ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਦੇ ਹੁਕਮਾਂ ਤੇ ਅੱਜ ਮਲੇਰੀਆ ਅਵੇਅਰਨੈੱਸ, ਬਚਾਅ ਵਾਸਤੇ ਆਪਣੇ ਘਰਾਂ ਵਿੱਚ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿਓ: ਡਾ. ਨਿਸ਼ਾ ਜੋਤੀ

ਪਠਾਨਕੋਟ, 22 ਮਾਰਚ ( ਰਾਜਿੰਦਰ ਸਿੰਘ ਰਾਜਨ, ਅਵਿਨਾਸ਼) ਸਿਵਲ ਸਰਜਨ ਡਾ ਹਰਵਿੰਦਰ ਸਿੰਘ ਦੇ ਹੁਕਮਾਂ ਤੇ ਅੱਜ ਮਲੇਰੀਆ ਅਵੇਅਰਨੈੱਸ ਟੀਮ ਵੱਲੋਂ ਪ੍ਰੋਗਰਾਮ ਅਫਸਰ ਡਾ. ਨਿਸ਼ਾ ਜੋਤੀ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਦੇ ਵਿਹੜੇ ਵਿੱਚ ਲੋਕਾਂ ਨੂੰ ਮਲੇਰੀਆ ਕੀ ਹੈ ,ਕਿਸ ਤਰ੍ਹਾਂ ਫੈਲਦਾ ਹੈ ,ਇਸ ਦੇ ਲੱਛਣ ਕੀ ਹਨ ਅਤੇ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਹੈ ਬਾਰੇ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨੋਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ।

ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦੇ ਹਨ ।ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ । ਮਲੇਰੀਆ ਬੁਖਾਰ ਦੇ ਮੁੱਖ ਲੱਛਣ -ਠੰਡ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰਦਰਦ ਹੋਣਾ, ਬੁਖਾਰ ਉਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਆਦਿ ਹਨ। ਇਸ ਤੋਂ ਬਚਾਅ ਵਾਸਤੇ ਆਪਣੇ ਘਰਾਂ ਵਿੱਚ ਕਿਤੇ ਵੀ ਪਾਣੀ ਖੜ੍ਹਾ ਨਾ ਹੋਣ ਦਿਓ, ਕੂਲਰਾਂ ,ਪਾਣੀ ਦੇ ਡਰੰਮਾਂ ,ਫਰਿੱਜ ਦੀ ਪਿਛਲੇ ਪਾਸੇ ਦੀ ਟ੍ਰੇਅ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸੁਕਾਓ ,ਗਮਲੇ ਆਦਿ ਵਿੱਚ ਵੀ ਪਾਣੀ ਖੜ੍ਹਾ ਨਾ ਹੋਣ ਦਿਓ, ਆਪਣੇ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆਂ ਵਿਚ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਟੋਇਆਂ ਨੂੰ ਮਿੱਟੀ ਨਾਲ ਭਰ ਦਿਓ। ਛੱਪੜਾਂ ਵਿੱਚ ਖੜ੍ਹੇ ਪਾਣੀ ਵਿੱਚ ਕਾਲੇ ਤੇਲ ਦਾ ਛਿੜਕਾਓ ਕਰੋ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ ।

ਕੱਪੜੇ ਅਜਿਹੇ ਪਹਿਨੋ ਕੀ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ । ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਆਦਿ ਦਾ ਇਸਤੇਮਾਲ ਕਰੋ ਅਤੇ ਬੁਖਾਰ ਹੋਣ ਤੇ ਤੁਰੰਤ ਨੇਡ਼ੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਪਤਾਲ ਵਿਚ ਮਲੇਰੀਏ ਦਾ ਟੈਸਟ ਕਰਵਾਉ ਜੋ ਕਿ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਮਲੇਰੀਆ ਦਾ ਇਲਾਜ ਵੀ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ । ਇਸ ਮੌਕੇ ਹੈਲਥ ਇੰਸਪੈਕਟ..ਸ਼ਰਮਾ, ਹੈਲਥ ਇੰਸਪੈਕਟਰ ਰਾਜ ਅੰਮ੍ਰਿਤ ਸਿੰਘ, ਹੈਲਥ ਇੰਸਪੈਕਟਰ ਅਨੋਖ ਲਾਲ, ਸੀਨੀਅਰ ਲੈਬਾਰਟਰੀ ਤਕਨੀਸ਼ੀਅਨ ਗਣੇਸ਼ ਪ੍ਰਸਾਦ, ਮੈਡਮ ਸਰਿਸ਼ਟਾ, ਵਿਪਨ ਆਨੰਦ ਅਤੇ ਅਮਨ ਆਦਿ ਹਾਜ਼ਰ ਸਨ।

Related posts

Leave a Reply