ਸਵੇਰੇ ਹੁਸ਼ਿਆਰਪੁਰ ਨੂੰ ਕੰਮ ਲਈ ਗਿਆ ਸੀ, ਨਸ਼ੇ ਦੀ ਓਵਰ ਡੋਜ ਕਾਰਨ ਨੌਜਵਾਨ ਦੀ ਮੌਤ

ਨਸ਼ੇ ਦੀ ਓਵਰ ਡੋਜ ਕਾਰਨ ਨੌਜਵਾਨ ਦੀ ਮੌਤ

ਮਾਹਿਲਪੁਰ (ਮੋਹਿਤ ਕੁਮਾਰ) ਅੱਜ ਦੇਰ ਸ਼ਾਮ ਥਾਣਾ ਚੱਬੇਵਾਲ ਦੇ ਇੱਕ ਨੌਜਵਾਨ ਵਲੋਂ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਲਵੀਰ ਚੰਦ ਪੁੱਤਰ ਦਰਸ਼ਨ ਰਾਮ ਵਾਸੀ ਚੱਬੇਵਾਲ ਨੇ ਮਾਹਿਲਪੁਰ ਪੁਲਿਸ ਨੂੰ ਦਿੱਤੇ ਬਿਆਨਾ ‛ਚ ਦੱਸਿਆ ਕਿ ਉਸ ਦਾ ਲੜਕਾ ਪਰਮਿੰਦਰ ਸਿੰਘ (30) ਜੋ ਕਿ ਪੇਂਟਰ ਦਾ ਕੰਮ ਕਰਦਾ ਹੈ।

ਅੱਜ ਉਹ ਸਵੇਰੇ ਹੁਸ਼ਿਆਰਪੁਰ ਨੂੰ ਕੰਮ ਲਈ ਗਿਆ ਹੋਇਆ ਸੀ। ਜਦੋਂ ਉਸ ਦੀ ਭੈਣ ਰਾਜ ਰਾਣੀ ਵਾਸੀ ਮਾਹਿਲਪੁਰ ਦਾ ਫੋਨ ਆਇਆ ਕਿ ਪਰਮਿੰਦਰ ਸਿੰਘ ਨੇੜੇ ਦਿਵਾਨ ਖਾਨਾ ਮਾਹਿਲਪੁਰ ਵਿਖੇ ਡਿੱਗਿਆ ਹੋਇਆ ਹੈ। ਜਿਸ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਲਿਜਾਇਆ ਗਿਆ ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਪਰਮਿੰਦਰ ਸਿੰਘ ਦੀ ਮੌਤ ਕਿਸੇ ਨਸ਼ੀਲੇ ਪਦਾਰਥ ਦੀ ਵੱਧ ਮਾਤਰਾਂ ਕਾਰਨ ਹੋਈ ਲਗਦੀ ਹੈ।

Related posts

Leave a Reply