ਸਿਹਤ ਵਿਭਾਗ ਦੇ ਕਲੈਰੀਕਲ ਸਟਾਫ ਦੀ ਕਲਮਛੋੜ ਹੜਤਾਲ ਛੇਵੇਂ ਦਿਨ ਵੀ ਜਾਰੀ

(ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਦੇ ਹੋਏ ਯੂਨੀਅਨ ਆਗੂ)

ਪਠਾਨਕੋਟ 17 ਮਾਰਚ (ਰਜਿੰਦਰ ਸਿੰਘ ਰਾਜਨ /ਅਵਿਨਾਸ਼ ਸ਼ਰਮਾ ) : ਸਿਹਤ ਵਿਭਾਗ ਦੇ ਕਲੈਰੀਕਲ ਸਟਾਫ ਵੱਲੋਂ ਕੀਤੀ ਲਗਾਤਾਰ ਕਲਮਛੋੜ ਹੜਤਾਲ ਦੇ ਛੇਵੇਂ ਦਿਨ ਅੱਜ ਸਿਹਤ ਵਿਭਾਗ ਦੇ ਸਮੂਹ ਮੁਲਾਜ਼ਮਾਂ ਵੱਲੋਂ ਵੱਡੇ ਪੱਧਰ ਤੇ ਕੰਨ ਖੋਲ੍ਹ ਰੈਲੀ ਕੀਤੀ ਗਈ। ਜਿਸ ਦਾ ਸਮਰਥਨ ਪੰਜਾਬ ਸਟੇਟ ਪੈਨਸ਼ਨਰਜ਼ ਯੂਨੀਅਨ ਵੱਲੋਂ ਵੀ ਕੀਤਾ ਗਿਆ। ਰੈਲੀ ਦੌਰਾਨ ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਡੀ ਐੱਚ ਐੱਸ ਅਤੇ ਡੀ ਆਰ ਐੱਮ ਈ ਅਧੀਨ ਲਗਪਗ 1000 ਪੈਰਾ ਮੈਡੀਕਲ ਅਤੇ ਕਲੈਰੀਕਲ ਅਮਲੇ ਦੀਆਂ 250 ਪੋਸਟਾਂ ਅਲੱਗ ਅਲੱਗ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ,ਜੋ ਸਿੱਧੇ ਤੌਰ ਤੇ ਮੁਲਾਜ਼ਮਾਂ ਦੀ ਪ੍ਰਮੋਸ਼ਨ ਤੇ ਅਸਰ ਕਰੇਗਾ।

ਇਸ ਸਬੰਧੀ ਸਿਹਤ ਵਿਭਾਗ ਦੇ ਮੁਲਾਜ਼ਮਾਂ ਵਿੱਚ ਬਹੁਤ ਰੋਸ ਹੈ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਵਿਰੁੱਧ ਕਲੈਰੀਕਲ ਅਮਲਾ ਜ਼ਿਲ੍ਹਾ ਪਠਾਨਕੋਟ12 ਮਾਰਚ ਤੋਂ ਕਲਮਛੋੜ ਹੜਤਾਲ ਤੇ ਚੱਲ ਰਿਹਾ ਹੈ ਅਤੇ ਅੱਜ ਫਾਰਮੇਸੀ ਅਫਸਰ ਯੂਨੀਅਨ, ਪੈਰਾ ਮੈਡੀਕਲ ਯੂਨੀਅਨ ਅਤੇ ਦਰਜਾ ਚਾਰ ਯੂਨੀਅਨ ਵੱਲੋਂ ਵੀ ਇਸ ਫ਼ੈਸਲੇ ਦਾ ਵਿਰੋਧ ਕੀਤਾਗਿਆ।

ਉਨ੍ਹਾਂ ਸਰਕਾਰ ਦੀ ਨੋਟੀਫਿਕੇਸ਼ਨ ਅਤੇ ਆਪਸ਼ਨ ਫਾਰਮ ਨੂੰ ਅੱਗ ਲਗਾ ਕੇ ਮੁਲਾਜ਼ਮਾਂ ਨੇ ਆਪਣਾ ਰੋਸ ਪ੍ਰਗਟ ਕੀਤਾ। ਇਸ ਮੌਕੇ ਤੇ ਪੰਜਾਬ ਸਟੇਟ ਪੈਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਨਰੇਸ਼ ਸ਼ਰਮਾ, ਕਲੈਰੀਕਲ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾ ਪ੍ਰਿਯੰਕਾ ਠਾਕੁਰ, ਬਲਵੰਤ ਸਿੰਘ,ਮੋਨਿਕਾ,ਦੀਪਕ ਸਿੰਘ,ਸਿਧਾਰਥ ਸ਼ਰਮਾ,ਸੰਜੀਵ ਅੱਤਰੀ, ਕਰਮ ਚੰਦ, ਸਤੀਸ਼ ਕੁਮਾਰ ,ਬੋਧ ਰਾਜ ,ਭੁਪਿੰਦਰ ਸਿੰਘ ,ਹੈਲਥ ਇੰਸਪੈਕਟਰ ਅਨੋਖ ਲਾਲ, ਰਾਜ ਅੰਮ੍ਰਿਤ ਸਿੰਘ ਸਮੇਤ ਜ਼ਿਲ੍ਹਾ ਪਠਾਨਕੋਟ ਦੀ ਕਲੈਰੀਕਲ ਐਸੋਸੀਏਸ਼ਨ ਦੇ ਸਮੂਹ ਮੈਂਬਰ, ਫਾਰਮੇਸੀ ਅਫ਼ਸਰ ਯੂਨੀਅਨ, ਪੈਰਾ ਮੈਡੀਕਲ ਯੂਨੀਅਨ ਅਤੇ ਦਰਜਾ ਚਾਰ ਯੂਨੀਅਨ ਦੇ ਪ੍ਰਧਾਨ ਅਨਿਲ ਠਾਕੁਰ, ਰਮਨ ਸ਼ਰਮਾ , ਅਸ਼ੋਕ ,ਵਿਜੇ ਕੁਮਾਰ ਆਦਿ ਮੈਂਬਰ ਹਾਜ਼ਰ ਸਨ।

Related posts

Leave a Reply