰਾਜਨ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਵਿਖੇ 6ਵੀ ਤੋਂ 8ਵੀ ਤੱਕ ਦੇ ਬੱਚਿਆਂ ਨੂੰ ਵਿੱਦਿਆ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ।ਸਕੂਲ ਵਿੱਚ ਮਿਡ ਡੇ ਮੀਲ,ਮੁਫ਼ਤ ਕਿਤਾਬਾਂ,ਵਰਦੀ,ਵਜੀਫੇ ਦੀ ਵੀ ਸੁਵਿਧਾ ਹੈ।ਸਕੂਲ ਵਿੱਚ ਤਜੁਰਬੇ ਕਾਰ ਸਟਾਫ,ਪਲੇਅ ਗਰਾਊਂਡ,ਸ਼ਾਨਦਾਰ ਲੈਬਾ,ਸਾਫ ਪਾਣੀ , ਜਨਰੇਟਰ ਆਦਿ ਦੀ ਸੁਵਿਧਾ ਉਪਲੱਬਧ ਹੈ।ਸਕੂਲ ਦਾ ਨਤੀਜਾ 100 %ਹੈ।ਉਹਨਾਂ ਕਿਹਾ ਕਿ ਇਸ ਵਾਰੀ ਲੋਕਾ ਵਿਚ ਸਰਕਾਰੀ ਸਕੂਲ ਵਿੱਚ ਦਾਖ਼ਲਾ ਲੈਣ ਲਈ ਭਾਰੀ ਉਤਸਾਹ ਹੈ। ਇਸ ਮੌਕੇ ਸਰਪੰਚ ਅਵਤਾਰ ਸਿੰਘ,ਸਿਕੰਦਰ ਸਿੰਘ,ਕੁਲਵੰਤ ਸਿੰਘ,ਹਰਦੀਪ ਕੁਮਾਰ,ਵਰਿੰਦਰ ਸਿੰਘ,ਰੀਨਾ ਰਾਏ ਆਦਿ ਹਾਜਿਰ ਸਨ।

Related posts

Leave a Reply