ਸਰਕਾਰੀ ਹਾਈ ਸਕੂਲ ਕੱਲੋਵਾਲ ਦੇ ਸਾਲਾਨਾ ਨਤੀਜੇ ਰਹੇ ਸ਼ਾਨਦਾਰ, ਹੁਸ਼ਿਆਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਦਸੂਹਾ 6 ਅਪ੍ਰੈਲ (ਚੌਧਰੀ) : ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ,ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼੍ਰੀ ਗੁਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ ,ਬੀ ਐਨ ਓ ਪ੍ਰਿੰਸੀਪਲ ਜਪਿੰੰਦਰ ਕੁਮਾਰ ਦੀ ਸੁਯੋਗ ਅਗਵਾਈ ਹੇਠ ,ਸਰਕਾਰੀ ਹਾਈ ਸਕੂਲ ਕੱਲੋਵਾਲ ਦੇ ਮੁੱਖ ਅਧਿਆਪਕ ਅਮਰੀਕ ਸਿੰਘ ਅਤੇ ਸਮੂਹ ਸਟਾਫ਼ ਵੱਲੋਂ ਛੇਵੀਂ,ਸੱਤਵੀ ਅਤੇ ਨੌਵੀਂ ਜਮਾਤ ਦੀਆਂ ਮਾਰਚ 2021 ਦੀਆਂ ਪ੍ਰੀਖਿਆਵਾਂ ਵਿੱਚ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰੀਆਂ ਨੂੰ ਸਨਮਾਨਿਤ ਕੀਤਾ ਗਿਆ। ਛੇਵੀਂ ਜਮਾਤ ਵਿੱਚੋਂ ਕ੍ਰਮਵਾਰ ਹਰਸਿਮਰਨ ਕੌਰ,ਸਿਮਰਪ੍ਰੀਤ ਕੌਰ ਅਤੇ ਪ੍ਰਭ ਸ਼ਰਨ ਪ੍ਰੀਤ ਕੌਰ ਨੇ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ, ਇਸ ਤਰ੍ਹਾਂ ਸਤਵੀਂ ਚੋ ਪ੍ਰਭਲੀਨ ਕੌਰ,ਮੁਸਕਾਨ ਕਾਜਲ ਅਤੇ ਅਭਿਜੀਤ ਸਿੰਘ ਨੇ ਪਹਿਲਾ ,ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਨੋਵੀ ਜਮਾਤ ਵਿੱਚੋਂ ਅੰਜਲੀ,ਜੁਲੈਖਾ ਬੇਗਮ ਅਤੇ ਰਿਤਿਕਾ ਨੇ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਮੁੱਖ ਅਧਿਆਪਕ ਨੇ ਇਹ ਜਾਣਕਾਰੀ ਦਿੱਤੀ ਕਿ ਇਸ ਵਾਰੀ ਵੀ ਪਹਿਲੇ ਦੀ ਤਰ੍ਹਾਂ ਸਕੂਲ ਦਾ ਨਤੀਜ਼ਾ 100 ਹੀ ਰਿਹਾ ਹੈ।ਉਹਨਾਂ ਇਹ ਵੀ ਦਸਿਆ ਕਿ ਲੋਕਾ ਵਿਚ ਹੁਣ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਦਾਖ਼ਿਲ ਕਰਵਾਉਣ ਦਾ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਸਕੂਲ ਵੱਲੋਂ ਵੀ ਜਬਰਦਸਤ ਦਾਖ਼ਲਾ ਮੁਹਿੰਮ ਚਲਾਈ ਜਾ ਰਹੀ ਹੈ।ਇਸ ਮੌਕੇ ਮੁੱਖ ਅਧਿਆਪਕ ਅਮਰੀਕ ਸਿੰਘ,ਸੰਜੀਵ ਕੁਮਾਰ,ਰਾਜੀਵ ਕੁਮਾਰ,ਰਵੀ ਇੰਦਰ ਸਿੰਘ,ਨਰਿੰਦਰ ਕੌਰ ,ਤਿਲਕ ਰਾਜ,ਅਮਿਤ ਸ਼ਰਮਾ,ਮਨਦੀਪ ਸਿੰਘ,ਸੋਨੂੰ, ਲਵਪ੍ਰੀਤ ਸਿੰਘ,ਕੁਲਦੀਪ ਕੌਰ ਹਾਜ਼ਰ ਰਹੇ।

Related posts

Leave a Reply