ਸਿਹਤ ਵਿਭਾਗ  ਪਠਾਨਕੋਟ ਦੇ ਮੁਲਾਜ਼ਮਾਂ  ਵੱਲੋਂ ਪੇਅ  ਕਮਿਸ਼ਨ ਦੀ ਰਿਪੋਰਟ  ਨੂੰ ਧੋਖਾ ਦੱਸ ਕੇ ਪੰਜਾਬ ਸਰਕਾਰ ਦਾ ਕੀਤਾ ਪਿੱਟ ਸਿਆਪਾ — ਡਾਕਟਰ ਪ੍ਰਿੰਅਕਾ ਠਾਕਰ 

 ਸਿਹਤ ਵਿਭਾਗ  ਪਠਾਨਕੋਟ ਦੇ ਮੁਲਾਜ਼ਮਾਂ  ਵੱਲੋਂ ਪੇਅ  ਕਮਿਸ਼ਨ ਦੀ ਰਿਪੋਰਟ  ਨੂੰ ਧੋਖਾ ਦੱਸ ਕੇ ਪੰਜਾਬ ਸਰਕਾਰ ਦਾ ਕੀਤਾ ਪਿੱਟ ਸਿਆਪਾ — ਡਾਕਟਰ ਪ੍ਰਿੰਅਕਾ ਠਾਕਰ 

ਪਠਾਨਕੋਟ,9 ਜੁਲਾਈ ( ਰਾਜਿੰਦਰ ਸਿੰਘ ਰਾਜਨ ) 

ਛੇਵੇਂ ਤਨਖਾਹ ਕਮਿਸ਼ਨ ਅਤੇ ਵਿੱਤ ਵਿਭਾਗ ਦੀਆਂ ਮੁਲਾਜਮ ਮਾਰੂ ਨੀਤੀਆਂ ਦੇ ਖਿਲਾਫ ਸਿਹਤ ਦੇ  ਵੱਖ ਵੱਖ ਵਿੰਗਾ ਵੱਲੋਂ ਪੈਨ ਡਾਊਨ ਹੜਤਾਲ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾ ਰਿਹਾ ਇਸ ਮੌਕੇ ਤੇ  ਡਾਕਟਰ ਪ੍ਰਿੰਅਕਾ ਠਾਕਰ ਅਤੇ ਦੀਪਕ ਸਿੰਘ ਠਾਕਰ ਦੀ ਅਗਵਾਈ ਹੇਠ  ਕਰਮਚਾਰੀਆਂ ਨੇ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਛੇਵੇਂ ਪੇਅ ਕਮਿਸ਼ਨ ਵੱਲੋਂ ਉਹਨਾਂ ਨੂੰ ਪੇਅ  ਵਿਚ ਕੋਈ ਵਾਧਾ ਨਾ ਕਰਕੇ ਉਲਟਾ ਉਹਨਾਂ ਦੇ ਕ‌ਈ ਭੱਤੇ ਘਟਾ ਦਿਤੇ ਗ‌ਏ ਅਤੇ ਇਸ ਵਿਰੋਧ ਵਿਚ ਲਗਾਤਾਰ ਸਿਹਤ ਵਿਭਾਗ ਦੀਆਂ ਸਮੂੱਹ ਐਸੋਸੀਏਸ਼ਨਾਂ ਵੱਲੋਂ ਪੈਨ ਡਾਊਨ ਹੜਤਾਲ ਅਤੇ ਕੰਮ ਬੰਦ ਕਰਕੇ ਹੜਤਾਲ ਕੀਤੀ ਜਾ ਰਹੀ ਹੈ ਜਿਸ  ਨਾਲ ਮਰੀਜਾਂ ਨੂੰ ਭਾਰੀ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ  .
 
ਇਸ ਮੌਕੇ ਤੇ ਕਲੈਰੀਕਲ ਐਸੋਸੀਏਸ਼ਨ ਨਾਲ ਡਾਕਟਰਾਂ ਦੀ ਐਸੋਸੀਏਸ਼ਨ ਰੇਡੀਉ ਗਰਾਫਰਾਂ ਦੀ ਐਸੋਸੀਏਸ਼ਨ ਫਾਰਮੇਸੀ਼ ਅਫਸਰਾਂ ਦੀ ਐਸੋਸੀਏਸ਼ਨ ਲੈਬ ਤਕਨੀਸੀਅਨ ਐਸੋਸੀਏਸ਼ਨ ਨਰਸਿੰਗ ਐਸੋਸੀਏਸ਼ਨ ਅਤੇ ਦਰਜਾਚਾਰ ਦੀ ਯੂਨੀਅਨ ਵੱਲੋਂ ਵੀ ਕਲੈਰੀਕਲ ਅਮਲੇ ਦੀ ਹਮਾਇਤ ਵਿਚ ਧਰਨਾ ਲਾ ਕੇ ਹੜਤਾਲ ਕੀਤੀ ਜਾ ਰਹੀ ਹੈ.
 
ਇਸ ਮੌਕੇ ਤੇ ਸ੍ਰੀਮਤੀ ਮੋਨਿਕਾ ,ਵੀਨਾ ਰਾਣੀ ਸਿਧਾਰਥ ਸਰਮਾ ਮਨਵੀਰ ਸਿੰਘ ਪ੍ਰੈਸ ਸੈਕਟਰੀ ਕਮਲਜੀਤ ਕੋਰ ਸਤੀਸ਼ ਕੁਮਾਰ ਕਰਮ ਚੰਦ ਰਾਜ ਕੁਮਾਰ ਦੀਪਕ ਸਰਮਾਂ ਬੋਧ ਰਾਜ ਸੁਭਨੀਤ ਸਿੰਘ ਪਵਿੰਦਰ ਸਿੰਘ ਆਦਿ ਸਾਥੀਆਂ ਨੇ ਹੜਤਾਲ ਦੌਰਾਣ ਸਰਕਾਰ ਨੂੰ ਲਲਕਾਰਦੇ ਹੋਏ ਕਿਹਾ ਕਿ ਜੇਕਰ ਉਹਨਾਂ ਦੇ ਪੇਅ ਸਕੇਲਾਂ ਵਿਚ ਸੋਧ ਅਤੇ ਖੋਹੇ ਭੱਤੇ ਬਹਾਲ ਨਾ ਕੀਤੇ ਤਾਂ ਸੰਘਰਸ ਨੂੰ ਹੋਰ ਪ੍ਰਚੰਡ ਰੂਪ ਦਿਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੌਕੇ ਤੇ  ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਕਲੈਰੀਕਲ ਅਮਲੇ ਸਮੇਤ ਸਮੂੱਹ ਐਸੋਸੀਏਸ਼ਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ ਦੀ ਪੂਰਨ ਹਮਾਇਤ ਕੀਤੀ ਅਤੇ ਸਿਹਤ ਵਿਭਾਗ ਦੀਆਂ ਸੰਘਰਸਸੀ਼ਲ ਐਸੋਸੀਏਸ਼ਨਾਂ ਨੂੰ ਹਰ ਸੰਭਵ ਮੱਦਦ ਦੇਣ ਦਾ ਭਰੋਸਾ ਦਿਵਾਇਆ

 

Related posts

Leave a Reply