ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਵੀ 24 ਸੈਂਪਲ ਭੇਜੇ ਟੈਸਟਿੰਗ ਲਈ

 30 ਸੈਂਪਲਾਂ ਵਿੱਚੋਂ 19 ਨੈਗਟਿਵ, 6 ਪਾਜੀਟਿਵ, 4 ਲੋਕਾਂ ਦੀ ਰੀਸੈਂਪਲਿੰਗ ਅਤੇ ਇੱਕ ਦੀ ਰਿਪੋਰਟ ਆਉਂਣੀ ਬਾਕੀ

ਬੁੱਧਵਾਰ ਸਾਮ ਤੱਕ ਸਿਹਤ ਵਿਭਾਗ ਨੇ ਭੇਜੇ ਜਾਂਚ ਲਈ 66 ਸੈਂਪਲ
ਪਠਾਨਕੋਟ, 8 ਅਪ੍ਰੈਲ (RAJINDER RAJAN BUREAU CHIEF) ਕੋਵਿਡ 19 ਦੇ ਸੰਕਟ ਨਾਲ ਨਜਿੱਠਣ ਲਈ ਪੰਜਾਬ ਪੱਧਰ ਤੇ ਜਿਲ•ਾ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ , ਪਿਛਲੇ ਦਿਨਾਂ ਦੋਰਾਨ ਇੱਕ ਸੁਜਾਨਪੁਰ ਨਿਵਾਸੀ ਮਹਿਲਾ ਰਾਜ ਰਾਣੀ ਜੋ ਕਰੀਬ 75 ਸਾਲ ਦੀ ਬਜੁਰਗ ਮਹਿਲਾ ਸੀ ਦਾ ਕਰੋਨਾ ਟੈਸਟ ਪਾਜੀਟਿਵ ਆਇਆ ਅਤੇ ਪਿਛਲੇ ਦਿਨ ਉਸ ਦੀ ਅਮ੍ਰਿਤਸਰ ਵਿਖੇ ਇਲਾਜ ਦੋਰਾਨ ਮੋਤ ਹੋ ਗਈ ਸੀ। ਇਸ ਤੋਂ ਇਲਾਵਾ ਪਿਛਲੇ ਦਿਨੀ ਰਾਜ ਰਾਣੀ ਦੇ ਪਰਿਵਾਰ ਦੀ ਆਈ ਮੈਡੀਕਲ ਰਿਪੋਰਟ ਅਨੁਸਾਰ ਰਿਪੋਰਟ ਦੇ ਅਨੁਸਾਰ ਰਾਜ ਰਾਣੀ ਦੇ ਪਰਿਵਾਰ ਦੇ ਮੈਂਬਰ ਰਿਸਵ (23),ਜੋਤੀ (34), ਪਰਵੀਨ (53), ਪ੍ਰੋਮਿਲਾ ਸਰਮਾ (50) ਅਤੇ ਸੁਰੇਸ (54) ਕਰੋਨਾ ਵਾਈਰਸ ਪਾਜੀਟਿਵ ਪਾਏ ਗਏ ਹਨ।
 ਸਿਹਤ ਵਿਭਾਗ ਦੇ ਅਧਿਕਾਰੀਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੱਕ ਦੀ ਜਿਲ•ਾ ਪਠਾਨਕੋਟ ਦੀ ਰਿਪੋਰਟ ਅਨੁਸਾਰ ਬੁੱਧਵਾਰ ਸਾਮ ਤੱਕ ਕਰੀਬ 66 ਲੋਕਾਂ ਦੇ ਮੈਡੀਕਲ ਕਰੋਨਾ ਟੈਸਟ ਲਈ ਸੈਂਪਲ ਭੇਜੇ ਗਏ ਸਨ। ਉਪਰੋਕਤ ਵੇਰਵੇ ਸਾਹਿਤ ਜਿਲ•ਾ ਪਠਾਨਕੋਟ ਵਿੱਚ ਹੁਣ ਤੱਕ 6 ਕੇਸ ਪਾਜੀਟਿਵ ਪਾਏ ਗਏ ਹਨ 4 ਲੋਕਾਂ ਦੀ ਰੀ ਸੈਂਪਲਿੰਗ ਕਰਵਾਈ ਗਈ ਹੈ, 19 ਲੋਕਾਂ ਦੇ ਕਰੋਨਾ ਟੈਸਟ ਨੇਗਟਿਵ ਆਏ ਹਣ ਜਦ ਕਿ ਇੱਕ ਵਿਅਕਤੀ ਦੀ ਮੈਡੀਕਲ ਰਿਪੋਰਟ ਅੱਜੇ ਤੱਕ ਨਹੀਂ ਆਈ ਹੈ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਕਰਫਿਓ ਦੀ ਪਾਲਣਾ ਪੂਰੀ ਤਰ•ਾਂ ਨਾਲ ਕਰਨ ਆਪਣੇ ਘਰ•ਾਂ ਅੰਦਰ ਰਹਿਣ ਅਤੇ ਸਾਫ ਸਫਾਈ ਦਾ ਪੂਰੀ ਤਰ•ਾਂ ਨਾਲ ਖਿਆਲ ਰੱਖਣ, ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਇਆ ਜਾਏ, ਸੋਸਲ ਡਿਸਟੈਂਸ ਦੀ ਪਾਲਣਾ ਕੀਤੀ ਜਾਵੇ ਅਤੇ ਅਗਰ ਕੋਈ ਕਰੋਨਾ ਦੇ ਲੱਛਣ ਪਾਏ ਜਾਣ ਤਾਂ ਤਰੁੰਤ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।

Related posts

Leave a Reply