ਸ਼ਰਾਬ ਦੀ ਸਪਲਾਈ ਦੇਣ ਜਾ ਰਹੇ ਸਮੱਗਲਰ ਗ੍ਰਿਫਤਾਰ – 4 ਚਾਰ ਪੇਟੀਆਂ ਸ਼ਰਾਬ ਬਰਾਮਦ


ਲਾਕ ਡਾਉਨ ਦੌਰਾਨ ਸੀ.ਆਈ. ਏ ਸਟਾਫ ਨੂੰ ਮਿਲੀ ਵੱਡੀ ਕਾਮਯਾਬੀ 
ਜਲੰਧਰ – (ਸੰਦੀਪ ਸਿੰਘ ਵਿਰਦੀ/ ਗੁਰਪ੍ਰੀਤ ਸਿੰਘ) –  ਜਲੰਧਰ ਸੀ ਆਈ ਏ ਸਟਾਫ -1 ਦੀ ਪੁਲਿਸ ਨੇ ਸ਼ਰਾਬ ਦੀ  ਸਪਲਾਈ ਦੇਣ ਜਾ ਰਹੇ  ਸੁਮਿਤ ਉਰਫ  ਸੋਨੂੰ ਉਕਤ ਵਿਅਕਤੀ ਨੂੰ ਉਸ ਦੀ ਕਾਰ ਸਮੇਤ ਗ੍ਰਿਫਤਾਰ ਕੀਤਾ ਗਿਆ ਜੋ ਕਿ ਸ਼ਰਾਬ ਦੀ ਸਮੱਗਲਿੰਗ ਕਰਨ ਜਾ ਰਿਹਾ ਸੀ ਸਮੱਗਲਰਾਂ ਦੀ ਕਾਰ ਵਿੱਚੋਂ ਦੋ ਪੇਟੀਆਂ ਬਲੈਂਡਰ ਪ੍ਰਾਈਡ ਅਤੇ ਦੋ  ਪੇਟੀਆਂ ਕੈਸ਼ ਦੀਆਂ ਮਿਲੀਆਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਸੀ.ਆਈ.ਏ ਸਟਾਫ਼ ਦੀ ਟੀਮ ਨੇ ਗੁਪਤ ਸੂਚਨਾ ਤੇ ਬਬਰੀਕ  ਚੌਕ ਨਜ਼ਦੀਕ ਨਾਕਾਬੰਦੀ ਕੀਤੀ ਸੀ ।ਇਸ ਦੌਰਾਨ ਵੈਗਨਾਰ ਗੱਡੀ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਇਸ ਦੌਰਾਨ ਕਾਰ  ਵਿੱਚੋਂ ਚਾਰ ਪੇਟੀਆਂ ਸ਼ਰਾਬ ਦੀਆਂ ਬਰਾਮਦ ਹੋਈਆਂ। ਕਾਰ ਚਾਲਕ ਦੀ ਪਛਾਣ ਮੁਨੀਸ਼ ਉਰਫ ਸੋਨੂੰ ਪੁੱਤਰ ਮੁਕੇਸ਼ ਵਾਸੀ ਤੇਲ ਵਾਲੀ ਗਲੀ ਵਜੋਂ ਹੋਈ ਹੈ। ਮੁਲਜ਼ਮ ਨੇ ਮੰਨਿਆ ਕਿ ਉਸ ਨੇ  ਲ਼ਾਕ ਡਾਊਨ ਤੋਂ ਪਹਿਲਾਂ ਸ਼ਰਾਬ ਡੰਪ ਕੀਤੀ ਸੀ ਅਤੇ ਹੁਣ ਮਹਿੰਗੇ ਰੇਟ ਤੇ ਵੇਚ ਰਿਹਾ ਸੀ । ਮੁਲਜ਼ਮ ਖਿਲਾਫ ਪਹਿਲਾਂ ਵੀ ਥਾਣੇ ਵਿੱਚ ਨਾਜਾਇਜ਼ ਤਰੀਕੇ ਨਾਲ ਸ਼ਰਾਬ ਵੇਚਣ ਦੇ ਮਾਮਲੇ ਦਰਜ ਹਨ ।

Related posts

Leave a Reply