ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸ਼ਾਖਾ ਗੋਂਦਪੁਰ ਵੱਲੋਂ 50 ਜਰੂਰਤਮੰਦ ਅਤੇ ਵਿਧਵਾਵਾਂ ਨੂੰ ਵੰਡੀ ਮਹੀਨਾਵਾਰ ਪੈਨਸ਼ਨ


(ਜ਼ਰੂਰਤਮੰਦ ਵਿਧਵਾਵਾਂ ਨੂੰ ਪੈਨਸ਼ਨ ਵੰਡਦੇ ਹੋਏ ਸੁਸਾਇਟੀ ਮੈਂਬਰ)

ਗੜ੍ਹਦੀਵਾਲਾ 24 ਅਪ੍ਰੈਲ (ਚੌਧਰੀ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਐਸ ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਪਿੰਡ ਗੋਂਦਪੁਰ ਵਿਖੇ 35 ਪਿੰਡਾਂ ਦੀਆਂ 50 ਜਰੂਰਤਮੰਦ ਅਤੇ ਵਿਧਵਾਵਾਂ ਅਤੇ ਬਜ਼ੁਰਗਾਂ ਨੂੰ ਮਹੀਨਾਵਾਰ ਪੈਨਸ਼ਨ ਵੰਡੀ ਗਈ। ਇਸ ਮੌਕੇ ਤੇ ਸੁਸਾਇਟੀ ਮੈਂਬਰਾਂ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹਰ ਮਹੀਨੇ ਅਤੇ ਆਸਪਾਸ ਦੇ ਇਲਾਕੇ ਦੀਆਂ 50 ਦੇ ਕਰੀਬ ਮਹਿਲਾਵਾਂ ਨੂੰ ਸੁਸਾਇਟੀ ਵੱਲੋਂ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ। ਇਸ ਤੋ ਇਲਾਵਾ ਸੁਸਾਇਟੀ ਵੱਲੋਂ ਜ਼ਰੂਰਤਮੰਦ ਬੱਚਿਆਂ ਨੂੰ ਕਿਤਾਬਾਂ, ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ, ਅਤੇ ਜ਼ਰੂਰਤਮੰਦ ਲੋਕਾਂ ਦੇ ਡਾਇਲਸਿਸ ਵੀ ਕਰਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਮੁੱਖੀ ਐਸ ਪੀ ਸਿੰਘ ਓਬਰਾਏ ਵੱਲੋਂ ਜਿਹੜੇ ਬੱਚੇ ਪੜ੍ਹਾਈ ਦਾ ਖਰਚਾ ਨਹੀਂ ਕਰ ਸਕਦੇ। ਉਨ੍ਹਾਂ ਦੀ ਪੜ੍ਹਾਈ ਦਾ ਸਾਰਾ ਖਰਚਾ ਸੁਸਾਇਟੀ ਵੱਲੋਂ ਕੀਤਾ ਜਾਂਦਾ ਹੈ। ਇਸ ਮੌਕੇ ਤੇ ਜਸਵਿੰਦਰ ਸਿੰਘ ਬਿੱਲਾ,ਮਾਸਟਰ ਗੁਰਪ੍ਰੀਤ ਸਿੰਘ,ਉਪ ਪ੍ਰਧਾਨ ਬਲਰਾਮ ਸਿੰਘ ਰੰਧਾਵਾ, ਸ਼ਿੰਗਾਰਾ ਸਿੰਘ,ਲਖਵਿੰਦਰ ਕੌਰ ਮੈਂਬਰ ਅਤੇ ਪਿੰਡ ਦੇ ਲੋਕ ਮੌਜੂਦ ਸਨ।

Related posts

Leave a Reply