ਸਾਉਣ ਦੀਆਂ ਫ਼ਸਲਾਂ ਦੀ ਕੀਮਤ ਵਧੀ-ਕੇਂਦਰ ਸਰਕਾਰ

ਆਮ ਝੋਨੇ ਦੀ ਕੀਮਤ 1,750 ਰੁਪਏ ਤੋਂ ਵੱਧ ਕੇ 1,815 ਰੁਪਏ ਪ੍ਰਤੀ ਕੁਇੰਟਲ

New Delhi -(Doaba Times) ਮੋਦੀ ਸਰਕਾਰ ਨੇ ਬੁੱਧਵਾਰ ਨੂੰ ਵਿੱਤੀ ਵਰ੍ਹੇ 2019-2020 ਲਈ ਸਾਉਣ ਦੀਆਂ 14 ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ  ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੇ ਇਸ ਸੀਜ਼ਨ ਦੀ ਮੁੱਖ ਫ਼ਸਲ ਚੌਲਾਂ ਦੀ ਐਮ .ਐਸ.ਪੀ. ਨੂੰ 65 ਰੁਪਏ ਕੁਇੰਟਲ ਵਧਾ ਦਿੱਤਾ ਹੈ। ਹੁਣ ਆਮ ਝੋਨੇ ਦੀ ਕੀਮਤ 1,750 ਰੁਪਏ ਤੋਂ ਵੱਧ ਕੇ 1,815 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।

ਹਰਸਿਮਰਤ ਕੌਰ ਬਾਦਲ ਨੇ ਮੋਦੀ ਸਰਕਾਰ ਵੱਲੋਂ ਝੋਨੇ  ਦੇ ਭਾਅ ਵਧਾਉਣ ਦਾ ਸਵਾਗਤ ਕੀਤਾ ਹੈ .

Related posts

Leave a Reply