ਸਿਰ ਵਿੱਚ ਹਥੌੜਾ ਮਾਰ ਕੇ ਗਾਂਵ ਨੂੰ ਮਾਰਣ ਤੇ ਉਹਨਾਂ ਦੀ ਖੱਲ ਤੇ ਮੀਟ ਵੇਚਣ ਦੇ ਦੋਸ਼ ਵਿੱਚ 11 ਕਾਬੂ


ਸਿਰ ਵਿੱਚ ਹਥੌੜਾ ਮਾਰ ਕੇ ਗਾਂਵਾ  ਨੂੰ ਮਾਰਣ ਤੇ ਉਹਨਾਂ ਦੀ ਖੱਲ ਤੇ ਮੀਟ ਵੇਚਣ ਦੇ ਦੋਸ਼ ਵਿੱਚ 11 ਕਾਬੂ

ਗੁਰਦਾਸਪੁਰ 13 ਅਕਤੂਬਰ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ ਸਿਰ ਵਿੱਚ ਹਥੌੜਾ ਮਾਰ ਕੇ ਗਾਈਆਂ ਨੂੰ ਮਾਰ ਕੇ ਉਹਨਾਂ ਦੀ ਖੱਲ ਤੇ ਮੀਟ ਵੇਚਣ ਦੇ ਦੋਸ਼ ਵਿੱਚ 11 ਵਿਅਕਤੀਆਂ ਨੂੰ ਕਾਬੂ ਕਰਨ , ਮੋਕਾ ਤੋ ਪੰਜ ਜਿਉਂਦੀਆ ਤੇ ਤਿੰਨ ਮਰੀਆਂ ਹੋਈਆ ਗਾਂਵਾ ਅਤੇ ਤਿੰਨ ਗੱਡੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ

ਸਹਾਇਕ ਸਬ ਇੰਸਪੈਕਟਰ ਗੁਰਦੀਪ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖ਼ਾਸ ਦੀ ਸੂਚਨਾ ਤੇ ਹੱਡਾਰੋੜੀ ਪਿੰਡ ਕਲਿਆਣਪੁਰ ਰੇਡ ਕੀਤਾ ਜਿੱਥੇ ਇਕ ਵਿਅਕਤੀ ਗਾਂ ਦੇ ਸਿਰ ਵਿੱਚ ਹਥੌੜਾ ਮਾਰ ਰਿਹਾ ਸੀ

ਜਿਸ ਨਾਲ ਗਾਂ ਅੱਧਮਰੀ ਹੋਈ ਪਈ ਸੀ , ਤਿੰਨ ਗਾਂਵਾ ਮਰੀਆਂ ਪਈਆਂ ਸਨ ਅਤੇ ਤਿੰਨ ਗਾਂਵਾ ਤੇ ਇਕ ਵੱਛੀ ਜਿਨਾ ਦੀਆ ਲੱਤਾਂ ਤੇ ਮੂੰਹ ਨੂੜ ਕੇ ਬੰਨੇ ਹੋਏ ਸਨ । ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦੋ ਸੱਕੇ ਭਰਾਵਾਂ ਤੇ ਭਤੀਜੇ ਸਮੇਤ 11 ਵਿਅਕਤੀਆਂ ਦੇ ਵਿਰੁੱਧ ਧਾਰਾ 428 , 429 , 295 ਏ ਅਤੇ ਹੋਰ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਗਿ੍ਰਫਤਾਰ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

Related posts

Leave a Reply