ਸਰੇਆਮ ਪਲਾਸਟਿਕ ਅਤੇ ਕੂੜੇ ਦੀਆ ਢੇਰੀਆਂ ਨੂੰ ਸਾੜਣਾ ਗੈਰ ਕਨੂੰਨੀ : ਧੀਮਾਨ    

ਪਿੱਪਲਾਂਵਾਲਾ ਵਿਚ ਸਵੱਛਤਾ ਅਤੇ ਤੰਦਰੁਸਤੀ ਦੀ ਥਾਂ ਬਹਿ ਰਹੇ ਗੰਦਗੀ ਦੇ ਦਰਿਆ ਵਿਰੁਧ ਲੇਬਰ ਪਾਰਟੀ ਦੀ ਅਗਵਾਈ ਚ ਨਗਰ ਨਿਗਮ ਦਾ ਸਾੜਿਆ ਪੁਤਲਾ|

HOSHIARPUR (SATVIVDER SINGH, K. RAJ. ARORA) ਲੇਬਰ ਪਾਰਟੀ ਵਲੋਂ ਪਿੱਪਲਾਂਵਾਲਾ ਇਲਾਕੇ ਵਿਚ ਸਵੱਛਤਾ ਅਤੇ ਤੰਦਰੁਸਤੀ ਦੀ ਥਾਂ ਫੈਲੀ ਗੰਦਗੀ,ਡੰਪ ਸਥਾਨ ਉਤੇ ਧੂੰਐਂ ਦੀਆਂ ਨਿਕਲ ਰਹੀਆਂ ਲਪਟਾਂ, ਆਸ ਪਾਸ ਧੂਐਂ ਭਰਿਆ ਮਾਹੋਲ ਵੱਲ ਨਗਰ ਨਿਗਮ ਹੁਸਿ.ਆਰ ਪੁਰ ਅਤੇ ਸਿਹਤ ਵਿਭਾਗ,ਪ੍ਰਦੂਸ.ਣਡ ਕੰਟਰੋਲ ਵਿਭਾਗ ਅਤੇ ਭੂਮੀ ਰਖਿਆ ਵਿਭਾਗ ਵਲੋਂ ਨਾ ਧਿਆਨ ਦੇ ਕੇ ਕੀਤੇ ਜਾ ਰਹੇ ਖਿਲਵਾੜ ਦੇ ਵਿਰੁਧ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਦੀ ਅਗਵਾਈ ਵਿਚ ਨਗਰ ਨਿਗਮ ਦਾ ਕਿਰਤੀ ਵਿਚ ਸਾੜਿਆ ਪੁਤਲਾ ਅਤੇ ਨਗਰ ਨਿਗਮ ਹੁਸਿ.ਆਰ ਪੁਰ ਮੁਰਦਾਵਾਦ, ਪੰਜਾਬ ਸਰਕਾਰ ਮੁਰਦਾਵਾਦ ਅਤੇ ਸਵੱਛਤਾ ਦੇ ਨਾਮ ਤੇ ਕੀਤਾ ਜਾ ਰਿਹਾ ਖਿਲਵਾੜ ਮੁਰਵਾਦ ਇਸ ਮੋਕੇ ਧੀਮਾਨ ਨੇ ਲੋਕਾਂ ਨੂੰ ਸੰਬੋਧਣ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਅਣਗਹਿਲੀਆਂ ਲੋਕਾਂ ਦੇ ਜੀਵਨ ਨਾਲ ਸਭ ਤੋਂ ਵੱਡਾ ਖਿਲਵਾੜ ਕਰ ਰਹੀਆਂ ਹਨ,ਉਹ ਖਿਲਵਾੜ ਸ.ਰੇਆਮ ਸੰਵਿਧਾਨਕ ਅਧਿਕਾਰਾਂ ਦੀ ਵੀ ਉਲੰਘਣਾ ਕਰ ਰਿਹਾ ਹੈ ਤੇ ਅਧਿਕਾਰਾਂ ਨੁੰ ਅਮਲੀ ਜਾਮਾ ਜਾਣ ਬੁਝ ਕੇ ਨਹੀਂ ਪਹਿਨਾਇਆ ਜਾ ਰਿਹਾ|ਮੋਕੇ ਤੇ ਪੰਜਾਬ ਪ੍ਰਦੂਸ.ਣ ਕੰਟਰੋਲ ਬੋਰਡ ਦੇ ਐਸ ਡੀ ਓ ਦੇ ਵੀ ਧਿਆਨ ਹੇਠ ਮਾਮਲਾ ਲਿਆਂਦਾ ਤੇ ਉਨ੍ਹਾਂ ਜੇ ਈ ਨੂੰ ਭੇਜਣ ਦਾ ਬਾਅਦਾ ਕੀਤਾ ਪਰ ਕੋਈ ਨਹੀਂ ਪਹੁੰਚਿਆ ਅਤੇ ਉਨ੍ਹਾਂ ਕਿਹਾ ਕਿ ਅਸੀਂ 5 ਵਾਰੀ ਉਚ ਅਧਿਕਾਰੀਆਂ ਨੁੰ ਲਿਖਤੀ ਰੂਪ ਵਿਚ ਭੇ੦ ਚੁੱਕੇ ਹਾਂ ਤੇ ਕਮਿਸ.ਨਰ ਸਾਹਿਬ ਦੀ 27 ਦਸੰਬਰ 2018 ਨੂੰ ਪਟਿਆਲੇ ਤਾਰੀਕ ਹੈ|ਅਤੇ ਜਿ.ਲਾ ਹੈਲਥ ਅਫਸਰ ਦੇ ਧਾਨ ਹੇਠ ਵੀ ਮਾਮਲਾ ਲਿਆਂਦਾ ਗਿਆ|ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਸਰਕਾਰਾਂ ਵਲੋਂ ਟੈਕਸ ਦੀਆਂ ਮੋਟੀਆਂ ਰਕਮਾ ਉਗਰਾਹ ਕੇ ਭੀ ਨਰਕ ਭਰਿਆ ਵਾਤਾਵਰਣ ਦਿਤੀ ਜਾ ਰਿਹਾ ਹੈ ਅਤੇ ਜਾਣਬੁਝ ਕਿ ਇਲਾਕੇ ਨੂੰ ਸਲਮ ਨਾਲੋਂ ਵੀ ਭੈੜਾ ਬਣਾਇਆ ਜਾ ਰਿਹਾ ਹੈ|ਧੀਮਾਨ ਨੇ ਕਿਹਾ ਕਿ ਸੋਲਡ ਵੇਸਟ ਮੇਨੇਜਮੈਂਟ ਰੂਲਜ. 2000, ਕਲੀਨ ਏਅਰ ਐਕਟ 1981 ਅਤੇ ਸੋਧ ਕੀਤਾ ਐਕਟ 1987, ਏਅਰ (ਪ੍ਰੀਵੇਨਸ.ਨ ਐਂਡ ਕੰਟਰੋਲ ਆਫ ਪਲਿਊਸ.ਨ) ਐਕਟ 1981 ਅਤੇ ਸੰਵਿਧਾਨ ਦੀ ਧਾਰਾ 21,47 ਆਦਿ ਦੀ ਵੀ ਘੋਰ ਉਲੰਘਣਾ ਲੋਕਾਂ ਨੁੰ ਬੀਮਾਰੀਆਂ ਤੋਂ ਵਿਸਾ ਕੁਝ ਨਹੀਂ ਦੇ ਰਹੀ ਅਤੇ ਸਰਕਾਰਾਂ ਦੀ ਤੇ ਨਗਰ ਨਿਗਮ ਦੀ ਘਟੀਆ ਮੇਨੇਜਮੈਂਟ ਸਾਰੇ ਸ.ਹਿਰ ਵਾਸੀਆਂ ਦੇ ਲੋਕਾਂ ਦੇ ਜੀਵਨ ਨਾਲ ਖਿਲਵਾੜ ਕਰ ਰਹੀ ਹੈ|ਧੀਮਾਨ ਨੇ ਦਸਿਆ ਕਿ ਲੋਕ ਪੂਰੀ ਤਰ੍ਹਾਂ ਮੱਖੀਆਂ, ਗੰਦਗੀ ਅਤੇ ਸੀਵਰੇ੦ ਵਾਟਰ ਦੇ ਸਾਮਰਾਜ ਵਿਚ ਪੂਰੀ ਜਕੜ ਚੁੱਕੇ ਹਨ, ਘਰਾਂ ਵਿਚ ਮੱਖੀਆਂ ਲੋਕਾਂ ਨੂੰ ਚੈਨ ਨਾਲ ਬੈਠਣ ਵੀ ਨਹੀਂ ਦਿੰਦੀਆਂ ਤੇ ਸਰਦੀਆਂ ਦੇ ਮੋਸਮ ਵਿਚ ਧੁੱਪੇ ਬੈਠਣ ਦੀ ਥਾਂ ਘਰਾਂ ਵਿਚ ਅੰਦਰ ਵੀ ਮੱਖੀਆਂ ਤੋਂ ਡਰਦਿਆਂ ਬੈਠਣਾ ਪੈ ਰਿਹਾ ਹੈ|
ਧੀਮਾਨ ਨੇ ਦਸਿਆ ਕਿ ਸੋਲਡ ਵੇਸਟ ਰੂਲਜ. 2000 ਦੇ ਨਿਯਮਾਂ ਅਨੁਸਾਰ ਦਰਖਤਾਂ ਦੇ ਪੱਤੇ ਸਾੜਣ ਉਤੇ ਵੀ ਮਨਾਹੀ ਹੈ ਇਸ ਇਲਾਕੇ ਦੇ ਵਾਰਡਾਂ ਕੀਰਤੀ ਨਗਰ, ਪਿੱਪਲਾਂਵਾਲਾ, ਮਹਾਂਰਾਜਾ ਰਣਜੀਤ ਸਿੰਘ ਨਗਰ, ਸ.੍ਰੀ ਗੁਰੂ ਗੋਬਿੰਦ ਸਿੰਘ ਨਗਰ,ਦੀਪ ਨਗਰ,ਰੂਪ ਨਗਰ ਅਤੇ ਪੂਰ ਹੀਰਾਂ ਆਦਿ ਇਲਾਕੇ ਦੇ ਲੋਕ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ|ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਗਲਤੀ ਨਗਰ ਨਿਗਮ ਦੀ ਅਬਾਦੀ ਵਿਚ ਡੰਪ ਬਨਾਉਣਾ ਹੈ| ਫਿਰ ਇਥੇ ਬਿਨ੍ਹਾਂ ਕਬਰ ਕੀਤੀਆਂ ਨੰਗੇ ਕੂੜੇ ਵਾਲੀਆਂ ਟਰਾਲੀਆਂ ਦੁਆਰਾ ਕੂੜਾ ਡੰਪ ਕੀਤਾ ਜਾਂਦਾ ਹੈ ਤੇ ਨਾਲ ਹੀ ਉਸ ਨੂੰ ਅੱਗ ਲਗਾ ਦਿਤੀ ਜਾਂਦੀ ਹੈ ਤੇ ਧੂਐਂ ਦੀਆਂ 100,100 ਉਚੇ ਅੰਬਾਰ ਆਮ ਵੇਖੇ ਜਾ ਸਕਦੇ ਹਨ|ਕੂੜੇ ਨੂੰ ਸਾੜਣ ਦਾ ਐਟਮ ਬੰਬ ਜਿਨ੍ਹਾਂ ਅਸਰ ਹੈ|ਲੋਕਾਂ ਦਾ ਘਰਾਂ ਵਿਚ ਰਹਿਣਾ ਮੁਸੀਬਤ ਬਣਿਆ ਹੋਇਆ ਪਿਆ ਹੈ|
ਧੀਮਾਨ ਨੇ ਕਿਹਾ ਕਿ ਗਲੱਤੀਆ ਨਗਰ ਨਿਗਮ ਦੀਆਂ ਤੇ ਸੰਤਾਪ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ|ਉਨ੍ਹਾਂ ਕਿਹਾ ਕਿ ਉਹ ਡੰਪ ਸਥਾਨ ਚੁਕਵਾਉਣ ਲਈ ਡੰਪ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਘਰ ਘਰ ਜਾ ਕੇ ਜਾਗਰੂਕ ਕਰਨਗੇ ਅਤੇ ਇਹ ਅੰਦੋਲਨ ਉਦੋਂ ਤਕ ਜਾਰੀ ਰਖਿਆ ਜਾਵੇਗਾ ਜਦੋਂ ਡੰਪ ਸਥਾਨ ਉਥੋਂ ਚੁੱਕਿਆ ਨਹੀਂ ਜਾਂਦਾ|ਉਨ੍ਹਾਂ ਦਸਿਆ ਨੇਸ.ਨਲ ਗ੍ਰੀਨ ਟਰਬਿਊਨਲ ਨੂੰ ਵੀ ਕੇਸ ਬਣਾ ਕੇ ਭੇਜਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਨੁੰ ਬਚਾਇਆ ਜਾ ਸਕੇ|ਉਨ੍ਹਾਂ ਕਿਹਾ ਕਿ ਲੋਕਾਂ ਦੀ ਅਵਾਜ ਨੂੰ ਅਣਸੁਣਿਆਂ ਨਹੀਂ ਕਰਨ ਦਿਤਾ ਜਾਵੇਗਾ|ਧੀਮਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪਿੱਪਲਾਵਾਲਾ ਡੰਪ ਸਥਾਨ ਨੂੰ ਚੁਕਵਾਆਇਆ ਜਾਵੇ|ਇਸ ਮੋਕੇ ਚਰਨਜੀਤ ਕੌਰ, ਸਤਿਆ ਦੇਵੀ,,ਰਾਜਨਵੀਰ ਸਿੰਘ,ਰਾਮ ਕ੍ਰਿਸ.ਨ ਯਾਦਵ, ਵਿਕਾਸ ਕੁਮਾਰ,ਅਮਿਤ ਕੁਮਾਰ, ਸਾਹਿਲ ਸੈਣੀ, ਲਵੀ, ਲਾਲ ਚੰਦ,ਸ.ਮੀ, ਰਾਮ ਚੰਦਰ,ਇਕਵਾਲ ਸਿੰਘ, ਡਾ ਜਸਵੀਰ ਸਿੰਘ,੦ੋਗਿੰਦਰ ਰਾਮ,ਉਸ.ਾ, ਸੁਮਿਤਰਾ,ਸ.ਮੀ ਆਦਿ ਹਾਜਰ ਸਨ|

Related posts

Leave a Reply