ਸਰਬੱਤ ਦਾ ਭੱਲਾ ਟਰੱਸਟ ਵਲੋ ਜ਼ਿਲਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਸੈਨੀਟਾਇਜ਼ਰ ਕੀਤੇ ਭੇਟ


ਪਠਾਨਕੋਟ, 9 ਅਪ੍ਰੈਲ (RAJINDER RAJAN  BUREAU  CHIEF) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਅਤੇ ਦੁੱਬਈ ਦੇ ਉਘੇ ਸਿੱਖ ਸਰਦਾਰ ਕਾਰੋਬਾਰੀ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਕੀਤੇ ਜਾ ਰਹੇ ਅਹਿੰਮ ਉਪਰਾਲਿਆ ਦੇ ਤਹਿਤ ਸੂਬੇ ਦੇ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਸਮੇਤ ਸਿਹਤ ਵਿਭਾਗ ਦੇ ਮੈਡੀਕਲ ਸਟਾਫ਼ ਤੇ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਮਕਸਦ ਨਾਲ ਵੀ ਵਿਸ਼ੇਸ਼ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਜਿਸ ਦੇ ਤਹਿਤ ਦਿਨ ਰਾਤ ਸੜਕਾਂ ਦੇ ਉਪਰ ਡਿਊਟੀ ਨਿਭਾਅ ਰਹੇ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਤੇ ਸਿਵਲ ਜ਼ਿਲਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖੈਹਿਰਾ ਦੇ ਲਈ ਭੇਜੇ ਗਏ ਸੈਨੀਟਾਇਜ਼ਰ ਦੇ ਡੱਬੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਤੇ ਸਕੱਤਰ ਤਵਿੰਦਰ ਸਿੰਘ ਵੱਲੋਂ ਡੀ. ਸੀ. ਦਫ਼ਤਰ ਵਿਖੇ ਜਿਲੇ ਦੇ ਸਹਾਇਕ ਕਮਿਸ਼ਨਰ ਪ੍ਰਿਥੀ ਸਿੰਘ ਤੇ ਡਿਪਟੀ ਕਮਿਸ਼ਨਰ ਦੇ ਪੀ.ਏ. ਜਤਿੰਦਰ ਸ਼ਰਮਾਂ ਨੂੰ ਇਹ ਸੈਨੀਟਾਈਜਰ ਦੇ ਡੱਬੇ ਭੇਟ ਕੀਤੇ ਗਏ। ਇਸ ਦੌਰਾਨ ਸਹਾਇਕ ਕਮਿਸ਼ਨਰ ਪ੍ਰਿਥੀ ਸਿੰਘ ਨੇ ਡਾ. ਐਸ.ਪੀ ਸਿੰਘ ਉਬਰਾਏ ਦਾ ਧੰਨਵਾਦ ਕਰਦਿਆ ਕਿਹਾ ਕਿ ਇਸ ਔਂਖੀ ਘੜ•ੀ ਦੇ ਵਿੱਚ ਮਾਨਵਤਾ ਦੀ ਸੇਵਾ ਦੇ ਲਈ ਕੀਤੇ ਜਾ ਰਹੇ ਕਾਰਜ ਬਹੁਤ ਹੀ ਸਲਾਘਾਯੋਗ ਓੁਪਰਾਲਾ ਹੈ , ਜਦ ਕਿ ਸਾਨੂੰ ਸਾਰਿਆਂ ਨੂੰ ਡਾ. ਉਬਰਾਏ ਦੀ ਬਹੁਪੱਖੀ ਸ਼ਖਸ਼ੀਅਤ ਤੋਂ ਸੇਧ ਲੈ ਕੇ ਇਸ ਮੁਸ਼ਕਿਲ ਦੀ ਘੜ•ੀ ਵਿੱਚ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ, ਤਾਂ ਜੋ ਇਸ ਮਹਾਂਮਾਰੀ ਤੋਂ ਬਚਾਅ ਕੀਤਾ ਜਾ ਸਕੇ। ਇਸ ਸਮੇ ਜਿਲਾ ਟਰੱਸਟ ਦੇ ਮੁੱਖ ਸੇਵਾਦਾਰ ਰਵਿੰਦਰ ਸਿੰਘ ਮਠਾਰੂ ਨੇ ਦੱÎਿਸਆ ਕਿ ਡਾ. ਐਸ. ਪੀ. ਸਿੰਘ ਓੁਬਰਾਏ ਦੀ ਯੋਗ ਅਗਵਾਈ ਹੇਠ ਸਰਬੱਤ ਦਾ ਭਲਾ ਟਰੱਸਟ ਵਲੋ ਕਰੌਨਾ ਦੀ ਮਹਾਂਮਾਰੀ ਨਾਲ ਲੜਾਈ ਲੜ•ਣ ਵਾਸਤੇ ਅਹਿਮ ਯੋਜ਼ਨਾਵਾਂ ਉਲੀਕੀਆਂ ਗਈਆਂ ਹਨ, ਜਿੰਨਾ ਨੂੰ ਪੜਾਅ ਦਰ ਪੜਾਅ ਨੇਪੜੇ ਚਾੜਦਿਆਂ ਹਰ ਵਰਗ ਨੂੰ ਰਾਹਤ ਦਿੱਤੀ ਜਾਵੇਗੀ।

Related posts

Leave a Reply