ਸਿਹਤ ਵਿਭਾਗ ਨੇ ਦੀਨਾਨਗਰ ਸਬਜ਼ੀ ਮੰਡੀ ਵਿਚੋਂ ਕੋਵਿਡ-19 ਸਬੰਧੀ ਲਏ 24 ਸੈਂਪਲ

ਸਿਹਤ ਵਿਭਾਗ ਨੇ ਦੀਨਾਨਗਰ ਸਬਜ਼ੀ ਮੰਡੀ ਵਿਚੋਂ ਕੋਵਿਡ-19 ਸਬੰਧੀ ਲਏ 24 ਸੈਂਪਲ 

ਲੋਕ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਸਿਹਤ ਵਿਭਾਗ  ਦੀਆਂ ਸਾਵਧਾਨੀਆਂ ਦੀ ਪਾਲਣਾ ਕਰਨ

ਗੁਰਦਾਸਪੁਰ,4 ਜੂਨ ( ਅਸ਼ਵਨੀ ) : ਕੈਪਟਨ ਅਮਰਿੰਦਰ ਸਿੰਘ  ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂਚਲਾਏ ਜਾ ਰਹੇ ‘ਮਿਸ਼ਨ ਫ਼ਤਿਹ’ ਤਹਿਤ ਸਿਹਤ ਵਿਭਾਗ ਵਲੋਂ ਜ਼ਿਲੇ ਭਰ ਅੰਦਰ ਕੋਰੋਨਾ ਵਾਇਰਸ ਦੀ ਜਾਂਚ ਲਈ ਆਮ ਨਾਗਰਿਕਾਂ ਦੇ ਟੈਸਟ ਕਰਨ ਦੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ,ਡਾ. ਕਿਸ਼ਨ ਚੰਦ ਸਿਵਲ ਸਰਜਨ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਦੀਨਾਨਗਰ ਸਬਜ਼ੀ ਮੰਡੀ ਵਿੱਚ ਪਹੁੰਚੇ ਆੜਤੀਆਂ, ਕਾਮਿਆਂ ਅਤੇ ਸਬਜ਼ੀ ਲੈਣ ਆਏ ਗ੍ਰਾਹਕਾਂ ਦੇ 24 ਸੈਂਪਲ ਲਏ ਗਏ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕਿਸ਼ਨ ਚੰਦ ਨੇ ਦੱਸਿਆ ਕਿ ਸਬਜੀ ਮੰਡੀਆਂ ਅਤੇ ਭੀੜ ਭੜੱਕ ਬਜਾਰਾਂ ਵਿਚ ਇਹ ਸੈਂਪਲ ‘ਮਿਸ਼ਨ ਫਤਿਹ’ ਤਹਿਤ ਲਏ ਜਾ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਤੇ ਕੋਰੋਨਾ ਵਾਇਰਸ ਦਾ ਕਮਿਊਨਿਟੀ ਸਪਰੈਡ ਤਾਂ ਨਹੀਂ ਹੋ ਰਿਹਾ,ਉਨਾਂ ਕਿਹਾਕਿ ਸਿਹਤ ਵਿਭਾਗ ਵਲੋਂ ਭਵਿੱਖ ਵਿੱਚ ਲਗਾਤਾਰ ਸਬਜ਼ੀ ਮੰਡੀਆਂ, ਸ਼ਹਿਰ ਦੇ ਬਜ਼ਾਰਾਂ ਵਿਚੋਂ ਦੁਕਾਨਦਾਰ/ਵਰਕਰਾਂ ਤੇ ਆਮ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾਣਗੇ।


ਉਨਾਂ ਅੱਗੇ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਜਿਥੇ ਲੋਕਾਂ ਦੇ ਸੈਂਪਲ ਲਏ ਹਨ ਉਥੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਵੀ ਦੱਸਿਆ ਹੈ ਉਨਾਂ ਕਿਹਾ ਕਿ ਡਾਕਟਰਾਂ ਦੀ ਟੀਮ ਨੇ ਲੋਕਾਂ ਨੂੰ ਮਾਸਕ ਪਾਉਣ,ਬਾਰਬਾਰ ਹੱਥ ਧੋਣ ਅਤੇ ਸਮਾਜਿਕ ਦੂਰੀ ਨੂੰ ਹਰ ਹਾਲਤ ਵਿੱਚ ਕਾਇਮ ਰੱਖਣ ਦੀ ਸਲਾਹ ਦਿੱਤੀ ਹੈ।

Related posts

Leave a Reply