ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਦੇ ਹੁਕਮਾਂ ਤੇ ਹੈਡ ਮਾਸਟਰ ਜੁਗਲ ਕਿਸ਼ੋਰ ਦੀ ਅਗਵਾਈ ਹੇਠ ਕਰੋਨਾ ਦੇ 143 ਸੈਂਪਲ ਲਏ , ਸਕੂਲ ਦੇ 23 ਅਧਿਆਪਕ ਅਤੇ 120 ਵਿਦਿਆਰਥੀ ਸ਼ਾਮਿਲ

ਪਠਾਨਕੋਟ 12 ਮਾਰਚ ( ਰਾਜਿੰਦਰ ਰਾਜਨ ਬਿਊਰੋ , ਅਵਿਨਾਸ਼ ਸ਼ਰਮਾ ) ਸਿਵਲ ਸਰਜਨ ਪਠਾਨਕੋਟ ਡਾ ਹਰਵਿੰਦਰ ਸਿੰਘ ਦੇ ਹੁਕਮਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਘਰੋਟਾ ਡਾ ਬਿੰਦੂ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਸਿਹਤ ਵਿਭਾਗ ਦੀ ਟੀਮ ਜਿਸ ਦੀ ਅਗਵਾਈ ਡਾ ਜੀਵਨ ਪ੍ਰਕਾਸ਼ ਕਰ ਰਹੇ ਸਨ, ਵੱਲੋਂ ਹਾਈ ਸਕੂਲ ਭੜੋਲੀ ਕਲਾਂ ਹੈਡ ਮਾਸਟਰ ਜੁਗਲ ਕਿਸ਼ੋਰ ਦੀ ਅਗਵਾਈ ਹੇਠ ਕਰੋਨਾ ਦੇ 143 ਸੈਂਪਲ ਲਏ ਗਏ ਜਿਸ ਵਿਚ ਸਕੂਲ ਦੇ 23 ਅਧਿਆਪਕ ਅਤੇ 120 ਵਿਦਿਆਰਥੀ ਸ਼ਾਮਿਲ ਸਨ ।

ਡਾ. ਜੀਵਨ ਪ੍ਰਕਾਸ਼, ਡਾ ਤਨਵੀ ਭਾਰਦਵਾਜ, ਡਾ ਮਨਜੀਤ , ਡਾ ਅੰਬਿਕਾ ਅਤੇ ਡਾ ਸੰਜੇ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਕੋਰੋਨਾ ਤੋਂ ਬਚਾਅ ਸਬੰਧੀ ਜਾਗਰੂਕਤ ਕੀਤਾ ਗਿਆ, ਸਕੂਲੀ ਬੱਚਿਆਂ ਦੇ ਸਮਾਜਿਕ ਦੂਰੀ ਨੂੰ ਮੁੱਖ ਰੱਖਦੇ ਹੋਏ ਸੰਬੋਧਨ ਕਰਦਿਆਂ ਡਾ ਜੀਵਨ ਪ੍ਰਕਾਸ਼, ਡਾ ਤਨਵੀ ਭਾਰਦਵਾਜ ਅਤੇ ਮੈਡੀਕਲ ਲੈਬ ਟੈਕਨੀਸ਼ਨ ਜਗੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਕੋਰੋਨਾ ਦੇ ਕੇਸ ਦੁਬਾਰਾ ਵਧ ਰਹੇ ਹਨ।

ਇਸ ਲਈ ਸਾਨੂੰ ਸਾਰਿਆਂ ਨੂੰ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ,ਜਿਵੇਂ ਕਿ ਮਾਸਕ ਪਹਿਨਣਾ ,ਸਮਾਜਿਕ ਦੂਰੀ ਬਣਾ ਕੇ ਰੱਖਣਾ ,ਵਾਰ ਵਾਰ ਸਾਬਣ ਅਤੇ ਪਾਣੀ ਨਾਲ ਹੱਥ ਸਾਫ਼ ਕਰਨੇ ,ਇੱਕ ਦੂਜੇ ਨੂੰ ਮਿਲਣ ਸਮੇਂ ਹੱਥ ਨਾ ਮਿਲਾਉਣਾ, ਭੀਡ਼ ਵਾਲੀਆਂ ਥਾਵਾਂ ਤੇ ਜਾਣ ਤੋਂ ਗੁਰੇਜ਼ ਕਰਨਾ ਅਤੇ ਸਮੇਂ ਸਮੇਂ ਤੇ ਕੋਰੋਨਾ ਟੈਸਟ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜੇਕਰ ਕਿਸੇ ਨੂੰ ਵੀ ਖੰਘ ਬੁਖਾਰ ਜਾਂ ਸਾਹ ਲੈਣ ਵਿਚ ਤਕਲੀਫ ਹੋਵੇ ਤਾਂ ਤੁਰੰਤ ਕੋਰੋਨਾ ਦਾ ਟੈਸਟ ਜ਼ਰੂਰ ਕਰਵਾਓ। ਇਸ ਮੌਕੇ ਤੇ ਫਾਰਮੇਸੀ ਅਫ਼ਸਰ ਰਜੇਸ਼ ਕੁਮਾਰ , ਰਣਜੀਤ ਕੁਮਾਰ, ਪ੍ਰੇਮ ਨਾਥ ਅਤੇ ਰਕੇਸ਼ ਕੁਮਾਰ, ਭਗਤ ਯਸ਼ਪਾਲ, ਪਰਵੀਨ ਬਾਲਾ, ਨਵਜੋਤ ਬਾਲਾ, ਗੁਰਪ੍ਰੀਤ ਕੌਰ, ਨਿਧੀ ਸ਼ਰਮਾ, ਪੂਨਮ ਸ਼ਰਮਾ, ਦੀਪਕ ਸ਼ਰਮਾ, ਹਰਜੀਤ ਕੌਰ ਅਲਕਾ ਸੰਬਿਆਲ,ਅਨੁਰੇਖਾ ਸਕੂਲ ਟੀਚਰ ਆਦਿ ਹਾਜ਼ਰ ਸਨ।

Related posts

Leave a Reply