ਸਾਇਡ ਵੱਜਣ ਕਾਰਨ ਗੰਭੀਰ ਜਖਮੀ ਔਰਤ ਦੀ ਇਲਾਜ ਦੌਰਾਨ ਮੌਤ,ਨਾ ਮਾਲੂਮ ਵਿਅਕਤੀ ਤੇ ਮਾਮਲਾ ਦਰਜ

ਗੜ੍ਹਦੀਵਾਲਾ 16 ਅਪ੍ਰੈਲ (ਚੌਧਰੀ) : ਸਥਾਨਕ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ  ਨੀਲਮ ਕੁਮਾਰੀ ਪਤਨੀ ਤਰਸੇਮ ਸਿੰਘ ਨਿਵਾਸੀ ਮਾਛੀਆਂ ਨੇ ਕਿਹਾ ਕਿ ਉਹ ਮਿਤੀ 07 ਅਪ੍ਰੈਲ 2021ਨੂੰ ਸਵੇਰੇ 5:30 ਵਜੇ ਆਪਣੀ ਨੂੰਹ ਸੋਨੀ ਦੇਵੀ ਪਤਨੀ ਬਲਵਿੰਦਰ ਸਿੰਘ ਵਾਸੀ ਮਾਛੀਆ ਥਾਣਾ ਗੜਦੀਵਾਲਾ, ਉਮਰ ਕਰੀਬ 21 ਸਾਲ ਨਾਲ ਗੁਰੂਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੀ ਸੀ,ਜਦ ਉਹ ਗੁਰੂਦੁਆਰਾ ਸਾਹਿਬ ਤੋਂ ਥੋੜਾ ਪਿੱਛੇ ਅੱਟਾ ਚੱਕੀ ਨਜਦੀਕ ਪੁੱਜੀਆਂ ਤਾ ਇੱਕ ਨਾ ਮਾਲੂਮ ਵਹਿਕਲ ਸਾਹਮਣੇ ਤੋਂ ਤੇਜ਼ ਰਫਤਾਰ ਤੇ ਲਾਪਰਵਾਹੀ ਨਾਲ ਆਇਆ ਤੇ ਉਨ੍ਹਾਂ ਦੇ ਸਾਇਡ ਮਾਰੀ। ਸਾਇਡ ਵੱਜਣ ਕਾਰਨ ਉਸਦੀ ਨੂੰਹ ਗੰਭੀਰ ਜਖਮੀ ਹੋ ਗਈ। ਜਿਸ ਨੂੰ ਸਤਿਅਮ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਸ ਦੀ ਦੌਰਾਨੇ ਇਲਾਜ ਮੌਤ ਹੋ ਗਈ ਹੈ। ਗੜ੍ਹਦੀਵਾਲਾ ਪੁਲਿਸ ਨੀਲਮ ਕੁਮਾਰੀ ਦੇ ਬਿਆਨਾਂ ਦੇ ਆਧਾਰ ਤੇ ਨਾ ਮਾਲੂਮ ਵਿਅਕਤੀ ਤੇ ਧਾਰਾਵਾਂ 304 ਏ,279,337, 338 ਭ ਦ ਅਧੀਨ ਮਾਮਲਾ ਦਰਜ ਕੀਤਾ ਹੈ।

Related posts

Leave a Reply