ਸਾਰੇ ਗਰੀਬਾਂ ਦੇ ਹੋਣਗੇ ਕਰਜੇ ਮੁਆਫ: ਡਾ. ਰਾਜ ਕੁਮਾਰ

ਹੁਸ਼ਿਆਰਪੁਰ (Doaba Times) : ਆਪਣੇ ਨਿਯਮਾਨੁਸਾਰ ਚੱਬੇਵਾਲ ਕਾਂਗਰਸ ਦਫਤਰ ਵਿੱਚ ਹਰ ਸੋਮਵਾਰ ਨੂੰ ਖੁਲਾ ਦਰਬਾਰ ਲਗਾ ਕੇ ਲੋਕਾਂ ਨੂੰ ਮਿਲਣ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਬੀਤੇ ਸੋਮਵਾਰ ਜਨਤਾ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਲੋਕਾਂ ਨੇ ਆਪਣੀਆਂ ਸਮੱਸਿਆਵਾਂ- ਪਰੇਸ਼ਾਨੀਆਂ ਵਿਧਾਇਕ ਨਾਲ ਸਾਂਝੀਆਂ ਕੀਤੀਅÎਾਂ। ਇਹਨਾਂ ਸਮੱਸਿਆਵਾਂ ਦੇ ਤੁਰੰਤ ਨਿਵਾਰਣ ਲਈ ਡਾ. ਰਾਜ ਨੇ ਸੰਬਧਿਤ ਮਹਿਕਮੇ ਅਤੇ ਅਧਿਕਾਰੀਆਂ ਨੂੰ ਉਚਿਤ ਨਿਰਦੇਸ਼ ਦਿੱਤੇ। ਬਹੁਤੇਰੀਆਂ ਸਮੱਸਿਆਵਾਂ ਨੂੰ ਉਸੀ ਵੇਲੇ ਹਲ ਕੀਤਾ ਗਿਆ।

 

ਇਸ ਦੌਰਾਨ ਡਾ. ਰਾਜ ਨੇ ਮਿਲਣ ਆਏ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਜਾਣਕਾਰੀ ਦਿੱਤੀ ਕਿ ਜਲਦ ਹੀ ਪੰਜਾਬ ਸਰਕਾਰ ਦੁਆਰਾ ਸਾਰੇ ਗਰੀਬਾਂ ਅਤੇ ਲੋੜਵੰਦਾਂ ਦੇ ਕਰਜ ਮੁਆਫ ਕਰਣ ਜਾ ਰਹੀ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਜਲਦ ਹੀ ਜਨਤਕ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੇ ਕਿਸਾਨ, ਮਜਦੂਰ, ਗਰੀਬ ਤੇ ਹਰ ਲੋੜਵੰਦ ਪਰਿਵਾਰ ਨੂੰ ਹਰ ਬਣਦੀ ਸਹੂਲਤ ਤੇ ਮਦਦ ਦੇਣ ਲਈ ਉਪਰਾਲੇ ਕੀਤੇ ਜਾ ਰਹੇ ਹਨ।

ਲੋਕਾਂ ਨਾਲ ਰਾਬਤਾ ਕਾਇਮ ਕਰਣ ਤੋਂ ਬਾਅਦ ਚੱਬੇਵਾਲ ਅੱਡੇ ਵਿੱਚ ਹੀ ਜਿਲਾ ਪਰੀਸ਼ਦ ਮੈਂਬਰ ਗਗਨਦੀਪ ਚਾਣਥੂ ਦੁਆਰਾ ਨਵੀਂ ਖੋਲੀ ਗਈ ਮੋਬਾਈਲ ਦੀ ਦੁਕਾਨ ਦਾ ਵੀ ਉਦਘਾਟਨ ਡਾ. ਰਾਜ ਦੁਆਰਾ ਕੀਤਾ ਗਿਆ। ਉਹਨਾਂ ਨੇ ਇਸ ਨਵੇਂ ਕਾਰੋਬਾਰ ਦੀ ਉੱਨਤੀ ਲਈ ਗਗਨਦੀਪ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਇਸ ਮੌਕੇ ਤੇ ਡਾ. ਜਤਿੰਦਰ ਕੁਮਾਰ, ਮਹਿੰਦਰ ਸਿੰਘ ਮੱਲ, ਡਾ.ਪਾਲ, ਸ਼ਿਵਰੰਜਨ ਸਿੰਘ ਚੱਬੇਵਾਲ ਆਦਿ ਹਾਜ਼ਰ ਸਨ।

Related posts

Leave a Reply