ਸ਼ਿਵ ਸੈਨਾ ਆਗੂ ਦੇ 9 ਲੱਖ ਰੁਪਏ ਨਾ ਮੋੜਣ ਤੇ ਪਟਵਾਰੀ ਵਿਰੁੱਧ ਮਾਮਲਾ ਦਰਜ

ਗੁਰਦਾਸਪੁਰ 25 ਅਪ੍ਰੈਲ ( ਅਸ਼ਵਨੀ  ) :- ਸ਼ਿਵ ਸੈਨਾ ਆਗੂ ਦੇ 9 ਲੱਖ ਰੁਪਏ ਨਾ ਮੋੜਣ ਤੇ ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਇਕ ਪਟਵਾਰੀ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।
                       
ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਪੁੱਤਰ ਨਰਿੰਦਰ ਸਿੰਘ ਵਾਸੀ ਗੁਰਦਾਸਪੁਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਕਿ ਪਰਮਜੀਤ ਉਰਫ ਪੰਮ ਪੁੱਤਰ ਦਲੀਪ ਚੰਦ ਵਾਸੀ ਮਾਨਕੋਰ ਸਿੰਘ ਨਾਲ ਉਸ ਦੇ ਪਰਿਵਾਰਕ ਸੰਬੰਧ ਸਨ । ਪਰਮਜੀਤ ਜੋਕਿ ਪਟਵਾਰੀ ਦੇ ਤੋਰ ਤੇ ਕੰਮ ਕਰ ਰਿਹਾ ਹੈ ਨੇ ਉਸ ਪਾਸੋ ਸਹਾਇਤਾ ਦੇ ਤੋਰ ਤੇ 5 ਲੱਖ ਰੁਪਏ ਮੰਗੇ ਸਨ ਜੋਕਿ ਉਸ ਨੇ ਦਸੰਬਰ 2017 ਵਿੱਚ ਆਪਣੇ ਇਕ ਨਿੱਜੀ ਬੈਂਕ ਖਾਤੇ ਵਿੱਚੋਂ ਪਰਮਜੀਤ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਸਨ ਅਤੇ ਜੁਲਾਈ 2018 ਵਿੱਚ 4 ਲੱਖ ਰੁਪਏ ਹੋਰ ਦਿੱਤੇ ਸਨ ਜੋਕਿ ਪਰਮਜੀਤ ਨੇ ਵਾਪਿਸ ਨਹੀਂ ਕੀਤੇ ਸਗੋਂ ਪੈਸੇ ਵਾਪਿਸ ਕਰਨ ਲਈ ਕਹਿਣ ਤੇ ਪਰਮਜੀਤ ਉਸ ਨੂੰ ਲਾਰੇ ਲਾਉਂਦਾ ਰਿਹਾ । ਬਾਅਦ ਵਿੱਚ ਪਰਮਜੀਤ ਨੇ ਉਸ ਨੂੰ ਇਕ ਚੈੱਕ ਦਿੱਤਾ ਜੋ ਕਿ ਖਾਤਾ ਬੰਦ ਹੋਣ ਕਾਰਨ ਬਾਉਂਸ ਹੋ ਗਿਆ ਹੈ।

ਸਹਾਇਕ ਸਬ ਇੰਸਪੈਕਟਰ ਰਾਮ ਲਾਲ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਕਰਨ ਉਪਰੰਤ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।
>

Related posts

Leave a Reply