ਸ਼ਿਵ ਸੈਨਾ ਹਿੰਦੁਸਤਾਨ ਨੇ 300 ਲੋਕਾਂ ਨੂੰ ਰਾਸ਼ਨ ਵੰਡਿਆ

ਸ਼ਿਵ ਸੈਨਾ ਹਿੰਦੁਸਤਾਨ ਨੇ 300 ਲੋਕਾਂ ਨੂੰ ਰਾਸ਼ਨ ਵੰਡਿਆ
ਬਟਾਲਾ ( ਅਵਿਨਾਸ਼ ਸੰਜੀਵ,) ਜਿਥੇ ਕਰੋਨਾ ਵਾਇਰਸ ਕਾਰਨ ਪੰਜਾਬ ਅੰਦਰ ਕਰਫਿਊ ਹੋਣ ਕਾਰਨ ਕੁਝ ਅਤਿ ਲੋੜਵੰਦ ਪਰਿਵਾਰਾਂ ਜਿੰਨਾ ਕੋਲੋ ਜਮਾਂ ਪੂੰਜੀ ਖਤਮ ਹੋ ਚੁੱਕੀ ਹੈ। ਅਜਿਹੇ ਲੋਕਾਂ ਨੂੰ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਸਗੰਠਨ ਮੰਤਰੀ ਪੰਜਾਬ ਰਾਜਾ ਵਾਲੀਆਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਸ਼ਨ ਵੰਡਿਆ ਗਿਆ। ਇਹ ਜਾਣਕਾਰੀ ਜ਼ਿਲ੍ਹਾ ਮੀਤ ਪ੍ਰਧਾਨ ਕਾਲਾ ਉਮਰਪੁਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਾਡੀ ਟੀਮ ਜਿਸ ਵਿਚ ਰਾਜਾ ਸੋਨੀ ਪ੍ਰਧਾਨ ਬਟਾਲਾ,ਲਾਡੀ ਉਮਰਪੁਰਾ,ਮਿੱਠੂ ਉਮਰਪੁਰਾ,ਏਕਮ ਫਾਈਨੇਸ ਆਦਿ ਨੇ ਸ਼ਹਿਰ ਅਤੇ ਪਿੰਡਾਂ ਥਾਵਾਂ ਤੇ 300 ਜ਼ਰੂਰਤਮੰਦਾਂ ਪਰਿਵਾਰਾਂ ਨੂੰ ਇਹ ਰਾਸਨ ਭੇਟ ਕੀਤਾ ਅਤੇ ਇਸ ਵਿੱਚ ਪ੍ਰਸ਼ਾਸਨ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ ਤਾਂ ਕਿ ਕਰੋਨਾ ਵਾਇਰਸ ਦੀ ਰੋਕਥਾਮ ਹੋ ਸਕੇ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਭਵਿੱਖ ਵਿੱਚ ਵੀ ਇਦਾ ਦੀ ਸੇਵਾ ਨਿਭਾਉਂਦੀ ਰਹੇਗੀ।

Related posts

Leave a Reply