ਸ਼ਹਿਰ ਵਾਸੀਆਂ ਦੀ ਸੇਵਾ ਲਈ ਹਾਜਰ ਹਾਂ – ਜਗਜੋਤ ਸੰਧੂ

 ਸ਼ਹਿਰ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਹਾਜਰ ਹਾਂ ਜਗਜੋਤ ਸੰਧੂ
ਬਟਾਲਾ , 29 ਮਾਰਚ ( ਅਵਿਨਾਸ਼, ਸੰਜੀਵ)
ਕਰੋਨਾ ਵਾਇਰਸ ਵਰਗੀ ਮਹਾਂਮਾਰੀ ਜਿਹੜੀ ਪੂਰੇ ਦੇਸ਼ ਵਿਚ ਬਲਕਿ ਪੂਰੇ ਸੰਸਾਰ ਵਿਚ ਫੈਲੀ ਹੋਈ ਹੈ। ਓਥੇ ਹੀ ਕਰੋਨਾ ਵਾਇਰਸ ਦੇ ਬਚਾਅ ਸਬੰਧੀ ਸਰਕਾਰ ਵਲੋਂ ਹਰ ਕਿਸਮ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਆਮ ਜਨਤਾ ਨੂੰ ਇਸ ਸਬੰਧੀ ਕੋਵੀ ਵੀ ਦਿੱਕਤ ਪੇਸ਼ ਨਹੀਂ ਆਉਂਣ ਦਿੱਤੀ ਜਾਵੇਗੀ। ਲੋਕ ਪ੍ਰਸ਼ਾਸਨ ਦਾ ਸਾਥ ਦੇਣ ਅਤੇ ਦਿੱਤੀਆਂ ਗਈਆਂ ਸਾਵਧਾਨੀਆਂ ਤੇ ਅਮਲ ਕਰਨ । ਇਨ੍ਹਾਂ ਸਬਦਾ ਦਾ ਪ੍ਰਗਟਾਵਾ ਯੂਵਾ ਨੇਤਾ ਅਤੇ ਸਮਾਜ ਸੇਵਕ ਜਗਜੋਤ ਸੰਧੂ ਵੱਲੋਂ ਕੀਤਾ ਗਿਆ ।
ਉਨ੍ਹਾਂ ਨੇ  ਕਿਹਾ  ਕਿ ਇਸ ਔਖੀ ਘੜੀ ਵਿਚ ਲੋਕ ਪ੍ਰਸਾਸ਼ਨ ਅਤੇ ਸਮਾਜ ਦਾ ਸਾਥ ਦੇਣ ਅਤੇ ਨਾਲ ਦੀ ਨਾਲ ਹੀ ਸਰਕਾਰ ਦੁਆਰਾ ਦਿੱਤੀਆਂ ਗਈਆਂ ਹਿਦਾਇਤਾਂ  ਨੂੰ ਮੰਨਣ ਅਤੇ ਅਮਲ ਕਰਨ । ਜਗਜੋਤ ਨੇ ਕਿਹਾ ਕਰਫਿਊ ਦੌਰਾਨ ਲੋਕਾਂ ਨੂੰ ਕੋਈ ਮੁਸਕਲ ਨਾ ਆਵੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਾਰੀਆਂ ਜਰੂਰਤ ਦੀਆਂ ਵਸਤਾਂ ਦੀ ਹੋਮ ਡਲਿਵਰੀ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਵਲੋਂ ਮੈਡੀਕਲ ਸਟੋਰ, ਸਬਜ਼ੀਆਂ ਦੀਆਂ ਦੁਕਾਨਾਂ, ਕਰਿਆਨਾ ਦੁਕਾਨਾਂ ਅਤੇ ਡੇਅਰੀ ਵਾਲਿਆਂ ਨੂੰ ਹੋਮ ਡਲਿਵਰੀ ਲਈ ਕਰਫਿਊ ਪਾਸ ਜਾਰੀ ਕੀਤੇ ਹਨ। ਜਗਜੋੋਤ ਨੇ ਦੱਸਿਆ ਕਿ ਲੋਕਾਂ ਨੂੰ ਇੱਕ ਕਾਲ ਉੱਪਰ ਦਵਾਈਆਂ,ਸਬਜ਼ੀਆਂ, ਦੁੱਧ ਅਤੇ ਕਰਿਆਨੇ ਦਾ ਸਮਾਨ ਘਰ ਤੱਕ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਅਤੇ ਮੈਡੀਕਲ ਸਟੋਰ ਵਾਲਿਆਂ ਵਲੋਂ ਹੋਮ ਡਲਿਵਰੀ ਦਾ ਕੋਈ ਵਾਧੂ ਚਾਰਜ ਨਹੀਂ ਕੀਤਾ ਜਾ ਰਿਹਾ ਅਤੇ ਲੋਕਾਂ ਦੀਆਂ ਜਰੂਰਤਾਂ ਦੇ ਸਾਰੇ ਸਮਾਨ ਦੀ ਉਨ੍ਹਾਂ ਦੇ ਘਰ ਤੱਕ ਸਪਲਾਈ ਬੜੇ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਗੈਸ ਏਜੰਸੀ ਵਾਲੇ ਵੀ ਗੈਸ ਸਿਲੰਡਰ ਬੁੱਕ ਕਰਨ ’ਤੇ ਲੋਕਾਂ ਦੇ ਘਰਾਂ ਤੱਕ ਡਲਿਵਰੀ ਦੇ ਰਹੇ ਹਨ। ਜਗਜੋਤ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਰ ਹੈ ਅਤੇ ਜੇਕਰ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਕੰਟਰੋਲ ਰੂਮ ਦੇ ਨੰਬਰ 01871-240036 ਉੱਪਰ ਸੰਪਰਕ ਕਰ ਸਕਦੇ ਹਨ। ਓਥੇ ਹੀ ਅੰਤ ਵਿੱਚ ਜਗਜੋਤ ਨੇ ਕਿਹਾ ਕਿ ਅਸੀਂ ਸ਼ਹਿਰ ਵਾਸੀਆਂ ਦੀ ਸੇਵਾ ਲਈ ਹਮੇਸ਼ਾ ਹਾਜਰ ਹਾਂ ।

Related posts

Leave a Reply