ਸਰਕਾਰੀ ਹਾਈ ਸਕੂਲ ਜ਼ੰਡੌਰ ਦੇ 5 ਵਿਦਿਆਰਥੀਆਂ ਨੇ ਪਾਸ ਕੀਤੀ ਨੈਸ਼ਨਲ ਸਕਾਲਰਸ਼ਿੱਪ ਪ੍ਰੀਖਿਆ

ਗੜ੍ਹਦੀਵਾਲਾ 10 ਜੂਨ (ਚੌਧਰੀ / ਯੋਗੇਸ਼ ਗੁਪਤਾ) : ਕੇਂਦਰ ਸਰਕਾਰ ਵਲੋਂ ਹੁਨਰਮੰਦ ਵਿਦਿਆਰਥੀਆਂ ਦੀ ਚੋਣ ਕਰਨ ਦੇ ਮੰਤਵ ਨਾਲ ਕਰਵਾਈ ਗਈ ਨੈਸ਼ਨਲ ਮੈਰਿਟ ਕਮ ਮੀਨਸ ਸਕਾਲਰਸ਼ਿੱਪ(NMMS) ਪ੍ਰੀਖਿਆ 2020-21 ਵਿਚ ਸਰਕਾਰੀ ਹਾਈ ਸਕੂਲ ਜ਼ੰਡੌਰ ਦੇ ਕੁਲ 7 ਪ੍ਰਤੀਯੋਗੀਆ ਵਿਚੋਂ 5 ਵਿਦਿਆਰਥੀਆਂ ਨੇ ਵਧੀਆ ਰੈਂਕਿੰਗ ਦੇ ਨਾਲ਼ ਕਾਮਯਾਬੀ ਹਾਸਲ ਕੀਤੀ ਹੈ। ਇਸ ਸਮੇਂ ਸਕੂਲ ਮੁਖੀ ਕਮਲਜੀਤ ਸਿੰਘ ਅਤੇ ਗਾਈਡ ਟੀਚਰ ਮੈਡਮ ਮਸਤਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਸ ਕਾਮਯਾਬੀ ਦਾ ਸਿਹਰਾ ਸਕੂਲ ਦੇ ਮਿਹਨਤੀ ਸਟਾਫ ਦੇ ਯਤਨਾਂ ਅਤੇ ਵਿਦਿਆਰਥੀਆਂ ਦੇ ਜਜ਼ਬੇ ਨੂੰ ਜਾਂਦਾ ਹੈ। ਇਸ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਸਾਰੇ ਵਿਦਿਅਕ ਮੁਕਾਬਲਿਆਂ ਲਈ ਤਿਆਰ ਕਰਵਾਇਆ ਜਾਂਦਾ ਹੈ ਜਿਸਦੇ ਨਤੀਜੇ ਹਮੇਸ਼ਾ ਵਧੀਆਂ ਮਿਲੇ ਹਨ।ਇਸ ਵਾਰ ਵੀ 8ਵੀਂ ਕਲਾਸ ਦੇ 5 ਵਿਦਿਆਰਥੀ ਮਨਪ੍ਰੀਤ ਸਿੰਘ, ਡਿੰਪਲ,ਗਗਨਦੀਪ ਸਿੰਘ,ਗੁਰਕੰਵਲ ਸਿੰਘ ਅਤੇ ਮਨਪ੍ਰੀਤ ਕੌਰ ਨੇ ਸਕੂਲ ਮਾਣ ਵਧਾਇਆ ਹੈ।ਇਹ ਵੀ ਜ਼ਿਕਰਯੋਗ ਹੈ ਕਿ ਜ਼ਿਲਾ ਪੱਧਰ ਤੇ ਮਨਪ੍ਰੀਤ ਸਿੰਘ ਨੇ 8ਵਾਂ ਅਤੇ ਡਿੰਪਲ ਨੇ 15 ਵਾਂ ਸਥਾਨ ਹਾਸਲ ਕੀਤਾ ਹੈ।ਇਸ ਵਜ਼ੀਫਾ ਸਕੀਮ ਅਧੀਨ ਇਹ ਵਿਦਿਆਰਥੀ ਸਲਾਨਾ 12000 ਰੁ ਪ੍ਰਾਪਤ ਕਰ ਸਕਨਗੇ। ਇਹ ਨਤੀਜੇ ਹਮੇਸ਼ਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹੌਂਸਲਾ ਅਫਜ਼ਾਈ ਕਰਦੇ ਰਹਿਣਗੇ।ਇਸ ਸਮੇਂ ਸਕੂਲ ਅਧਿਆਪਕ ਅੰਮ੍ਰਿਤਪਾਲ ਸਿੰਘ, ਜਸਪ੍ਰੀਤ ਸਿੰਘ, ਸੰਦੀਪ ਕੁਮਾਰ,ਦਵਿੰਦਰਪਾਲ ਸਿੰਘ, ਮੈਡਮ ਰੇਨੂੰ ਬਾਲਾ ਅਤੇ ਮੈਡਮ ਮੀਨਾ ਰਾਣੀ ਹਾਜ਼ਰ ਸਨ।

Related posts

Leave a Reply