ਨੈਸ਼ਨਲ ਮੀਨਜ-ਕਮ-ਮੈਰਿਟ ਸਕਾਲਰਸ਼ਿਪ ਪ੍ਰੀਖਿਆ ਵਿੱਚ ਸ.ਮਿ.ਸ ਮਸਤੀਵਾਲ ਦੀਆਂ ਤਿੰਨ ਵਿਦਿਆਰਥਣਾਂ ਨੇ ਜਿਲ੍ਹਾ ਮੈਰਿਟ ‘ਚ ਰੈਂਕ ਕੀਤਾ ਹਾਸਲ

ਗੜ੍ਹਦੀਵਾਲਾ 8 ਜੂਨ (ਚੌਧਰੀ) : ਜਿਲ੍ਹਾ ਸਿੱਖਿਆ ਅਫਸਰ ਗੁਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸਕੂਲ ਮੁੱਖੀ ਹਰਮਿੰਦਰ ਕੁਮਾਰ ਦੀ ਯੋਗ ਅਗਵਾਈ ਸਦਕਾ ਸਾਲ 2020-21 ਵਿੱਚ ਹੋਈ ਨੈਸ਼ਨਲ ਮੀਨਜ-ਕਮ-ਮੈਰਿਟ ਸਕਾਲਰਸ਼ਿਪ ਪ੍ਰੀਖਿਆ ਵਿੱਚ ਸਰਕਾਰੀ ਮਿਡਲ ਸਕੂਲ ਮਸਤੀਵਾਲ ਦੀਆਂ ਤਿੰਨ ਵਿੱਦਿਆਰਥਣਾ ਛਾਇਆ, ਸੁੱਖਪ੍ਰੀਤ, ਕੋਮਲ ਨੇ ਕ੍ਰਮਵਾਰ ਜਿਲ੍ਹਾ ਮੈਰਿਟ ਵਿੱਚ 23ਵਾਂ, 41ਵਾਂ,83ਵਾਂ ਰੈਂਕ ਹਾਸਲ ਕੀਤਾ ਹੈ।ਇਹਨਾਂ ਵਿੱਦਿਆਰਥਣਾ ਨੇ ਨੈਸ਼ਨਲ ਪੱਧਰ ਦੀ ਇਸ ਸਕਾਲਰਸ਼ਿਪ ਪ੍ਰੀਖਿਆ ਵਿੱਚ ਮੈਰਿਟ ਵਿੱਚ ਆ ਕੇ ਆਪਣੇ ਮਾਤਾ ਪਿਤਾ,ਸਕੂਲ,ਜਿਲ੍ਹਾ ਹੁਸਿਆਰਪੁਰ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ। ਇਹਨਾਂ ਵਿੱਦਿਆਰਥਣਾ ਨੂੰ ਸਕੂਲ ਵਿੱਚ ਸਕੂਲ ਮੁਖੀ ਹਰਮਿੰਦਰ ਕੁਮਾਰ ਅਤੇ ਸਰਪੰਚ ਕਸ਼ਮੀਰ ਸਿੰਘ ਮਸਤੀਵਾਲ ਅਤੇ ਸਮੂਹ ਸਕੂਲ ਸਟਾਫ ਵਲੋ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਮੈਡਮ ਹਰਭਜਨ ਕੌਰ, ਮੈਡਮ ਅੰਜੂ ਬਾਲਾ ,ਰਛਪਾਲ ਸਿੰਘ, ਰਾਜ ਕੁਮਾਰ ਹਾਜਰ ਸਨ।

Related posts

Leave a Reply