ਸਵੇਰੇ 7 ਵਜੇ ਤੋਂ 11 ਵਜੇ ਤੱਕ ਕੋਈ ਛੋਟ ਨਹੀਂ ਹੈ ਅਤੇ ਸਾਰੇ ਆਪਣੇ ਆਪਣੇ ਘਰ•ਾਂ ਅੰਦਰ ਹੀ ਰਹਿਣਗੇ-ਡਿਪਟੀ ਕਮਿਸ਼ਨਰ

ਜਿਲ•ਾ ਪ੍ਰਸਾਸਨ ਨੇ ਕਰਫਿਓ ਨੂੰ ਪੂਰੀ ਤਰ•ਾਂ ਨਾਲ ਲਾਗੂ ਕਰਨ ਲਈ ਲੋਕਾਂ ਨੂੰ ਕਰਫਿਓ ਦੀ ਉਲੰਘਣਾ ਨਾ ਕਰਨ ਦੀ ਕੀਤੀ ਹਦਾਇਤ
ਘਰ ਬੈਠੇ ਹੀ ਕਰਿਆਨਾ ਅਤੇ ਦਵਾਈਆਂ ਮੰਗਵਾਉਂਣ ਲਈ ਕੀਤੀਆਂ ਲਿਸਟਾਂ ਜਾਰੀ

ਪਠਾਨਕੋਟ 13 ਅਪ੍ਰੈਲ (RAJINDER RAJAN  BUREAU CHIEF) ਜਿਲ•ਾ ਪਠਾਨਕੋਟ ਵਿੱਚ 13 ਅਪ੍ਰੈਲ ਸਵੇਰ ਤੱਕ 16 ਕਰੋਨਾ ਪਾਜੀਟਿਵ ਦੇ ਕੇਸ ਆ ਚੁੱਕੇ  ਹਨ ਪਰ ਲੋਕਾਂ ਵੱਲੋਂ ਇਸ ਵਿਸੇ ਨੂੰ ਜਿਆਦਾ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਵੇਖਣ ਵਿੱਚ ਆਇਆ ਸੀ ਕਿ ਜਿਲ•ਾ ਪਠਾਨਕੋਟ ਵਿੱਚ ਲਗਾਏ ਕਰਫਿਓ ਦੋਰਾਨ ਵੀ ਨੋਜਵਾਨ ਬਿਨ•ਾਂ ਕਿਸੇ ਕੰਮਕਾਜ ਤੋਂ ਸਹਿਰ ਅੰਦਰ ਘੁੰਮਦੇ ਵੇਖੇ ਜਾ ਸਕਦੇ ਹਨ ਅਤੇ ਲੋਕ ਵੀ ਘਰ•ਾਂ ਤੋਂ ਬਾਹਰ ਗਲੀਆਂ ਵਿੱਚ ਬੈਠੇ ਰਹਿੰਦੇ ਹਨ, ਜਿਸ ਤੇ ਗੰਭੀਰ ਨੋਟਿਸ ਲੈਂਦਿਆਂ ਜਿਲ•ਾ ਪ੍ਰਸਾਸਨ ਵੱਲੋਂ ਪਠਾਨਕੋਟ ਅਤੇ ਸੁਜਾਨਪੁਰ ਅੰਦਰ 12 ਅਪ੍ਰੈਲ ਨੂੰ ਜਿਲ•ਾ ਪ੍ਰਸਾਸਨ ਵੱਲੋਂ ਕਰਿਆਨਾ, ਮੈਡੀਕਲ ਅਤੇ ਵਲੰਟੀਅਰ ਲਈ ਜਾਰੀ ਕੀਤੇ ਸਾਰੇ ਕਰਫਿਓ ਮੈਨੁਅਲ ਕਾਰਡਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਲੋਕਾਂ ਨੂੰ ਰਾਸਨ ਅਤੇ ਦਵਾਈਆਂ ਦੀ ਉਪਲਬੱਧਤਾ ਘਰ ਵਿੱਚ ਹੀ ਕਰਵਾਉਂਣ ਦੇ ਲਈ ਜਿਲ•ਾ ਪ੍ਰਸਾਸਨ ਵੱਲੋਂ ਕਰਿਆਨਾਂ ਅਤੇ ਮੈਡੀਕਲ ਸਟੋਰਾਂ ਦੀ ਲਿਸਟਾਂ ਜਾਰੀ ਕੀਤੀਆਂ ਗਈਆ ਹੁਣ ਲੋਕ ਘਰ ਬੈਠੇ ਹੀ ਦਵਾਈਆਂ ਅਤੇ ਕਰਿਆਨਾ ਮੰਗਵਾ ਸਕਣਗੇ ਅਤੇ ਨਿਰਧਾਰਤ ਦੁਕਾਨਾਂ ਤੋਂ ਇਹ ਸਾਰਾ ਸਮਾਨ ਹੋਮ ਡਿਲਵਰੀ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਹਿਲਾ ਕਰਫਿਓ ਦੋਰਾਨ ਲੋਕਾਂ ਕਰਿਆਨਾ ਅਤੇ ਦਵਾਈਆਂ ਦੀ ਹੋਮ ਡਿਲਵਰੀ ਲਈ ਸਵੇਰੇ 7 ਵਜੇ ਤੋਂ 11 ਵਜੇ ਤੱਕ ਦੀ ਛੋਟ ਦਿੱਤੀ ਗਈ ਸੀ ਪਰ ਲੋਕਾਂ ਵੱਲੋਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਇਹ ਸਮਝਿਆ ਗਿਆ ਕਿ ਇਹ ਕਰਫਿਓ ਦੋਰਾਨ ਛੋਟ ਹੈ ਇਹ ਛੋਟ ਨਹੀਂ ਸੀ। ਹੁਣ ਜਿਲ•ਾ ਪ੍ਰਸਾਸਨ ਨੇ ਕਰਿਆਨਾਂ ਅਤੇ ਦਵਾਈਆਂ ਦੀਆਂ ਨਿਰਧਾਰਤ ਦੁਕਾਨਾਂ ਨੂੰ ਹੀ ਈ ਪਾਸ ਦਿੱਤੇ ਹਨ ਜੋ ਦਵਾਈਆਂ ਅਤੇ ਰਾਸ਼ਨ ਦਾ ਆਡਰ ਆਉਂਣ ਤੇ ਘਰ ਵਿੱਚ ਹੀ ਪਹੁੰਚਾਉਂਣਗੇ। ਉਨ•ਾਂ ਦੱਸਿਆ ਕਿ ਜਿਲ•ਾ ਪ੍ਰਸਾਸਨ ਵੱਲੋਂ ਪਠਾਨਕੋਟ ਵਿੱਚ ਦਵਾਈਆਂ ਦੀ ਸਪਲਾਈ ਲਈ 11 ਮੈਡੀਕਲ ਸਟੋਰ ਨਿਰਧਾਰਤ ਕੀਤੇ ਹਨ ਜਿਨ•ਾਂ ਵੱਲੋਂ ਹਰੇਕ ਮੈਡੀਕਲ ਸਟੋਰ ਜਿਨ•ਾਂ ਤੇ 3 ਤੋਂ 5 ਵਲੰਟੀਅਰ ਅਟੈਚ ਕੀਤੇ ਗਏ ਹਨ ਜੋ ਲੋਕਾਂ ਨੂੰ ਘਰ•ਾਂ ਵਿੱਚ ਦਵਾਈਆਂ ਦੀਆਂ ਸਪਲਾਈਜ ਦੇਣਗੇ, ਸੁਜਾਨਪੁਰ ਵਿੱਚ 2 ਮੈਡੀਕਲ ਸਟੋਰ ਨਿਰਧਾਰਤ ਕੀਤੇ ਗਏ ਹਨ ਦੁਕਾਨਦਾਰਾਂ ਵੱਲੋਂ ਭਰੋਸਾ ਦਵਾਇਆ ਗਿਆ ਹੈ ਕਿ ਉਨ•ਾਂ ਦੇ ਮੈਡੀਕਲ ਸਟੋਰ ਤੋਂ ਹਰੇਕ ਵਿਅਕਤੀ ਨੂੰ ਦਵਾਈਆਂ ਘਰ ਹੀ ਪਹੁੰਚਾਈਆਂ ਜਾਣਗੀਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਰਾਸਨ ਦੀ ਸੂਵਿਧਾ ਦੇਣ ਦੇ ਲਈ ਪਠਾਨਕੋਟ ਵਿੱਚ 25 ਕਰਿਆਨਾ ਦੀਆਂ ਦੁਕਾਨਾਂ ਅਤੇ ਸੁਜਾਨਪੁਰ ਵਿੱਚ 9 ਕਰਿਆਨਾਂ ਦੀਆਂ ਦੁਕਾਨਾਂ ਨਿਰਧਾਰਤ ਕੀਤੀਆਂ ਗਈਆ ਹਨ ਹਰੇਕ ਦੁਕਾਨ ਨਾਲ 3 ਤੋਂ 7 ਤੱਕ ਵਲੰਟੀਅਰ ਨਿਰਧਾਰਤ ਕੀਤੇ ਗਏ ਹਨ ਜੋ ਫੋਨ ਤੇ ਆਡਰ ਆਉਂਣ ਤੇ ਕਰਿਆਨਾ ਫੋਨ ਕਰਨ ਵਾਲੇ ਦੇ ਘਰ ਪਹੁਚਾਉਂਣਗੇ। ਉਨ•ਾਂ ਦੱਸਿਆ ਕਿ ਪਠਾਨਕੋਟ ਵਿੱਚ ਬਿਗ ਬਾਜਾਰ, ਈਜੀ ਡੇ ਅਤੇ ਵਿਸਾਲ ਮੇਗਾ ਮਾਰਟ ਨੂੰ ਵੀ ਸਾਮਲ ਕੀਤਾ ਗਿਆ ਹੈ । ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਨਰੋਟ ਜੈਮਲ ਸਿੰਘ ਬਲਾਕ ਵਿੱਚ 5 ਇੰਚਾਰਜ ਵਲੰਟੀਅਰ ਲਗਾਏ ਗਏ ਹਨ ਅਤੇ ਹਰੇਕ ਵਲੰਟੀਅਰ ਨਾਲ 5 ਤੋਂ 7 ਵਲੰਟੀਅਰ ਲਗਾਏ ਗਏ ਹਨ ਜੋ ਸਾਮਾਨ ਦੀ ਡਿਲਵਰੀ ਘਰ ਘਰ ਕਰਨਗੇ। ਉਨ•ਾਂ ਦੱਸਿਆ ਕਿ ਧਾਰਕਲ•ਾਂ ਵਿੱਚ 37 ਕਰਿਆਨਾਂ ਦੀਆਂ ਦੁਕਾਨਾਂ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਹਰੇਕ ਦੁਕਾਨ ਨਾਲ 2 ਵਲੰਟੀਅਰ ਲਗਾਏ ਗਏ ਹਨ ਜੋ ਇਸ ਸਾਮਾਨ ਦੀ ਹੋਮ ਡਿਲਵਰੀ ਕਰਨਗੇ। ਧਾਰ ਕਲ•ਾਂ ਵਿੱਚ 12 ਸਬਜੀ ਵਿਕ੍ਰੇਤਾਵਾਂ ਨੂੰ ਵੀ ਹੋਮ ਡਿਲਵਰੀ ਲਈ ਪ੍ਰਮਾਣਿਤ ਕੀਤਾ ਗਿਆ ਹੈ ਅਤੇ 2 ਮੈਡੀਕਲ ਸਟੋਰਾਂ ਨੂੰ ਧਾਰਕਲ•ਾਂ ਖੇਤਰ ਵਿੱਚ ਛੋਟ ਦਿੱਤੀ ਗਈ ਹੈ ਜੋ ਦਵਾਈਆਂ ਦੀ ਸਪਲਾਈ ਘਰ ਘਰ ਕਰਨਗੇ। ਉਨ•ਾਂ ਦੱਸਿਆ ਕਿ ਮੀਰਥਲ ਖੇਤਰ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਕਰੀਬ 36 ਕਰਿਆਨਾਂ ਦੁਕਾਨਾਂ ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ ਹਰੇਕ ਦੁਕਾਨਦਾਰ ਨਾਲ 2 ਵਲੰਟੀਅਰ ਹੋਣਗੇ ਜੋ ਕਰਿਆਨਾ ਦੀ ਹੋਮ ਡਿਲਵਰੀ ਕਰਨਗੇ। ਉਨ•ਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਫਿਓ ਦੀ ਪਾਲਣਾ ਕੀਤੀ ਜਾਵੇ ਅਤੇ ਆਪਣੇ ਘਰ•ਾਂ ਅੰਦਰ ਹੀ ਰਹੋ।

Related posts

Leave a Reply