ਸਾਈਕਲਿੰਗ ਨਾਲ ਫਿੱਟ ਰਹਿਣ ਦਾ ਦਿੱਤਾ ਸੰਦੇਸ਼…..ਸੇਂਟ ਸੋਲਜਰ ਨੇ ਮਨਾਇਆ ਵਿਸ਼ਵ ਸਾਈਕਲ ਦਿਹਾੜਾ

ਸਾਈਕਲਿੰਗ ਨਾਲ ਫਿੱਟ ਰਹਿਣ ਦਾ ਦਿੱਤਾ ਸੰਦੇਸ਼…..ਸੇਂਟ ਸੋਲਜਰ ਨੇ ਮਨਾਇਆ ਵਿਸ਼ਵ ਸਾਈਕਲ ਦਿਹਾੜਾ

ਗੜ੍ਹਸ਼ੰਕਰ (ਅਸ਼ਵਨੀ ਸ਼ਰਮਾ) : ‘ਹੈਲਥੀ ਅੱਪ’,’ਕਾਰ ਕਿਲ ਬਾਈਕ ਥ੍ਰਿਲ’ ‘ਰਡਿਊਜ ਸਟ੍ਰੈੱਸ ਗੋ ਫਾਰ ਸਾਈਕਲਿੰਗ’, ‘ਸਾਈਕਲ ਤੇ ਸਰੀਰ ਚਲਦੇ ਹੀ ਚੰਗੇ’ ਆਦਿ ਸੰਦੇਸ਼ ਦਿੰਦੇ ਹੋਏ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਹਿਲਪੁਰ ਦੇ ਵਿਦਿਆਰਥੀਆਂ ਨੇ ਵਿਸ਼ਵ ਸਾਈਕਲ ਦਿਹਾੜਾ ਮਨਾਇਆ।

ਵਿਦਿਆਰਥੀਆਂ ਨੇ ਪੋਸਟਰ ਬਣਾ ਕੇ ਫਿੱਟ ਰਹਿਣ ਦੇ ਲਈ ਸਾਈਕਲਿੰਗ ਦਾ ਮਹੱਤਵ ਦੱਸਿਆ ਅਤੇ ਸਾਈਕਲ ਚਲਾਉਂਦੇ ਸਮੇਂ ਸੇਫਟੀ ਹੈਲਮੇਟ ਪਾਉਣ, ਲੋਕਾਂ ਨੂੰ ਚੰਗੀ ਸਿਹਤ ਤੇ ਵਾਤਾਵਰਣ ਬਚਾਉਣ ਦੇ ਨਾਲ-ਨਾਲ ਸਾਈਕਲਿੰਗ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਖਜਿੰਦਰ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦਿਆਂ ਲਾਕਡਾਊਨ ਜਾਂ ਉਸ ਤੋਂ ਬਾਅਦ ਸਾਈਕਲਿੰਗ ਕਰਨ ਲਈ ਪ੍ਰੇਰਿਤ ਕੀਤਾ।

Related posts

Leave a Reply