ਸ਼ਹੀਦ ਮੱਖਣ ਸਿੰਘ ਸਕੂਲ  ਪਠਾਨਕੋਟ  ਵਿਖੇ ਗਣਿਤ ਮੇਲੇ ਦਾ ਕੀਤਾ ਗਿਆ ਆਯੋਜਨ : ਸਲਾਰਿਆ

ਸ਼ਹੀਦ ਮੱਖਣ ਸਿੰਘ ਸ. ਕੰ. ਸੀ. ਸੈ. ਸਕੂਲ  ਪਠਾਨਕੋਟ  ਵਿਖੇ ਗਣਿਤ ਮੇਲੇ ਦਾ ਕੀਤਾ ਗਿਆ ਆਯੋਜਨ

ਪਠਾਨਕੋਟ, ਅਗਸਤ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ)  ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ  ਅਤੇਸਕੱਤਰ ਸਕੂਲ ਸਿੱਖਿਆ  ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਮਿਤੀ 9 ਅਗਸਤ ਤੋਂ 11 ਅਗਸਤ ਤੱਕ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਗਣਿਤ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸੇ ਕੜੀ ਦੇ ਅਧੀਨ ਜਿਲ੍ਹਾ ਪਠਾਨਕੋਟ ਵਿੱਚ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਜਸਵੰਤ ਸਿੰਘ ਸਲਾਰਿਆ ਅਤੇ  ਉਪ ਜਿਲ੍ਹਾ ਸਿਖਿਆ ਅਫਸਰ(ਸੈ.ਸਿ) ਰਾਜੇਸ਼ਵਰ ਸਲਾਰਿਆ ਦੀ ਦੇਖਰੇਖ ਵਿੱਚ  ਸ਼ਹੀਦ ਮੱਖਣ ਸਿੰਘ ਸ. ਕੰ. ਸੀ. ਸੈ. ਸਕੂਲ  ਪਠਾਨਕੋਟ  ਵਿਖੇ ਪ੍ਰਿੰਸੀਪਲ ਮੀਨਮ ਸ਼ਿਖਾ ਦੀ ਅਗੁਵਾਈ ਵਿਚ “ਗਣਿਤ ਮੇਲੇ ਦਾ ਆਯੋਜਨ ਕੀਤਾ ਗਿਆ । ਗਣਿਤ ਮੇਲੇ ਵਿੱਚ ਵਿਦਿਆਰਥੀਆਂ ਵਲੋ ਗਣਿਤ ਵਿਸ਼ੇ ਨਾਲ ਸੰਬੰਧਤ ਰੰਗੋਲੀ, ਮਾਡਲ ਅਤੇ ਚਾਰਟ ਤਿਆਰ ਕੀਤੇ ਗਏ । ਇਸ ਮੋਕੇ ਇਹਨਾਂ ਵਿਦਿਆਰਥੀਆਂ ਨੇ ਆਪਣੇ ਮਾਡਲਾਂ ਰਾਹੀਂ ਗਣਿਤ ਨੂੰ ਆਸਾਨੀ ਨਾਲ ਸਮਝਣ ਦੇ ਤਰੀਕਿਆਂ ਬਾਰੇ ਦਸਿਆ ਤਾਂ ਜੋ ਵਿਦਿਆਰਥੀਆਂ ਵਿਚੋ ਗਣਿਤ ਵਿਸ਼ੇ ਦਾ ਡਰ ਨਿਕਲ ਸਕੇ ।  ਇੱਸ ਉਪ ਜਿਲ੍ਹਾ ਸਿਖਿਆ ਅਫਸਰ(ਸੈ.ਸਿ) ਰਾਜੇਸ਼ਵਰ ਸਲਾਰਿਆ ਅਤੇ ਬੀ. ਐਮ. ਗਣਿਤ ਮੁਕੇਸ਼ ਕੁਮਾਰ ਮੁੱਖ ਮਹਿਮਾਨ ਵਜੋਂ ਹਾਜਰ ਹੋਏ । ਪ੍ਰਿੰਸੀਪਲ ਮੀਨਮ ਸ਼ਿਖਾ ਅਤੇ ਸਮੂਹ ਸਟਾਫ ਵਲੋਂ ਉਹਨਾਂ ਦਾ ਸਕੂਲ ਪਹੁੰਚਣ ਤੇ ਸਵਾਗਤ ਕੀਤਾ ਗਿਆ। ਉਪ ਜਿਲ੍ਹਾ ਸਿਖਿਆ ਅਫਸਰ(ਸੈ.ਸਿ) ਰਾਜੇਸ਼ਵਰ ਸਲਾਰਿਆ ਅਤੇ ਪ੍ਰਿੰਸੀਪਲ ਮੀਨਮ ਸ਼ਿਖਾ ਵਲੋਂ ਰਿਬਨ ਕੱਟ ਕੇ ਗਣਿਤ ਮੇਲੇ ਦੀ ਸ਼ੁਰੂਆਤ ਕੀਤੀ ਗਈ । ਉਪ ਜਿਲ੍ਹਾ ਸਿਖਿਆ ਅਫਸਰ(ਸੈ.ਸਿ) ਰਾਜੇਸ਼ਵਰ ਸਲਾਰਿਆ ਅਤੇ ਸਕੂਲ ਪ੍ਰਿੰਸੀਪਲ ਮੀਨਮ ਸ਼ਿਖਾ ਨੇ ਦਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਇਹ ਬਹੁਤ ਹੀ ਸਲਾਘਾਯੋਗ ਕਦਮ ਹੈ । ਅਜਿਹੇ ਗਣਿਤ ਮੇਲੇ ਆਯੋਯਿਤ ਕਰਨ ਨਾਲ ਵਿਦਿਆਰਥੀਆਂ ਦਾ ਗਣਿਤ ਵਿਸ਼ੇ ਵਿਚੋ ਡਰ ਨਿਕਲੇਗਾ ਅਤੇ ਉਹ ਬਹੁਤ ਰੂਚੀ ਨਾਲ ਗਣਿਤ ਵਿਸ਼ੇ ਨੂੰ ਪੜਣਗੇ । ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਉਪ ਜਿਲ੍ਹਾ ਸਿਖਿਆ ਅਫਸਰ(ਸੈ.ਸਿ) ਰਾਜੇਸ਼ਵਰ ਸਲਾਰਿਆ, ਸਕੂਲ ਪ੍ਰਿੰਸੀਪਲ ਅਤੇ ਸਟਾਫ ਵਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ । ਗਣਿਤ ਮੇਲੇ ਵਿੱਚ ਬੀ.ਐਮ. ਗਣਿਤ ਮੁਕੇਸ਼ ਕੁਮਾਰ, ਮੀਨਾਕਸ਼ੀ, ਕੰਚਨ, ਸੀਮਾ, ਪੂਜਾ, ਰਾਜੀਵ ਮਹਿਤਾ, ਕ੍ਰਿਸ਼ਨ ਕੁਮਾਰ, ਰਾਕੇਸ਼ ਪਠਾਨਿਆ, ਸੁਮੀਤ ਆਦਿ ਅਧਿਆਪਕ ਹਾਜਰ ਸਨ ।

Related posts

Leave a Reply